May 28, 2026 9:04 pm

ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋਈ : ਮਾਨ

Page-1_27 ਪਟਿਆਲਾ, 14 ਅਕਤੂਬਰ (ਪੀ. ਟੀ.)- ਪਟਿਆਲਾ ਦੇ ਐਸ.ਪੀ. ਬਰਜਿੰਦਰ ਸਿੰਘ ਢਿੱਲੋਂ ਦੀ ਹੋਈ ਮੌਤ ’ਤੇ ਦੁੱਖ ਪ੍ਰਗਟ ਕਰਦਿਆ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਅੰਦਰ ਅਜਿਹੀਆਂ ਘਟਨਾਵਾ ਤਾਂ ਵਾਪਰ ਰਹੀਆਂ ਹਨ ਕਿ ਪੰਜਾਬ ਦੇ ਗ੍ਰਹਿ ਵਜ਼ੀਰ ਅਤੇ ਡੀ.ਜੀ.ਪੀ. ਦਾ ਹਾਲਾਤਾਂ ਨੂੰ ਸਥਿਰ ਰੱਖਣ ਵਿਚ ਰਤੀ ਭਰ ਵੀ ਧਿਆਨ ਨਹੀਂ ਹੈ । ਇਕ ਪੁਲਿਸ ਅਫ਼ਸਰ ਦੇ ਹੱਥ ਉਸਦੇ ਗੰਨਮੈਨ ਦੀ ਏ.ਕੇ-47 ਕਿਸ ਤਰ੍ਹਾਂ ਹੱਥ ਆਈ ਅਤੇ ਇਸੇ ਤਰ੍ਹਾਂ ਪਿਛਲੇ ਦਿਨੀ ਲੁਧਿਆਣਾ ਵਿਚ ਪੁਲਿਸ ਵੱਲੋ ਕੀਤੇ ਝੂਠੇ ਪੁਲਿਸ ਮੁਕਾਬਲੇ ਵਿਚ ਦੋ ਨੌਜ਼ਵਾਨਾਂ ਦਾ ਕਤਲ ਹੋ ਜਾਣਾ ਕਿਉਂਕਿ ਹੋਮਗਾਰਡ ਦੇ ਜੁਆਨਾਂ ਦੇ ਹੱਥ ਵੀ ਏ.ਕੇ-47 ਰਾਇਫ਼ਲ ਕਿਸ ਤਰ੍ਹਾਂ ਆਈ ? ਇਹ ਸਮਝ ਤੋ ਬਾਹਰ ਹੈ । ਸ. ਮਾਨ ਨੇ ਕਿਹਾ ਕਿ ਕੋਟਕਪੂਰਾ ਵਿਚੋ ਅਸਲਾ ਚੋਰੀ ਹੋਣ ਤੋ

ਬਾਅਦ ਫ਼ਰੈਸਿਕ ਟੀਮ ਵੱਲੋ ਸਮਾਂ ਲੰਘ ਜਾਣ ਤੋ ਬਾਅਦ ਇੰਨਕੁਆਰੀ ਲਈ ਪਹੁੰਚਣਾ ਦੇਰ ਨਾਲ ਪੁੱਟਿਆ ਹੋਇਆ ਕਦਮ ਹੈ । ਐਨੀ ਦੇਰ ਬਾਅਦ ਨਿਰਪੱਖ ਅਤੇ ਸਹੀ ਜਾਂਚ ਇਹ ਟੀਮ ਕਿਵੇ ਕਰ ਸਕਦੀ ਹੈ ? ਪੰਜਾਬ ਵਿਚ ਵੱਧ ਰਹੇ ਨਸ਼ਿਆਂ ਤੇ ਸ. ਮਾਨ ਨੇ ਕਿਹਾ ਕਿ ਜਿੰਨਾ ਚਿਰ ਨਸ਼ਿਆਂ ਦੇ ਸੌਦਾਗਰ ਬਿਕਰਮਜੀਤ ਸਿੰਘ ਮਜੀਠੀਆ, ਅਜੀਤ ਸਿੰਘ ਕੁਹਾੜ, ਅਮਰਪਾਲ ਸਿੰਘ ਬੋਨੀ, ਹਰਮੀਤ ਸਿੰਘ ਸੰਧੂ ਆਦਿ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਨਸ਼ੇ ਪੰਜਾਬ ਵਿਚੋ ਕਿਵੇ ਖ਼ਤਮ ਹੋ ਸਕਦੇ ਹਨ ? ਕਿਉਂਕਿ ਡੀ.ਐਸ.ਪੀ. ਜਗਦੀਸ ਸਿੰਘ ਭੋਲਾ ਨੇ ਤਾਂ ਪੁਲਿਸ ਇੰਨਕੁਆਰੀ ਮੌਕੇ ਸਪੱਸਟ ਬਿਕਰਮਜੀਤ ਸਿੰਘ ਮਜੀਠੀਏ ਦਾ ਨਾਮ ਜੱਗ-ਜ਼ਾਹਰ ਕਰਦਿਆ ਮੀਡੀਏ ਵਿਚ ਵੀ ਬਿਆਨ ਦੇ ਦਿੱਤੇ ਸਨ। ਸ. ਮਾਨ ਨੇ ਅੱਗੇ ਕਿਹਾ ਕਿ ਅਸੀਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ ਤੇ ਇਹ ਵੀ ਦੱਸ ਚੁੱਕੇ ਹਾਂ ਕਿ ਇਥੋ ਦੇ ਇਕ ਸਾਬਕਾ ਵਜ਼ੀਰ ਦੇ ਪੋਤੇ ਕੋਲੋ ਨਜ਼ਾਇਜ ਖ਼ਤਰਨਾਕ ਅਸਲਾ ਹੈ। ਜਿਸ ਨੂੰ ਲੈਕੇ ਉਹ ਸ਼ਰੇਆਮ ਘੁੰਮਦਾ ਰਹਿੰਦਾ ਹੈ । ਪਰ ਸਾਡੀ ਅਜੇ ਤੱਕ ਇਸ ਅਪੀਲ ਤੇ ਕੋਈ ਕਾਰਵਾਈ ਨਹੀਂ ਹੋਈ । ਸਗੋ ਚਾਹੀਦਾ ਤਾਂ ਇਹ ਸੀ ਕਿ ਜਦੋ ਕੋਈ ਅਜਿਹੀ ਜਾਣਕਾਰੀ ਪੁਲਿਸ ਜਾਂ ਪ੍ਰਸ਼ਾਸ਼ਨ ਨੂੰ ਮੁਹੱਈਆ ਕਰਵਾਈ ਗਈ ਸੀ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਤਾਂ ਜੋ ਜਿਹੜੀਆਂ ਪੰਜਾਬ ਵਿਚ ਲੁੱਟ ਖੋਹ, ਕਤਲੋਗਾਰਤ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਹਨਾਂ ਨੂੰ ਨੱਥ ਪੈ ਸਕਦੀ ਸੀ । ਸ. ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋ ਆਰ.ਐਸ.ਐਸ. ਨੂੰ ਪੰਜਾਬ ਦੇ ਸ਼ਹਿਰਾਂ ਤੇ ਕਸਬਿਆ ਵਿਚ ਮਾਰੂ ਹਥਿਆਰ ਲੈ ਕੇ ਪਰੇਡਾਂ ਕਰਨ ਦੀ ਦਿੱਤੀ ਜਾ ਰਹੀ ਖੁੱਲ੍ਹ ਪੰਜਾਬ ਦੀ ਫਿਜਾ ਨੂੰ ਤਬਾਹ ਕਰਕੇ ਰੱਖ ਦੇਵੇਗੀ। ਇਸ ਤੋ ਉਪਰੰਤ ਪੈਦਾ ਹੋਣ ਵਾਲੇ ਹਾਲਾਤਾਂ ਲਈ ਇਹ ਆਗੂ ਖੁੱਦ ਜਿੰਮੇਵਾਰ ਹੋਣਗੇ।

Send this to a friend