May 29, 2026 12:26 am

ਵਿਰੋਧੀਆਂ ਦਾ ਹਰਿਆਣੇ ਪ੍ਰਤੀ ਕੋਈ ਵਿਜ਼ਨ ਨਹੀਂ, ਇਨੈਲੋ ਨੂੰ ਬਹੁਮਤ ਮਿਲਣਾ ਯਕੀਨੀ : ਮਜੀਠੀਆ

Page-8_17 ਯਮੁਨਾਨਗਰ, 13 ਅਕਤੂਬਰ (ਨਾਗਪਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਤੇਜ਼-ਤਰਾਰ ਨੌਜਵਾਨ ਆਗੂ ਪੰਜਾਬ ਦੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ  ਕਾਂਗਰਸ ਤੇ ਭੁਪਿੰਦਰ ਸਿੰਘ ਹੁੱਡਾ ਸਮੇਤ ਵਿਰੋਧੀ ਪਾਰਟੀਆਂ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹਨਾਂ ਲਈ ਹਰਿਆਣਾ ਪ੍ਰਤੀ ਕੋਈ ਵਿਜ਼ਨ ਨਹੀਂ ਹਨ। ਉਹਨਾਂ ਕਿਹਾ ਕਿ ਹੁੱਡਾ ਦੇ 10 ਸਾਲ ਲੰਮਾ ਅਰਸਾ ਰਾਜ ਦੌਰਾਨ ਸੂਬੇ ਵਿੱਚ ਬਿਜਲੀ, ਪਾਣੀ, ਸੜਕਾਂ, ਸਿੱਖਿਆ ਅਤੇ ਸਿਹਤ ਖੇਤਰ ਦੀਆਂ ਮੁਢਲੀਆਂ ਸਮੱਸਿਆਵਾਂ ਨਾ ਕੇਵਲ ਜਿੳਂੂ ਦੇ ਤਿਉਂ ਹਨ ਬਲਕੇ ਇਹ ਹੁਣ ਵਿਕਰਾਲ ਰੂਪ ਧਾਰਨ ਕਰ ਚੁੱਕੀਆਂ ਹਨ, ਜਿਸ ਕਾਰਨ ਹਰ ਵਰਗ ਦੇ ਲੋਕ ਦੁਖੀ ਤੇ ਪ੍ਰੇਸ਼ਾਨ ਹਨ। ਸ: ਮਜੀਠੀਆ ਨੇ ਹਲਕਾ ਰਾਧੋਰੀ  ਦੇ ਇਨੈਲੋ ਉਮੀਦਵਾਰ ਸ੍ਰੀ ਰਾਜ ਕੁਮਾਰ ਕੰਬੋਜ ਦੇ ਹੱਕ ਵਿੱਚ ਜਥਲਾਨਾ ਵਿਖੇ ਭਰਵੀਂ ਚੋਣ

ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ: ਮਜੀਠੀਆ ਨੇ ਕਿਹਾ ਕਿ ਲੋਕ ਲੱਛੇਦਾਰ ਭਾਸ਼ਣਾਂ ਵਿੱਚ ਯਕੀਨ ਨਹੀਂ ਰੱਖਦੇ ਸਗੋਂ ਆਗੂਆਂ ਨੂੰ ਕੀਤੇ ਕੰਮਾਂ ਰਾਹੀ ਪਰਖਦੇ ਹਨ। ਉਨ੍ਹਾਂ ਨਿਰਪੱਖ ਚੋਣ ਸਰਵੇ ਅਤੇ ਮੀਡੀਆ ਰਿਪੋਰਟਾਂ ਵਿੱਚ ਇਨੈਲੋ ਨੂੰ ਸਭ ਤੋਂ ਮਜ਼ਬੂਤ ਪਾਰਟੀ ਦੱਸਣ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਨੈਲੋ ਨੂੰ ਬਹੁਮਤ ਮਿਲਣੀ ਯਕੀਨੀ ਹੈ।  ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਲੋਕਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਤੇ ਉਨ੍ਹਾਂ ਦੇ ਸ਼ੋਅ ਫਲਾਪ ਹੋਣ ਕਾਰਨ ਵਰਕਰਾਂ ਵਿੱਚ ਨਮੋਸ਼ੀ ਦਾ ਆਲਮ ਹੈ। ਇਸ ਤੋਂ ਪਹਿਲਾਂ ਸ: ਮਜੀਠੀਆ ਅੱਜ ਹਲਕਾ ਜਗਾਧਰੀ ਦੇ ਪਿੰਡ ਮੁਜਫਰ ਕਲਿਆਣ ਦੇ ਨਾਨਕਸਰ ਠਾਠ ਵਿਖੇ ਭਾਈ ਬਲਵੰਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨਾਲ ਗੁਰਲਾਲ ਸਿੰਘ, ਸ੍ਰੀ ਅਸ਼ੋਕ ਨਈਅਰ, ਸ੍ਰੀ ਅੰਕੁਸ਼ ਕੋਹਲੀ, ਵਿਰਸਾ ਸਿੰਘ ਵਲਟੋਹਾ ਆਦਿ ਵੀ ਮੌਜੂਦ ਸਨ।

Send this to a friend