May 28, 2026 10:36 pm

ਵਿੱਤ ਮੰਤਰੀ ਢੀਂਡਸਾ ਵੱਲੋਂ ਮਹਿੰਗਾਈ ਭੱਤੇ ਦੀ ਕਿਸ਼ਤ ਅਕਤੂਬਰ ਦੀ ਤਨਖਾਹ ਨਾਲ ਦੇਣ ਨੂੰ ਪ੍ਰਵਾਨਗੀ

Page-1_15 ਚੰਡੀਗੜ੍ਹ, 14 ਅਕਤੂਬਰ (ਪੀ. ਟੀ.)- ਪੰਜਾਬ ਦੇ ਵਿੱਤ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ 10 ਫੀਸਦੀ ਮਹਿੰਗਾਈ ਭੱਤਾ ਅਕਤੂਬਰ 2014 ਦੀ ਤਨਖਾਹ ਨਾਲ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਸਬੰਧੀ ਫਾਈਲ ‘ਤੇ ਉਨ੍ਹਾਂ ਨੇ ਹਸਤਾਖਰ ਕਰ ਦਿੱਤੇ ਹਨ ਅਤੇ ਸਬੰਧਤ ਵਿਭਾਗ ਵੱਲੋਂ ਪੱਤਰ ਜਲਦ ਜਾਰੀ ਕਰ ਦਿੱਤਾ ਜਾਵੇਗਾ। ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 1 ਜਨਵਰੀ 2014 ਤੋਂ ਮਿਲਣ ਵਾਲੇ 10 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਦਸੰਬਰ 2014 ਤੋਂ ਦੇਣ ਦੀ ਬਜਾਏ ਅਕਤੂਬਰ 2014 ਦੀ ਤਨਖਾਹ ਨਾਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਕਤੂਬਰ 2014 ਦੀ ਤਨਖਾਹ ਜੋ ਕਿ ਨਵੰਬਰ 2014 ਵਿਚ ਮਿਲਣਯੋਗ ਹੈ, ਦਾ ਮਹਿੰਗਾਈ

ਭੱਤਾ ਬੇਸਿਕ ਪੇ/ਪੈਨਸ਼ਨ ‘ਤੇ ਮੌਜੂਦਾ 90 ਫੀਸਦੀ ਤੋਂ ਵਧ ਕੇ 100 ਫੀਸਦੀ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿਤੀ 1-1-14 ਤੋਂ 30-9-14 ਤੱਕ ਦੇ ਸਮੇਂ ਦਾ ਬਕਾਇਆ ਦੇਣ ਬਾਰੇ ਫੈਸਲਾ ਬਾਅਦ ਵਿਚ ਲਿਆ ਜਾਵੇਗਾ।

Send this to a friend