May 28, 2026 9:19 pm

ਪੰਜਾਬ ਵਿਚ ਕੰਮ ਕਰ ਰਹੇ ਹਰਿਆਣਾ ਰਾਜ ਦੇ ਵੋਟਰਾਂ ਲਈ ਅੱਜ ਵਿਸ਼ੇਸ਼ ਛੁੱਟੀ ਦਾ ਐਲਾਨ

ਚੰਡੀਗੜ੍ਹ:14 ਅਕਤੂਬਰ (ਪੀ. ਟੀ.)- ਪੰਜਾਬ ਸਰਕਾਰ ਵਲੋਂ ਹਰਿਆਣਾ ਵਿਧਾਨ ਸਭਾ ਦੀਆਂ ਆਮ ਚੋਣਾਂ ਦੇ ਮੱਦੇ ਨਜ਼ਰ ਕੱਲ 15 ਅਕਤੂਬਰ ਦਿਨ ਬੁੱਧਵਾਰ ਨੂੰ ਆਪਣੇ ਉਹਨਾਂ ਕਰਮਚਾਰੀਆਂ ਨੂੰ ਸਪੈਸ਼ਲ ਛੁੱਟੀ ਦੇਣ ਦਾ ਐਲਾਨ ਕੀਤਾ ਹੈ, ਜੋ ਹਰਿਆਣਾ ਰਾਜ ਵਿਚ ਵੋਟਰ ਹਨ।ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਰਿਆਣਾ ਰਾਜ ਦੇ ਵੋਟਰਾਂ ਨੂੰ ਆਪਣਾ ਵੋਟਰ ਕਾਰਡ ਵਿਖਾਉਣ ਉਪਰੰਤ ਹੀ ਇਹ ਸਪੈਸ਼ਲ ਛੁੱਟੀ ਦਿਤੀ ਜਾਵੇਗੀ ਅਤੇ ਇਹ ਛੁੱਟੀ ਉਹਨਾਂ ਦੇ ਖਾਤੇ ਵਿਚੋ ਨਹੀ ਕੱਟੀ ਜਾਵੇਗੀ।

Send this to a friend