Skip to content
Independent perspectives. Global stories.
BREAKING

ਮੋਦੀ ਨੇ ‘ਧੀ ਬਚਾਓ, ਧੀ ਪੜ੍ਹਾਓ’ ਨੂੰ ਲੈ ਕੇ ਮੰਗੇ ਸੁਝਾਅ

Share this story

ਨਵੀਂ ਦਿੱਲੀ, 11 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੜਕੀਆਂ ਨਾਲ ਮਤਭੇਦ ਖਤਮ ਕਰਨ ਅਤੇ ਕੰਨਿਆ ਭਰੂਣ ਹੱਤਿਆ ਰੋਕਣ ਦਾ ਸੱਦਾ ਦਿੱਤਾ ਹੈ।ਮੋਦੀ ਨੇ ਕੌਮਾਂਤਰੀ ਬਾਲਿਕਾ ਦਿਵਸ ਦੇ ਮੌਕੇ ‘ਤੇ ਆਪਣੇ ਸੰਦੇਸ਼ ‘ਚ ਲੋਕਾਂ ਨੂੰ ‘ਧੀ ਬਚਾਓ, ਧੀ ਪੜ੍ਹਾਓ’ ਦੇ ਬਾਰੇ ‘ਚ ਮਾਈ ਜੀ. ਓ. ਵੀ ਪੋਰਟਲ ‘ਚ ਸੁਝਾਅ ਵੀ ਮੰਗੇ ਹਨ। ਉਨ੍ਹਾਂ ਨੇ ਲੋਕਾਂ ਨੂੰ ਦੇਸ਼ ‘ਚ ਧੀਆਂ ਨਾਲ ਮਤਭੇਦ ਖਤਮ ਕਰਨ ਅਤੇ ਉਨ੍ਹਾਂ ਲਈ ਸਮਾਨਤਾ ਦਾ ਮਾਹੌਲ ਬਣਾਉਣ ਦੀ ਬੇਨਤੀ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਬਾਲਿਕਾ ਦਿਵਸ ‘ਤੇ ਸਾਨੂੰ ਆਪਣੀਆਂ ਧੀਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਉਹ ਪੜਾਈ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਮੋਦੀ ਨੇ ਕੰਨਿਆ ਭਰੂਣ ਹੱਤਿਆ ਨੂੰ ਖਤਮ ਕਰਨ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਅਤੇ ਗੰਭੀਰ ਚਿੰਤਾ ਦਾ ਵਿਸ਼ਾ ਹੈ।

WRITTEN BY