Skip to content
Independent perspectives. Global stories.
BREAKING

ਜ਼ਰਦਾਰੀ ਦੀ ਪਾਰਟੀ ਨੇ ਕੀਤਾ ਪਾਕਿ ‘ਚ ਰਾਸ਼ਟਰਪਤੀ ਚੋਣਾਂ ਦਾ ਬਾਈਕਾਟ

Share this story

ਇਸਲਾਮਾਬਾਦ 26 ਜੁਲਾਈ (ਵਿਸ਼ਵ ਵਾਰਤਾ)-ਪਾਕਿਸਤਾਨ ਪੀਪਲਜ਼ ਪਾਰਟੀ ਨੇ ਤੈਅ ਕੀਤਾ ਕਿ ਉਹ ਚੋਣਾਂ ਦੀ ਤਾਰੀਖ ਪਹਿਲਾਂ ਰੱਖ ਦੇਣ ਦੇ ਵਿਰੋਧ ਵਿਚ ਅਗਲੇ ਹਫ਼ਤੇ ਹੋਣ ਵਾਲੀ ਰਾਸ਼ਟਰਪਤੀ ਚੋਣ ਦਾ ਬਾਈਕਾਟ ਕਰੇਗੀ।ਪੀ.ਪੀ.ਪੀ ਦੇ ਸੀਨੀਅਰ ਨੇਤਾ ਅਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਜਾ ਰੱਬਾਨੀ ਨੇ ਕਿਹਾ ਕਿ ਚੋਣਾਂ ਦੀ ਤਾਰੀਖ ਨੂੰ 6 ਅਗਸਤ  ਦੀ ਥਾਂ 30 ਜੁਲਾਈ ਨੂੰ ਕਰ ਦੇਣ ਨਾਲ ਪ੍ਰਚਾਰ ਮੁਹਿੰਮ ਲਈ ਜ਼ਰੂਰੀ ਮਿਆਦ ਵਿਚ ਜ਼ਬਰਦਸਤ ਕਮੀ ਹੋਈ ਹੈ। ਚੋਣ ਕਮਿਸ਼ਨ ਨੇ ਐਲਾਨ ਕੀਤਾ ਸੀ ਕਿ ਚੋਣ 6 ਅਗਸਤ ਨੂੰ ਹੋਣਗੇ। ਇਸਲਾਮ ਦੇ ਪਵਿੱਤਰ ਮਹੀਨੇ ਦੇ 27ਵੇਂ ਦਿਨ ਪੈਣ ਵਾਲੀ ਇਸ ਤਾਰੀਖ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਪੀ.ਐਮ.ਐਲ-ਐਨ ਦੇ ਮੁਖੀ ਰਾਜਾ ਜਫ਼ਰੂਲ ਹੱਕ ਨੇ ਮੰਗਲਵਾਰ ਨੂੰ ਅਦਾਲਤ ਵਿਚ ਪਟੀਸ਼ਨ ਦਾਖ਼ਲ ਕਰਕੇ ਤਾਰੀਖ ਵਿਚ ਤਬਦੀਲੀ ਕਰਨ ਦੀ ਅਪੀਲ ਕੀਤੀ।ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਚੋਣ ਦੀ ਤਾਰੀਖ ਵਿਚ ਬਦਲਾਅ ਕਰਦੇ ਹੋਏ ਇਸ ਨੂੰ 30 ਜੁਲਾਈ ਕਰ ਦਿੱਤਾ। ਰੱਬਾਨੀ ਨੇ ਕਿਹਾ ਕਿ ਇਹ ਸਾਡੇ ਅਧਿਕਾਰਾਂ ਅਤੇ ਸੰਵਿਧਾਨ ਦਾ ਉਲੰਘਣ ਹੈ, ਕਿਉਂਕਿ ਅਦਾਲਤ ਨੇ ਸਾਡੇ ਵਿਚਾਰ ਸੁਣੇ ਬਿਨਾਂ ਹੀ ਫ਼ੈਸਲਾ ਕਰ ਦਿੱਤਾ।

WRITTEN BY