ਚੰਡੀਗੜ੍ਹ, 26 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਵਲੋ ਪੋ’ਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਅਧੀਨ ਰੀਨੀਊਲ ਕੇਸਾਂ ਲਈ ਸਕਾਰਲਰਸ਼ਿਪ ਵਾਸਤੇ ਆਨਲਾਈਨ ਫਾਰਮ ਭਰਨ ਦੀਆਂ ਆਖਰੀ ਮਿਤੀਆਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਅੱਜ ਇਥੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰਦੇ ਭਲਾਈ ਬਾਰੇ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਪਹਿਲਾਂ ਡੀ.ਪੀ.ਆਈ (ਕਾਲਜ) ਅਤੇ ਡੀ. ਪੀ. ਆਈ.(ਸੈ.ਸਿ.) ਵਿਭਾਗਾਂ ਦੇ ਕੋਰਸਾਂ ਲਈ ਆਨ ਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 31 ਜੁਲਾਈ ਅਤੇ ਡੀ.ਆਰ ਐਮ ਈ ਅਤੇ ਤਕਨੀਕੀ ਸਿੱਖਿਆ ਵਿਭਾਗਾਂ ਦੇ ਕੋਰਸਾਂ ਲਈ ਆਖਰੀ ਮਿਤੀ 16 ਅਗਸਤ ਸੀ ਹੁਣ ਸਾਰੇ ਹੀ ਕੋਰਸਾਂ ਲਈ ਆਨ ਲਾਈਨ ਅਪਲਾਈ ਕਰਨ ਦੀ ਮਿਤੀ 31 ਅਗਸਤ,2013 ਕਰ ਦਿਤੀ ਗਈ ਹੈ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਅਧੀਨ ਦਰਖਾਸਤਾਂ ਦੀ ਮਿਤੀ ‘ਚ ਵਾਧਾ



