May 28, 2026 9:05 pm

ਪੰਜਾਬ ਸਿਵਲ ਸਕੱਤਰੇਤ ਵਿੱਚ ਕੰਡਮ ਫਾਈਲਾਂ ਦੀ ਨਿਕਾਸੀ ਦਾ ਕੰਮ ਸ਼ੁਰੂ

Page-1_18 ਚੰਡੀਗੜ੍ਹ, 14 ਅਕਤੂਬਰ (ਪੀ. ਟੀ.)- ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਕੰਡਮ ਹੋਏ ਸਮਾਨ ਨੂੰ ਹਟਾਉਣ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਅੱਜ ਆਮ ਰਾਜ ਪ੍ਰਬੰਧ ਦੇ ਸਕੱਤਰ ਸ੍ਰੀ ਐਮ.ਐਸ.ਨਾਰੰਗ ਨੇ ਸਾਰੀਆਂ ਬਰਾਂਚਾਂ ਵਿੱਚ ਲਾਗੂ ਕਰਦਿਆਂ ਨਿੱਜੀ ਨਜਰਸਾਨੀ ਵਿੱਚ ਫਾਲਤੂ ਫਾਈਲਾਂ ਦੀ ਨਿਕਾਸੀ ਦਾ ਕੰਮ ਸ਼ੁਰੂ ਕੀਤਾ। ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰ ਸਵੱਛ ਭਾਰਤ ਮਿਸ਼ਨ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹਰ ਬਰਾਂਚ ਦੀ ਸਫਾਈ ਸ਼ੁਰੂ ਕੀਤੀ ਗਈ। ਹਰ ਵਿਭਾਗ ਵਿੱਚ ਫਾਈਲਾਂ ਨੂੰ ਵਿਗਿਆਨਕ ਢੰਗ ਨਾਲ ਤਰਤੀਬ ਦੇ ਕੇ ਆਧੁਨਿਕ ਅਤੇ ਸਾਫ ਸੁਥਰੇ ਢੰਗ ਨਾਲ ਸੰਭਾਲੇ ਜਾਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਭਵਿੱਖ ਵਿੱਚ ਕਿਸੇ ਵੀ ਫਾਈਲ ਨੂੰ ਆਸਾਨੀ

ਨਾਲ ਲੱਭਿਆ ਜਾ ਸਕੇਗਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰੇਕ ਬਰਾਂਚ ਮੁਖੀ ਨੂੰ ਜ਼ਿੰਮੇਵਾਰ ਬਣਾਇਆ ਗਿਆ ਹੈ ਕਿ ਇਸ ਸਮੁੱਚੀ ਮੁਹਿੰਮ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹ ਕੇ ਇਸ ਦੀ ਜਾਣਕਾਰੀ ਆਮ ਰਾਜ ਪ੍ਰਬੰਧ ਨੂੰ ਦਿੱਤੀ ਜਾਵੇ।

Send this to a friend