ਕੋਲਕਾਤਾ, 14 ਅਕਤੂਬਰ (ਪੀ. ਟੀ.)- ਪੱਛਮੀ ਬੰਗਾਲ ਦੇ ਰਾਜਪਾਲ ਕੇਸ਼ਰੀਨਾਥ ਤ੍ਰਿਪਾਠੀ ਨੇ ਕਿਹਾ ਕਿ ਰਾਜ ਦੇ ਮਦਰਸਿਆਂ ‘ਚ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਨਾ ਹੋਣ, ਇਹ ਯਕੀਨੀ ਬਣਾਉਣ ਲਈ ਰਾਜ ਸਰਕਾਰ ਦਾ ਕੰਮ ਹੈ। ਸੂਬੇ ਦੇ ਕੁਝ ਮਦਰਸਿਆਂ ‘ਚ ਅੱਤਵਾਦੀਆਂ ਲਈ ਸਿਖਲਾਈ ਦੇ ਗੜ੍ਹ ਹੋਣ ਦੇ ਦੋਸ਼ਾਂ ਸਬੰਧੀ ‘ਚ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਸਰਕਾਰ ਦਾ ਕੰਮ ਇਹ ਪਤਾ ਕਰਨਾ ਅਤੇ ਦੇਖਣਾ ਹੈ ਕਿ ਕੀ ਮਦਰਸੇ ਕਿਸੇ ਗੈਰ ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹਨ ਜਾਂ ਉਹ ਸਹੀ ਮਾਅਨਿਆਂ ‘ਚ ਵਿਦਿਆਰਥੀਆਂ ਨੂੰ ਪੜਾ ਰਹੇ ਹਨ।