May 25, 2026 2:16 pm

ਰਾਸ਼ਟਰਪਤੀ ਨਾਰਵੇ ਤੇ ਫਿਲਲੈਂਡ ਦੇ ਦੌਰੇ ਲਈ ਰਵਾਨਾ

ਨਵੀਂ ਦਿ¤ਲੀ, 12 ਅਕਤੂਬਰ (ਪੀ. ਟੀ)- ਸਕੈਂਡਿਨੇਵੀਆਈ ਦੇਸ਼ਾਂ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਦੇ ਮੰਤਵ ਨਾਲ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਅ¤ਜ ਨਾਰਵੇ ਤੇ ਫਿਨਲੈਂਡ ਦੇ ਦੌਰੇ ਲਈ ਰਵਾਨਾ ਹੋ ਗਏ। ਇਸ ਦੌਰੇ ਦੌਰਾਨ ਨਾਰਵੇ ਵਲੋਂ ਭਾਰਤ ਵਿਚ ਨਿਵੇਸ਼ ਆਰਕਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਹ ਕਿਸੇ ਰਾਸ਼ਟਰਪਤੀ ਦਾ ਪਹਿਲਾ ਨਾਰਵੇ ਦੌਰਾ ਹੈ। ਮੁਖਰਜੀ ਨਾਲ ਕੇਂਦਰੀ ਭਾਰੀ ਉਦਯੋਗ ਤੇ ਸਰਬਜਨਕ ਉ¤ਦਮ ਮੰਤਰੀ ਰਾਜ ਮੰਤਰੀ ਪਾਨ ਰਾਧਾਕ੍ਰਿਸ਼ਣਨ ਵੀ ਦੌਰੇ ਲਈ ਰਵਾਨਾ ਹੋਏ ਹਨ। ਦੋਵਾਂ ਦੇਸ਼ਾਂ ਦੇ ਦੌਰੇ ਦੌਰਾਨ ਉਹ ਆਰਟਿਕ ਸਰਕਲ ਪਾਰ ਕਰਨਗੇ ਤੇ ਸਾਂਤਾ ਕਲਾਜ ਦੇ ਪਿੰਡ ਵੀ ਜਾਣਗੇ। ਰਾਸ਼ਟਰਪਤੀ ਸ਼ੁੱਕਰਵਾਰ ਨੂੰ ਵਾਪਸ ਦੇਸ਼ ਪਰਤ ਆਉਣਗੇ।

Send this to a friend