ਚੰਡੀਗੜ੍ਹ, 11 ਅਕਤੂਬਰ (ਪੀ. ਟੀ.)- ਪੰਜਾਬ ਸਰਕਾਰ ਨੇ ਅੱਜ 18 ਵੱਖੋ ਵੱਖ ਵਿਭਾਗਾਂ ਦੀਆਂ ਰਾਜ ਸਲਾਹਕਾਰ ਕਮੇਟੀਆਂ ਦਾ ਪੁਨਰ ਗਠਨ ਕੀਤਾ ਹੈ ਜੋ ਕਿ ਸਰਕਾਰ ਨੂੰ ਸਬੰਧਤ ਵਿਭਾਗਾਂ ਦੀਆਂ ਨੀਤੀਆਂ ਬਣਾਉਣ ਅਤੇ ਲਾਗੂ ਕਰਨ ਬਾਰੇ ਸਲਾਹ ਦੇਣਗੀਆਂ।ਇਹ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਉਸ ਸਲਾਹਕਾਰ ਕਮੇਟੀ ਦੇ ਚੇਅਰਮੈਨ ਹੋਣਗੇ ਜੋ ਕਿ ਪ੍ਰਸੋਨਲ, ਆਮ ਰਾਜ ਪ੍ਰਬੰਧ, ਸਹਿਕਾਰਤਾ, ਸਾਇੰਸ ਅਤੇ ਤਕਨਾਲੌਜੀ, ਵਾਤਾਵਰਣ, ਚੌਕਸੀ, ਸ਼ਹਿਰੀ ਹਵਾਬਾਜ਼ੀ ਅਤੇ ਨਿਆਂ ਵਿਭਾਗ ਨਾਲ ਸਬੰਧਤ ਹੋਵੇਗੀ। ਮੁੱਖ ਸੰਸਦੀ ਸਕੱਤਰ ਸਹਿਕਾਰਤਾ ਆਪਣੇ ਵਿਭਾਗ ਵਲੋਂ ਅਤੇ ਮੁੱਖ ਸਕੱਤਰ ਪੰਜਾਬ, ਪ੍ਰਸੋਨਲ, ਆਮ ਰਾਜ ਪ੍ਰਬੰਧ ਅਤੇ ਚੌਕਸੀ ਵਿਭਾਗ ਵਲੋਂ ਇਸ ਕਮੇਟੀ ਦੇ ਮੈਂਬਰ ਹੋਣਗੇ। ਸਕੱਤਰ, ਪ੍ਰਸੋਨਲ, ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ, ਵਿੱਤ ਕਮਿਸ਼ਨਰ ਸਹਿਕਾਰਤਾ, ਪ੍ਰਮੁੱਖ ਸਕੱਤਰ ਸਾਇੰਸ ਅਤੇ ਤਕਨਾਲੌਜੀ ਤੇ ਵਾਤਾਵਰਣ, ਸਕੱਤਰ,
ਚੌਕਸੀ, ਸਕੱਤਰ ਸ਼ਹਿਰੀ ਹਵਾਬਾਜ਼ੀ ਅਤੇ ਪ੍ਰਮੁੱਖ ਸਕੱਤਰ ਨਿਆਂ ਵਿਭਾਗ ਆਪੋ ਆਪਣੇ ਵਿਭਾਗਾਂ ਵਲੋਂ ਇਸ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ। ਗੈਰ-ਸਰਕਾਰੀ ਮੈਂਬਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਬਲਜੀਤ ਸਿੰਘ ਜਲਾਲਉਸਮਾ, ਮਨਜੀਤ ਸਿੰਘ ਮੰਨਾ ਮੀਆਂਵਿੰਡ, ਗੁਰਪ੍ਰਤਾਪ ਸਿੰਘ ਵਡਾਲਾ, ਪ੍ਰਗਟ ਸਿੰਘ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਕਾਂਗਰਸ ਵਲੋਂ ਅਰੁਣਾ ਚੌਧਰੀ, ਚਰਨਜੀਤ ਕੌਰ ਬਾਜਵਾ, ਅਸ਼ਵਨੀ ਸੇਖੜੀ, ਭਾਰਤੀ ਜਨਤਾ ਪਾਰਟੀ ਵਲੋਂ ਸੀਮਾ ਕੁਮਾਰੀ ਅਤੇ ਆਜ਼ਾਦ ਤੌਰ ਉਤੇ ਬਲਵਿੰਦਰ ਸਿੰਘ ਬੈਂਸ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਹਨ। ਬੁਲਾਰੇ ਮੁਤਾਬਿਕ ਖੇਤੀਬਾੜੀ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਨਾਲ ਸਬੰਧਤ ਕਮੇਟੀ ਦੇ ਚੇਅਰਮੈਨ ਵੀ ਮੁੱਖ ਮੰਤਰੀ ਹੀ ਹੋਣਗੇ। ਮੁੱਖ ਸੰਸਦੀ ਸਕੱਤਰ ਖੇਤੀਬਾੜੀ ਆਪਣੇ ਵਿਭਾਗ ਵਲੋਂ ਮੈਂਬਰ ਅਤੇ ਵਿਸ਼ੇਸ਼ ਸਕੱਤਰ, ਖੇਤੀਬਾੜੀ ਤੇ ਪ੍ਰਮੁੱਖ ਸਕੱਤਰ ਪ੍ਰਵਾਸੀ ਭਾਰਤੀ ਮਾਮਲੇ ਵਲੋਂ ਮੈਂਬਰ ਸਕੱਤਰਾਂ ਦੀ ਜ਼ਿੰਮੇਵਾਰੀ ਨਿਭਾਈ ਜਾਵੇਗੀ।
ਬੁਲਾਰੇ ਨੇ ਅੱਗੇ ਜਾਣਕਾਰੀ ਦਿੱਤੀ ਕਿ ਗ੍ਰਹਿ, ਪ੍ਰਸ਼ਾਸਕੀ ਸੁਧਾਰ, ਮਕਾਨ ਉਸਾਰੀ ਅਤੇ ਸ਼ਹਿਰੀ ਹਵਾਬਾਜ਼ੀ, ਆਬਕਾਰੀ ਤੇ ਕਰ, ਇਨਵੈਸਟਮੈਂਟ ਪ੍ਰਮੋਸ਼ਨ, ਖੇਡਾਂ, ਯੁਵਕ ਸੇਵਾਵਾਂ ਅਤੇ ਬਿਜਲੀ ਵਿਭਾਗ ਨਾਲ ਸਬੰਧਤ ਕਮੇਟੀ ਦੇ ਚੇਅਰਮੈਨ ਉਪ ਮੁੱਖ ਮੰਤਰੀ ਹੋਣਗੇ। ਗੈਰ ਸਰਕਾਰੀ ਮੈਂਬਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚਤਿੰਨ ਸਿੰਘ, ਇਕਬਾਲ ਸਿੰਘ ਝੂੰਦਾਂ, ਹਰਪ੍ਰੀਤ ਕੌਰ ਮੁਖਮੈਲਪੁਰਾ, ਵਨਿੰਦਰ ਕੌਰ ਲੂੰਬਾ, ਜੋਗਿੰਦਰ ਪਾਲ ਜੈਨ, ਕਾਂਗਰਸ ਵਲੋਂ ਸੁੰਦਰ ਸ਼ਾਮ ਅਰੋੜਾ, ਤਰਲੋਚਨ ਸਿੰਘ, ਗੁਰਇਕਬਾਲ ਕੌਰ, ਭਾਰਤੀ ਜਨਤਾ ਪਾਰਟੀ ਵਲੋਂ ਸੀਮਾ ਕੁਮਾਰੀ ਅਤੇ ਆਜ਼ਾਦ ਤੌਰ ’ਤੇ ਸਿਮਰਜੀਤ ਸਿੰਘ ਬੈਂਸ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਹਨ।
ਮਾਲ, ਮੁੜ ਵਸੇਬਾ ਅਤੇ ਡਿਜ਼ਾਸਟਰ ਮੈਨੇਜਮੈਂਟ, ਸੂਚਨਾ ਅਤੇ ਲੋਕ ਸੰਪਰਕ ਤੇ ਗੈਰ-ਰਵਾਇਤੀ ਊਰਜਾ ਵਿਭਾਗ ਨਾਲ ਸਬੰਧਤ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਮਾਲ, ਮੁੜ ਵਸੇਬਾ ਅਤੇ ਡਿਜ਼ਾਸਟਰ ਮੈਨੇਜਮੈਂਟ, ਸੂਚਨਾ ਅਤੇ ਲੋਕ ਸੰਪਰਕ ਤੇ ਗੈਰ-ਰਵਾਇਤੀ ਊਰਜਾ ਮੰਤਰੀ ਵਲੋਂ ਸੰਭਾਲੀ ਜਾਵੇਗੀ । ਗੈਰ-ਸਰਕਾਰੀ ਮੈਂਬਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋਗਿੰਦਰ ਸਿੰਘ ਉਰਫ ਜਿੰਦੂ, ਗੁਰਤੇਜ ਸਿੰਘ ਘੁੜਿਆਣਾ, ਹਰਪ੍ਰੀਤ ਸਿੰਘ, ਦੀਪ ਮਲਹੋਤਰਾ, ਹਰੀ ਸਿੰਘ, ਕਾਂਗਰਸ ਦੇ ਸੁੰਦਰ ਸ਼ਾਮ ਅਰੋੜਾ, ਤਰਲੋਚਨ ਸਿੰਘ, ਗੁਰਇਕਬਾਲ ਕੌਰ, ਭਾਰਤੀ ਜਨਤਾ ਪਾਰਟੀ ਵਲੋਂ ਸੁਖਜੀਤ ਕੌਰ ਸ਼ਾਹੀ ਅਤੇ ਆਜ਼ਾਦ ਤੌਰ ’ਤੇ ਸਿਮਰਜੀਤ ਸਿੰਘ ਬੈਂਸ ਸ਼ਾਮਲ ਹਨ।
ਬੁਲਾਰੇ ਅਨੁਸਾਰ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਵਿਭਾਗ ਨਾਲ ਸਬੰਧਤ ਕਮੇਟੀ ਦੇ ਚੇਅਰਮੈਨ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਤੇ ਕਿਰਤ ਮੰਤਰੀ ਹੋਣਗੇ। ਮੁੱਖ ਸੰਸਦੀ ਸਕੱਤਰ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਆਪਣੇ ਵਿਭਾਗ ਵਲੋਂ ਇਸ ਕਮੇਟੀ ਦੇ ਮੈਂਬਰ ਹੋਣਗੇ। ਵਿੱਤ ਕਮਿਸ਼ਨਰ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਅਤੇ ਪ੍ਰਮੁੱਖ ਸਕੱਤਰ ਕਿਰਤ ਆਪੋ ਆਪਣੇ ਵਿਭਾਗ ਵਲੋਂ ਇਸ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ। ਗੈਰ-ਸਰਕਾਰੀ ਮੈਂਬਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਐਸ਼ਆਰ ਰਾਜਵਿੰਦਰ ਕੌਰ, ਮਹੇਸ਼ਇੰਦਰ ਸਿੰਘ, ਹਰੀ ਸਿੰਘ, ਕਾਂਗਰਸ ਵਲੋਂ ਰਾਣਾ ਗੁਰਜੀਤ ਸਿੰਘ, ਨਵਤੇਜ ਸਿੰਘ, ਸੰਗਤ ਸਿੰਘ, ਭਾਰਤੀ ਜਨਤਾ ਪਾਰਟੀ ਵਲੋਂ ਮਨੋਰੰਜਨ ਕਾਲੀਆ ਅਤੇ ਆਜ਼ਾਦ ਤੌਰ ’ਤੇ ਬਲਵਿੰਦਰ ਸਿੰਘ ਬੈਂਸ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਹਨ।
ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਸੂਚਨਾ ਤਕਨਾਲੌਜੀ ਅਤੇ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਕਮੇਟੀ ਦੇ ਚੇਅਰਮੈਨ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਸੂਚਨਾ ਤਕਨਾਲੌਜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਹੋਣਗੇ। ਆਪੋ ਆਪਣੇ ਵਿਭਾਗ ਵਲੋਂ ਮੁੱਖ ਸੰਸਦੀ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਇਸ ਕਮੇਟੀ ਦੇ ਮੈਂਬਰ ਹੋਣਗੇ ਜਦੋਂ ਕਿ ਮੈਂਬਰ ਸਕੱਤਰਾਂ ਵਜੋਂ ਪ੍ਰਮੁੱਖ ਸਕੱਤਰ ਸੂਚਨਾ ਤੇ ਤਕਨਾਲੌਜੀ ਅਤੇ ਸਕੱਤਰ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਫੂਡ ਪ੍ਰੋਸੈਸਿੰਗ ਜ਼ਿੰਮੇਵਾਰੀ ਨਿਭਾਉਣਗੇ। ਗੈਰ-ਸਰਕਾਰੀ ਮੈਂਬਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਲਜੀਤ ਸਿੰਘ ਜਲਾਲਉਸਮਾ, ਬੀਬੀ ਜਗੀਰ ਕੌਰ, ਹਰਪ੍ਰੀਤ ਕੌਰ ਮੁਖਮੈਲਪੁਰਾ, ਵਨਿੰਦਰ ਕੌਰ ਲੂੰਬਾ, ਜੋਗਿੰਦਰ ਪਾਲ ਜੈਨ, ਕਾਂਗਰਸ ਵਲੋਂ ਕਰਨ ਕੌਰ, ਜੋਗਿੰਦਰ ਸਿੰਘ, ਅਜਾਇਬ ਸਿੰਘ ਭੱਟੀ, ਭਾਰਤੀ ਜਨਤਾ ਪਾਰਟੀ ਵਲੋਂ ਮਨੋਰੰਜਨ ਕਾਲੀਆ ਅਤੇ ਆਜ਼ਾਦ ਤੌਰ ’ਤੇ ਸਿਮਰਜੀਤ ਸਿੰਘ ਬੈਂਸ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਹਨ। ਟ੍ਰਾਂਸਪੋਰਟ, ਕਾਨੂੰਨ ਅਤੇ ਵਿਧਾਨਿਕ ਮਾਮਲੇ, ਚੋਣਾਂ, ਰੋਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਨਾਲ ਸਬੰਧਤ ਕਮੇਟੀ ਦੇ ਚੇਅਰਮੈਨ ਟ੍ਰਾਂਸਪੋਰਟ, ਕਾਨੂੰਨ ਅਤੇ ਵਿਧਾਨਿਕ ਮਾਮਲੇ, ਚੋਣਾਂ, ਰੋਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਦੇ ਮੰਤਰੀ ਹੋਣਗੇ।