May 28, 2026 9:11 pm

ਲਵ ਜੇਹਾਦ ਵਿਵਾਦ-ਲੜਕੀ ਦੇ ਮਾਪਿਆਂ ਖਿਲਾਫ਼ ਕੇਸ ਦਰਜ

ਮੇਰਠ, 14 ਅਕਤੂਬਰ (ਪੀ. ਟੀ.)- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਬਹੁਚਰਚਿਤ ਖਰਖੌਦਾ ਦੇ ਸਮੂਹਿਕ ਜਬਰ ਜਨਾਹ ਅਤੇ ਧਰਮ ਪਰਿਵਰਤਨ ਮਾਮਲੇ ਵਿਚ ਪੁਲਿਸ ਨੇ ਪੀੜਤ ਲੜਕੀ ਦੇ ਮਾਤਾ-ਪਿਤਾ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੀੜਤ ਲੜਕੀ ਦੇ ਅਦਾਲਤ ਵਿਚ ਬਿਆਨ ਦਰਜ ਕਰਵਾਏ ਜਾਣਗੇ। ਐਸ.ਐਸ.ਪੀ. ਉਂਕਾਰ ਸਿੰਘ ਨੇ ਅੱਜ ਦੱਸਿਆ ਕਿ ਪੀੜਤ ਲੜਕੀ ਦੇ ਬਿਆਨ ਦੇ ਆਧਾਰ ‘ਤੇ ਉਸ ਦੇ ਮਾਪਿਆਂ ਖਿਲਾਫ਼ ਕੁੱਟਮਾਰ ਅਤੇ ਜਾਨ ਤੋਂ ਮਾਰਨ ਦੀ ਧਮਕੀ ਸਬੰਧੀ ਧਾਰਾਵਾਂ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਚੂੰਕਿ ਮੁਕੱਦਮਾ ਅਦਾਲਤ ਵਿਤ ਵਿਚਾਰ ਅਧੀਨ ਹੈ। ਇਸ ਲਈ ਲੜਕੇ ਦੇ ਅਦਾਲਤ ਵਿਚ ਬਿਆਨ ਹੋਣਗੇ।‘ ਲੜਕੀ ਨੇ ਦੋਸ਼ ਲਾਇਆ ਕਿ ਪਰਿਵਾਰ ਦੇ ਲੋਕਾਂ ਨੇ ਜਬਰਦਸਤੀ ਉਸ ਕੋਲੋਂ ਪੂਰੇ ਮਾਮਲੇ ਦੀ ਕਹਾਣੀ ਬਣਵਾਈ ਗਈ। ਵਿਰੋਧ ਕਰਨ ‘ਤੇ ਪਰਿਵਾਰ ਦੇ ਲੋਕ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਸਨ।

ਲੜਕੀ ਨੇ ਸ਼ਿਕਾਇਤ ਵਿਚ ਕਿਹਾ ਕਿ ਪਰਿਵਾਰ ਦੇ ਲੋਕਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਯੋਜਨਾ ਤਿਆਰ ਕਰ ਲਈ ਸੀ ਜਿਸ ਦਾ ਉਸ ਨੂੰ ਪਤਾ ਲੱਗ ਗਿਆ। ਇਸੇ ਕਾਰਨ ਉਹ ਮਹਿਲਾ ਥਾਣੇ ਚਲੀ ਗਈ। ਪੀੜਤ ਲੜਕੀ ਨੇ ਇਹ ਵੀ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਮਾਮਲੇ ਦੇ ਦੋਸ਼ੀ ਕਲੀਮ ਨਾਲ ਗਈ ਸੀ। ਦੂਜੇ ਪਾਸੇ ਪਿਤਾ ਨੇ ਆਪਣੀ ਬੇਟੀ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਸ ਦੀ ਬੇਟੀ ਸੱਦਾਮ ਨਾਂਅ ਦੇ ਇਕ ਨੌਜਵਾਨ ਦੇ ਦਬਾਅ ਵਿਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਦਾਮ ਹੀ ਉਸ ਨੂੰ ਵਰਗਲਾ ਕੇ ਮਹਿਲਾ ਥਾਣੇ ਲੈ ਗਿਆ।

Send this to a friend