May 28, 2026 10:26 pm

ਸੈਰ ਸਪਾਟੇ ਵਿਚ ਪੰਜਾਬ ਨੇ ਇਕ ਹੋਰ ਕੌਮੀ ਐਵਾਰਡ ਜਿੱਤਿਆ

ਸੋਹਣ ਸਿੰਘ ਠੰਡਲ ਵੱਲੋਂ ਐਵਾਰਡ ਮੁੱਖ ਮੰਤਰੀ ਨੂੰ ਸਮਰਪਿਤ
Page-1_06  ਪਰਨੀਤ ਕੌਰ–    ਕਾਰਜਕਾਰੀ ਸੰਪਾਦਕਜਲੰਧਰ/ਚੰਡੀਗੜ•, 14 ਅਕਤੂਬਰ- ਪੰਜਾਬ ਦੇ ਸੈਰ-ਸਪਾਟਾ ਉਦਯੋਗ ਨੂੰ ਉਦੋਂ ਹੋਰ ਹੁਲਾਰਾ ਮਿਲਿਆਂ ਜਦੋਂ ਕੌਮੀ ਐਵਾਰਡਾਂ ਦੀ ਸੂਚੀ ਵਿਚ ਇਕ ਹੋਰ ਐਵਾਰਡ ਪੰਜਾਬ ਨੇ ਜਿੱਤ ਲਿਆ ਹੈ। ਨਵੀਂ ਦਿੱਲੀ ਵਿਖੇ ਸਾਲਾਨਾ ‘ਹੋਸਪੀਟੈਲਿਟੀ ਇੰਡੀਆ ਐਂਡ ਐਕਸਪਲੋਰ ਦੀ ਵਰਲਡ ਐਵਾਰਡਜ਼’ ਸਮਾਰੋਹ ਤਹਿਤ ਪੰਜਾਬ ਨੂੰ ‘ਮੋਸਟ ਇਨੋਵੇਟਿਵ ਮਾਰਕਿਟਿੰਗ ਅਪਰੋਚ’ ਐਵਾਰਡ ਪ੍ਰਦਾਨ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਕੇਂਦਰੀ ਸੈਰ-ਸਪਾਟਾ ਮੰਤਰੀ ਸ੍ਰੀ ਸ਼੍ਰੀਪਦ ਯੈਸੋ ਨਾਇਕ ਅਤੇ ਡਾ. ਜਿਤੇਂਦਰਾ ਸਿੰਘ, ਪ੍ਰਧਾਨ ਮੰਤਰੀ ਦਫਤਰ ਦੇ ਕੇਂਦਰੀ ਰਾਜ ਮੰਤਰੀ ਸਨ।ਪੰਜਾਬ ਦੇ ਸੈਰ-ਸਪਾਟਾ ਮੰਤਰੀ ਸ੍ਰੀ ਸੋਹਣ ਸਿੰਘ ਠੰਡਲ ਨੇ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ

ਸਾਰੇ ਸਟਾਫ ਨੂੰ ਵਧਾਈ ਦਿੰਦਿਆਂ ਇਹ ਐਵਾਰਡ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਮਰਪਿਤ ਕੀਤਾ। ਉਨ•ਾਂ ਕਿਹਾ ਕਿ ਇਹ ਐਵਾਰਡ ਮੁੱਖ ਮੰਤਰੀ ਦੀ ਗਤੀਸ਼ੀਲ ਅਗਵਾਈ ਅਤੇ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਨੂੰ ਮਿਲਿਆ ਹੈ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਸਦਕਾ ਪੰਜਾਬ ਵਿਚ ਸੈਰ-ਸਪਾਟੇ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਇੱਥੋਂ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ੍ਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਪੰਜਾਬ ਨੇ ਇਹ ਐਵਾਰਡ ਸਾਰੇ ਸੂਬਿਆਂ ਨੂੰ ਪਛਾੜ ਕੇ ਜਿੱਤਿਆ ਹੈ। ਨਵੀਂ ਦਿੱਲੀ ਵਿਖੇ ਇਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਇਹ ਐਵਾਰਡ ਪੰਜਾਬ ਵੱਲੋਂ ਸ੍ਰੀ ਰਜਿਤ ਭੰਡਾਰੀ, ਸੀਨੀਅਰ ਮਾਰਕਿਟਿੰਗ ਮੈਨੇਜਰ, ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਸੰਸਦ ਮੈਂਬਰ ਸ੍ਰੀ ਚੰਦਨ ਮਿਤਰਾ ਤੋਂ ਪ੍ਰਾਪਤ ਕੀਤਾ।
ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਉਹ ਭਾਰਤ ਦੀ ਹਰੇਕ ਟ੍ਰੈਵਲ ਪ੍ਰਦਰਸ਼ਨੀ, ਸਮਾਰੋਹਾਂ ਅਤੇ ਹੋਰ ਕਾਨਫਰੰਸਾਂ ਵਿਚ ਹਿੱਸਾ ਲੈਂਦੇ ਹਨ ਤਾਂ ਜੋ ਇਸ ਉਦਯੋਗ ਨਾਲ ਜੁੜੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਇਸ ਨਾਲ ਪੰਜਾਬ ਵਿਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵਾਲੀਆਂ ਏਜੰਸੀਆਂ ਤੇ ਟ੍ਰੈਵਲ ਏਜੰਟਾਂ ਰਾਹੀਂ ਪੰਜਾਬ ਦੇ ਸੈਰ-ਸਪਾਟਾ ਉਦਯੋਗ ਨੂੰ ਹੋਰ ਨਵੇਂ ਯਾਤਰੂ ਮਿਲਦੇ ਹਨ। ਉਨ•ਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਲਾਗਤ ਪ੍ਰਭਾਵੀ ਮਾਰਕਿਟਿੰਗ ਯੋਜਨਾ ਤਿਆਰ ਕਰਨ ਸਦਕਾ ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੀਆਂ ਕਈ ਨਵੀਆਂ ਤਰਕੀਬਾਂ ਸਾਹਮਣੇ ਆ ਰਹੇ ਹਨ। ਉਨ•ਾਂ ਕਿਹਾ ਕਿ ਸਾਡੀ ਯੋਜਨਾ ਉਪਭੋਗਤਾ ਦੇ ਮੁਕਾਬਲੇ ਸੈਰ-ਸਪਾਟਾ ਵਪਾਰ ਨੂੰ ਉਤਸ਼ਾਹਿਤ ਕਰਨ ਵੱਲ ਜ਼ਿਆਦਾ ਪ੍ਰੇਰਿਤ ਹੈ। ਉਨ•ਾਂ ਕਿਹਾ ਕਿ ਇਸ ਉਦੇਸ਼ ਲਈ ਵੱਡੇ ਟੂਰ ਓਪਰੇਟਰਾਂ ਵੱਲੋਂ ਬਹੁਤ ਸਾਰੇ ਪਰਿਵਾਰਾਂ ਦੇ ਟੂਰ ਪੰਜਾਬ ਵਿਚ ਲਿਆਂਦੇ ਜਾ ਰਹੇ ਹਨ ਜਿਸ ਨਾਲ ਸਾਡਾ ਟੀਚਾ ਵੀ ਪੂਰਾ ਹੋ ਰਿਹਾ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਹਾਲੇ ਕੁਝ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਦਾ ‘ਮੋਸਟ ਪ੍ਰੋਗਰੈਸਿਵ ਸਟੇਟ ਇਨ ਟੂਰਿਜ਼ਮ’ ਦਾ ਐਵਾਰਡ ਵੀ ਹਾਸਲ ਕੀਤਾ ਹੈ ਅਤੇ ਪਿਛਲੇ ਮਹੀਨੇ ਹੀ ਇੰਟਰਨੈਸ਼ਨਲ ਟੂਰਿਜ਼ਮ ਕਾਨਕਲੇਵ ਐਂਡ ਟਰੈਵਲ ਐਵਾਰਡ ਵੱਲੋਂ ਕਰਵਾਏ ਸਮਾਰੋਹ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਹੱਥੋਂ ‘ਬੈਸਟ ਇਨੀਸ਼ੀਏਟਿਵ ਇਨ ਰੂਰਲ ਟੂਰਿਜ਼ਮ ਫਾਰ ਫਾਰਮ ਟੂਰਿਜ਼ਮ’ਦਾ ਐਵਾਰਡ ਵੀ ਹਾਸਲ ਕੀਤਾ ਹੈ।

Send this to a friend