Skip to content
Independent perspectives. Global stories.
BREAKING

ਭਾਰਤ ਤੇ ਫਰਾਂਸ ਵਿਚਾਲੇ ਰੱਖਿਆ ਸਹਿਯੋਗ ਵਧਾਉਣ ਦਾ ਫੈਸਲਾ

Share this story

ਨਵੀਂ ਦਿੱਲੀ, 26 ਜੁਲਾਈ (ਪੀ. ਟੀ.)-ਭਾਰਤ ਅਤੇ ਫਰਾਂਸ ਵਿਚਾਲੇ ਰੱਖਿਆ ਸਹਿਯੋਗ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਰੱਖਿਆ ਮੰਤਰੀ ਸ਼੍ਰੀ ਏ.ਕੇ. ਐਂਟਨੀ ਤੇ ਫਰਾਂਸ ਰੱਖਿਆ ਮੰਤਰੀ ਸ਼੍ਰੀ ਜੀਨ ਵੇਜ਼ ਲੇ ਡਰਾਈਨ ਨੇ ਨਵੀਂ ਦਿੱਲੀ ਵਿੱਚ ਇੱਕ ਬੈਠਕ ਦੌਰਾਨ ਖੇਤਰੀ ਤੇ ਕੌਮਾਂਤਰੀ ਸੁਰੱਖਿਆ ਦੀਆਂ ਚੁਣੌਤੀਆਂ ਲਈ ਦੋਵੇਂ ਦੇਸ਼ਾਂ ਦੇ ਹਿੱਤਾਂ ਲਈ ਵਿਚਾਰ ਵਟਾਂਦਰਾ ਕੀਤਾ।  ਦੋਵਾਂ ਮੰਤਰੀਆਂ ਨੇ ਰੱਖਿਆ ਸਹਿਯੋਗ ਉਤੇ ਇੱਕ ਉਚ ਕਮੇਟੀ ਗਠਿਤ ਕੀਤੀ ਹੈ ਜਿਸ ਦੀ ਬੈਠਕ ਅਕਤੂਬਰ, 2013 ਵਿੱਚ ਫਰਾਂਸ ਵਿੱਚ ਹੋਵੇਗੀ। ਇਸ ਬੈਠਕ ਵਿੱਚ ਆਪਸੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵਧਾਉਣ ਲਈ ਵਿਵਹਾਰਕ ਉਪਰਾਲਿਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

WRITTEN BY