ਪੰਢਰਪੁਰ, 12 ਅਕਤੂਬਰ (ਪੀ. ਟੀ.)- ਰਾਕਾਂਪਾ ‘ਤੇ ਤਿ¤ਖਾ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਕਿਹਾ ਕਿ ਜੇਕਰ ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਫਿਰ ਤੋਂ ਸ¤ਤਾ ‘ਚ ਆਈ ਤਾਂ ਇਸਦੀਆਂ ‘ਭ੍ਰਿਸ਼ਟ ਗਤੀਵਿਧੀਆਂ‘ ‘ਚ ਹੋਰ ਵਾਧਾ ਹੋਵੇਗਾ। ਮੋਦੀ ਨੇ ਕਿਹਾ ਕਿ ਰਾਕਾਂਪਾ ਮੂਲ ਰੂਪ ਤੋਂ ਭ੍ਰਿਸ਼ਟ ਹੈ। ਪਾਰਟੀ ਦੇ ਗਠਨ ਤੋਂ ਬਾਅਦ ਕੁ¤ਝ ਵੀ ਨਹੀਂ ਬਦਲਿਆ ਹੈ। ਇਸਦੇ ਨੇਤਾ ਉਹੀ ਹਨ। ਉਨ੍ਹਾਂ ਦੀ ਘੜੀ ‘ਚ 10 ਵ¤ਜ ਕੇ 10 ਮਿੰਟ ਦਾ ਸਮਾਂ ਵਿਖਾਇਆ ਗਿਆ ਹੈ ਤਾਂ ਇਸਦਾ ਮਤਲਬ ਇਹ ਹੈ ਕਿ ਹਰ 10 ਸਾਲ ਬਾਅਦ ਉਨ੍ਹਾਂ ਦੀਆਂ ਭ੍ਰਿਸ਼ਟ ਗਤੀਵਿਧੀਆਂ 10 ਗੁਣਾ ਵ¤ਧ ਜਾਂਦੀਆਂ ਹਨ।