Skip to content
Independent perspectives. Global stories.
BREAKING

ਬਠਿੰਡਾ ਸੀਟ ਤੋਂ ਮਨਪ੍ਰੀਤ ਬਾਦਲ ਹੋਵੇ ਜਾਂ ਹਰਸਿਮਰਤ ਬਾਦਲ ਜਿੱਤੇਗਾ ਤਾਂ ਬਾਦਲ : ਮੁੱਖ ਮੰਤਰੀ

Share this story

ਬਠਿੰਡਾ, 26 ਜੁਲਾਈ (ਅਵਤਾਰ ਕੈਂਥ, ਗੁਰਦੀਪ ਮਾਨ)-ਗਿਆਨੀ ਜੈਲ ਸਿੰਘ  ਪੀ. ਟੀ. ਯੂ ਕੈਂਪਸ ਵਿੱਚ ਸਟੂਡੈਂਟਸ ਸੈਂਟਰ ਦੇ ਨਵੇਂ ਬਣਨ ਵਾਲੇ ਹੋਸਟਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਪ੍ਰਕਾਸ਼ ਸਿੰਘ  ਬਾਦਲ ਮੁੱਖ ਮੰਤਰੀ ਪੰਜਾਬ ਨੇ ਪੁੱਛਿਆ ਕਿ ਮਨਪ੍ਰੀਤ ਬਾਦਲ ਨੇ ਆਉਂਦੀਆ ਲੋਕ ਸਭਾ ਚੋਣਾਂ ਵਿਚ ਬਠਿੰਡਾ ਸੀਟ ਤੋਂ ਚੋਣ ਲੜਨ ਦੇ ਸੰਕੇਤ ਦੇ ਦਿੱਤੇ ਹਨ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਪਹਿਲਾਂ ਹੀ ਅਕਾਲੀ ਦਲ ਵੱਲੋਂ ਬਠਿੰਡਾ ਸੀਟ ਤੋਂ ਚੋਣ ਮੈਦਾਨ ਵਿੱਚ ਹਨ
parkash singh badal
ਕਿਉਂਕਿ ਇਨ੍ਹਾਂ ਦੋਹਾਂ ਦਿਓਰ ਭਰਜਾਈ ਦਾ ਮੁਕਾਬਲਾ ਫਸਵਾਂ ਹੋ ਸਕਦਾ ਹੈ, ਤਾਂ ਇਸ ਦਾ ਉੱਤਰ ਦਿੰਦੇ ਹੋਏ ਸ. ਬਾਦਲ ਨੇ ਕਿਹਾ ਕਿ ਮਨਪ੍ਰੀਤ ਵੀ ਬਾਦਲ ਹੈ ਉਹ ਵੀ ਸਾਡਾ ਬੇਟਾ ਹੈ ਇਸ ਗੱਲ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਬਾਦਲ ਪਰਿਵਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਮਨਪ੍ਰੀਤ ਤੋਂ ਕੁਝ ਨਾ ਕੁਝ ਭੈਅ ਬਣਿਆ ਹੋਇਆ ਹੈ। ਸਿਕੰਦਰ ਸਿੰਘ ਮਲੂਕਾ ‘ਤੇ ਲੱਗੇ ਕਿਤਾਬਾਂ ਦੇ ਘੱਪਲੇ ਦੇ ਇਲਜ਼ਾਮ ਬਾਰੇ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਹੈ ਕਿ ਸ. ਬਾਦਲ ਨੇ ਕਿਹਾ ਕਿ ਜੂਡੀਸ਼ਅਲ ਇਨਕੁਆਰੀ ਚਲ ਰਹੀ ਹੈ ਜੋ ਕੁਝ ਸਾਹਮਣੇ ਆਏਗਾ ਦੇਖਿਆ ਜਾਵੇਗਾ। ਉਸ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਕਿ ਕਾਹਨ ਸਿੰਘ ਪੰਨੂੰ ਦਾ ਤਬਾਦਲਾ ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਵਿਚ ਕਰ ਦਿੱਤਾ ਹੈ ਕੀ ਇਸ ਨੂੰ ਸ਼ਜਾ ਦੇ ਤੌਰ ਤੇ ਭੇਜਿਆ ਗਿਆ ਹੈ ਜਾਂ ਇਸ ਦਾ ਕੋਈ ਫਾਇਦਾ ਹੋਵੇਗਾ ਤਾਂ ਇਸ ਸਵਾਲ ਦਾ ਜਵਾਬ ਦਿੰਦਿਆ ਬਾਦਲ ਨੇ ਕਿਹਾ ਕਿ ਉਸਨੂੰ ਚੰਗੀ ਜਗ੍ਹਾ ਉਤੇ ਹੀ ਭੇਜਿਆ ਗਿਆ ਹੈ ਇਸ ਨੂੰ ਤੁਸੀ ਚੰਗਾ ਸਮਝੋ ਜਾਂ ਮਾੜਾ। ਤਾਂ ਇਸ ਦੇ ਨਾਲ ਹੀ ਸ੍ਰ: ਬਾਦਲ ਸਿੰਘ ਨੂੰ ਸਵਾਲ ਕੀਤਾ ਗਿਆ ਕਿ ਡਾ. ਰਜਨੀਸ਼ ਅਰੋੜਾ ਉਪਰ ਕਰੋੜਾਂ ਰੁਪÂੈ ਦੇ ਘੱਪਲੇ ਕਰਨ ਦੇ ਇਲਜਾਮ ਲੱਗੇ ਹੈ ਤਾਂ ਇਸ ਸਬੰਧੀ ਕਿਸ ਤਰਾਂ੍ਹ ਦੀ ਕਾਰਵਾਈ ਕਰ ਰਹੇ ਹੋ ਤਾਂ ਸ: ਬਾਦਲ ਨੇ ਜਵਾਬ ਦਿੰਦੇ ਹੋÂੈ ਕਿ ਅਸੀ ਕਿਸੇ ਤਰ੍ਹਾ ਦੀ ਇਨਕੁਅਰੀ ਨਹੀ ਕਰ ਰਹੇ ਕਾਨੂੰਨ ਆਪਣਾ ਰਸਤਾ ਖੁਦ ਤਿਆਰ ਕਰੇਗਾ ਜੋ ਦੋਸ਼ੀ ਹੋਵੇਗਾ ਉਹ ਸ਼ਜਾ ਭੁਗਤੇਗਾ।

WRITTEN BY