May 28, 2026 9:29 pm

ਭਾਰਤ-ਪਾਕਿ ਦੇ ਸੈਨਿਕ ਅਧਿਕਾਰੀਆਂ ਵੱਲੋਂ ਸਰਹੱਦ ’ਤੇ ਤਣਾਅ ਘਟਾਉਣ ਲਈ ਗੱਲਬਾਤ

ਇਸਲਾਮਾਬਾਦ, 14 ਅਕਤੂਬਰ (ਪੀ. ਟੀ.)- ਸਰਹੱਦ ’ਤੇ ਮੌਜੂਦਾ ਤਣਾਅ ਹੱਲ ਕਰਨ ਦੇ ਯਤਨ ਵਜੋਂ ਭਾਰਤ ਅਤੇ ਪਾਕਿਸਤਾਨ ਦੇ ਸੀਨੀਅਰ ਸੈਨਿਕ ਅਧਿਕਾਰੀਆਂ ਨੇ ਅੱਜ ਹਾਟਲਾਈਨ ‘ਤੇ ਗੱਲਬਾਤ ਕੀਤੀ। ਪਾਕਿਸਤਾਨ ਦੇ ਸੈਨਿਕ ਆਪਰੇਸ਼ਨਾਂ ਬਾਰੇ ਡਾਇਰੈਕਟਰ ਨੇ ਸੀਨੀਅਰ ਸੈਨਿਕ ਪੱਧਰ ਵਿਖੇ ਆਮ ਗੱਲਬਾਤ ਦੇ ਹਿੱਸੇ ਵਜੋਂ ਆਪਣੇ ਭਾਰਤ ਦੇ ਹਮਰੁਤਬਾ ਨਾਲ ਗੱਲਬਾਤ ਕੀਤੀ। ਪਾਕਿਸਤਾਨ ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੈਨਿਕ ਆਪਰੇਸ਼ਨਾਂ ਬਾਰੇ ਡਾਇਰੈਕਟਰ ਨੇ ਅੱਜ ਸਰਹੱਦੀ ਸਥਿਤੀ ‘ਤੇ ਭਾਰਤੀ ਫ਼ੌਜ ਨਾਲ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਬਿਨਾਂ ਕਿਸੇ ਕਾਰਨ ਲਗਾਤਾਰ ਗੋਲੀਬਾਰੀ ਬਾਰੇ ਭਾਰਤ ਨੂੰ ਆਪਣੀ ਚਿੰਤਾ ਤੋਂ ਜਾਣੂੰ ਕਰਵਾਇਆ। ਥੋੜੇ ਸਮੇਂ

ਦੀ ਸ਼ਾਂਤੀ ਪਿੱਛੋਂ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੱਜ ਜੰਮੂ ਤੇ ਕਸ਼ਮੀਰ ਦੇ ਪੁੰਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਦੋ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਅਤੋ ਭਾਰੀ ਗੋਲੀਬਾਰੀ ਅਤੇ ਮੋਰਟਾਰ ਗੋਲਾਬਾਰੀ ਨਾਲ ਭਾਰਤ ਦੀਆਂ 10 ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਜਿਸ ਵਿਚ ਇਕ ਔਰਤ ਜ਼ਖ਼ਮੀ ੋਹੋ ਗਈ। ਭਾਰਤ ਅਤੇ ਪਾਕਿਸਤਾਨ ਇਕ ਅਕਤੂਬਰ ਤੋਂ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਾਲ ਨਾਲ ਭਾਰ ਮੋਰਟਾਰ ਗੋਲਾਬਾਰੀ ਅਤੇ ਗੋਲੀਬਾਰੀ ਕਰ ਰਹੇ ਹਨ। ਜੰਮੂ ਤੇ ਕਸ਼ਮੀਰ ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਕੀਤੀ ਜਾ ਰਹੀ ਗੋਲਾਬਾਰੀ ਤੇ ਗੋਲੀਬਾਰੀ ਵਿਚ 8 ਵਿਅਕਤੀ ਮਾਰੇ ਗਏ ਅਤੇ 13 ਸੁਰੱਖਿਆ ਜਵਾਨਾਂ ਸਮੇਤ 90 ਹੋਰ ਜ਼ਖ਼ਮੀ ਹੋਏ ਹਨ। 2013 ਵਿਚ ਪਾਕਿਸਤਾਨੀ ਅਤੇ ਭਾਰਤ ਦੇ ਸੈਨਿਕ ਕਾਰਵਾਈਆਂ ਬਾਰੇ ਡਾਇਰਕਟਰਾਂ ਨੇ ਮੀਟਿੰਗ ਕਰਕੇ 2003 ਵਿਚ ਕੰਟਰੋਲ ਰੇਖਾ ‘ਤੇ ਜੰਗਬੰਦੀ ਸਬੰਧੀ ਕੀਤੇ ਸਮਝੌਤੇ ਦੀ ਪਾਲਣਾ ਕਰਨ ਦਾ ਵਾਅਦਾ ਕੀਤਾ ਸੀ।

Send this to a friend