ਚੰਡੀਗੜ੍ਹ, 26 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਹਰਿਆਣਾ ਰਾਜ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਕਰਮਚਾਰੀਆਂ ਦੀ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਹੋਣ ‘ਤੇ ਰੋਕ ਲਗਾਉਣ ਲਈ ਚਲਾਈ ਜਾ ਰਹੀ ਆਪਣੀ ਮੁਹਿੰਮ ਦੇ ਤਹਿਤ ਮਈ ਮਹੀਨੇ ਵਿਚ ਮਾਰੇ ਗਏ ਛਾਪੇ ਦੇ ਦੌਰਾਨ 15 ਕਰਮਚਾਰੀਆਂ ਤੋਂ 1000 ਰੁਪਏ ਤੋਂ 1 ਲੱਖ ਰੁਪਏ ਤਕ ਦੀ ਵੱਢੀ ਲੈਂਦੇ ਹੋਏ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਵੱਖ-ਵੱਖ ਧਾਰਾਵਾਂ ਦੇ ਤਹਿਤ ਬਿਊਰੋ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿਚ ਮਾਮਲੇ ਦਰਜ ਕੀਤੇ ਹਨ ।
ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਿਊਰੋ ਵੱਲੋਂ ਇਸ ਅਵਧੀ ਦੇ ਦੌਰਾਨ ਕੀਤੀ ਗਈ 11 ਜਾਂਚਾਂ ਵਿਚੋਂ 6 ਜਾਂਚਾਂ ਵਿਚ ਦੋਸ਼ ਸਹੀ ਪਾਏ ਗਏ ਅਤੇ ਨਤੀਜਵੱਜੋਂ ਤਿੰਨ ਜਾਂਚਾਂ ਵਿਚ 10 ਗੈਜਟਿਡ, 3 ਨਾਨ-ਗੈਜਟਿਡ ਅਧਿਕਾਰੀਆਂ ਤੇ ਇਕ ਹੋਰ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰਵਾਉਣ ਤੇ 5 ਜਾਂਚਾਂ ਵਿਚ 10 ਗੈਜਟਿਡ, 48 ਨਾਨ-ਗੈਜਟਿਡ ਅਧਿਕਾਰੀਆਂ ਦੇ ਵਿਰੁੱਧ ਵਿਭਾਗੀ ਕਾਰਵਾਈ ਕਰਨ ਦਾ ਵੀ ਸੁਝਾਅ ਵੀ ਦਿੱਤਾ ।
ਉਨ੍ਹਾਂ ਨੇ ਦਸਿਆ ਕਿ ਜਿੰਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੱਢੀ ਲੈਂਦੇ ਹੋਏ ਰੰਗੇ-ਹੱਥੀ ਫੜਿਆ ਹੈ, ਉਸ ਵਿਚ ਹਰਿਆਣਾ ਬਿਜਲੀ ਵੰਡ ਨਿਗਮ, ਗੁੜਗਾਉਂ ਦੇ ਜੂਨੀਅਰ ਇੰਜੀਨੀਅਰ ਸੁਰੇਂਦਰ ਕੁਮਾਰ ਆਹੁਜਾ ਨੂੰ 20,000 ਰੁਪਏ, ਸਰਵ ਸਿੱਖਿਆ ਮੁਹਿੰਮ, ਬਲਾਕ ਬੜਾ ਗੁੱਡਾ, ਸਿਰਸਾ ਦੇ ਜੂਨੀਅਰ ਇੰਜੀਨੀਅਰ, ਰਾਮੇਸ਼ਵਰ ਦਾਸ ਨੂੰ 10,000 ਰੁਪਏ, ਪੁਲਿਸ ਵਿਭਾਗ ਦੇ ਹੈਡ ਕਾਂਸਟੇਬਲ ਅਰਵਿੰਦ ਕੁਮਾਰ ਨੂੰ 10,000 ਰੁਪਏ, ਹੁੱਡਾ, ਗੁੜਗਾਉਂ ਦੇ ਕਾਨੂੰਨਗੋ ਸਤਯਨਾਰਾਇਣ ਨੂੰ 50,000 ਰੁਪਏ, ਟਰਾਂਸਪੋਰਟ ਵਿਭਾਗ ਕਰਨਾਲ ਦੇ ਇੰਸਪੈਕਟਰ ਸੁਸ਼ੀਲ ਕੁਮਾਰ ਨੂੰ 8,000 ਰੁਪਏ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ, ਤਿਤਰਮ ਮੋਡ, ਕੈਥਲ ਦੇ ਸਟੋਰ ਮੁੰਸ਼ੀ ਮਹੇਂਦਰ ਕੁਮਾਰ ਨੂੰ 1000 ਰੁਪਏ, ਖਾਜਾਨਾ ਦਫਤਰ ਦੇ ਬਵਾਨੀ ਖੇੜਾ, ਭਿਵਾਨੀ ਦੇ ਪ੍ਰੇਮ ਸਿੰਘ ਤੇ ਰਾਮ ਪ੍ਰਕਾਸ਼ ਨੂੰ 2,000 ਰੁਪਏ ਦੀ ਵੱਢੀ ਲੈਂਦੇ ਹੋਏ ਗ੍ਰਿਫਤਾਰ ਕੀਤਾ ਜਾਣਾ ਸ਼ਾਮਿਲ ਹੈ ।
ਇਸੇ ਤਰ੍ਹਾਂ, ਸਦਰ ਥਾਣਾ, ਗੁੜਗਾਉਂ ਦੇ ਐਸ.ਐਚ.ਓ ਸੱਜਣ ਕੁਮਾਰ ਤੇ ਸ਼ੀਤਲਾ ਮਾਤਾ ਰੋਡ ਦੇ ਸੰਜੀਵ ਗੁਪਤਾ ਨੂੰ 1 ਲੱਖ ਰੁਪਏ, ਗਡੀ ਬਹਮਣਾ ਦੇ ਸੋਨੀਪਤ ਦੇ ਪਟਵਾਰੀ ਸੁਕਰਮ ਪਾਲ ਨੂੰ 4,000 ਰੁਪਏ, ਵਫਕ ਬੋਰਡ, ਫਿਰੋਜਪੁਰ ਝੀਰਕਾ ਮੇਵਾਤ ਦੇ ਸੇਵਾਦਾਰ-ਕਮ-ਚੌਕੀਦਾਰ ਮਹਬੂਬ ਖਾਨ ਨੂੰ 80,000 ਰੁਪਏ, ਫਤਿਹਾਬਾਦ ਹੰਸਪੁਰ ਚੌਂਕੀ ਦੇ ਹੈਡ ਕਾਂਸਟੇਬਲ ਵਿਜੈ ਸਿੰਘ ਨੂੰ 10,000 ਰੁਪਏ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਡਿਪਟੀ ਸੁਪਰਡੈਂਟ ਕੁਲਦੀਪ ਸਿੰਘ ਨੂੰ 2,000 ਰੁਪਏ, ਕਰਾਧਾਨ ਵਿਭਾਗ, ਗੁੜਗਾਉਂ ਦੇ ਇੰਸਪੈਕਟਰ ਭਗਤ ਸਿੰਘ ਨੂੰ 2,000 ਰੁਪਏ, ਦੇਸ਼ੂ ਜੋਘਾ, ਸਿਰਸਾ ਦੇ ਹਲਕਾ ਪਟਵਾਰੀ ਓਮ ਪ੍ਰਕਾਸ਼ ਨੂੰ 2500 ਰੁਪਏ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ, ਸਿਵਾਨੀ ਦੇ ਸਰਵੇਅਰ ਸੋਮਨਾਥ ਨੂੰ 5,000 ਰੁਪਏ ਦੀ ਵੱਢੀ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।
ਵਿਜੀਲੈਂਸ ਵਿਭਾਗ ਵੱਲੋਂ 15 ਕਰਮਚਾਰੀ 1000 ਰੁਪਏ ਤੋਂ 1 ਲੱਖ ਰੁਪਏ ਤਕ ਵੱਢੀ ਲੈਂਦੇ ਗ੍ਰਿਫਤਾਰ



