Skip to content
Independent perspectives. Global stories.
BREAKING

ਚੋਣ ਕਮਿਸ਼ਨ ਚੰਗਾ ਕੰਮ ਕਰਨ ਵਾਲੇ ਪ੍ਰਿੰਟ ਅਤੇ ਇਲੈਕਟ੍ਰੋਨਿਕਸ ਮੀਡਿਆ ਨੂੰ ਸਨਮਾਨਿਤ ਕਰੇਗਾ

Share this story

ਚੰਡੀਗੜ•, 10 ਅਕਤੂਬਰ (ਨਾਗਪਾਲ)– ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣ, 2014 ਦੌਰਾਨ ਲੋਕਾਂ ਨੂੰ ਵੋਟ ਪਾਉਣ ਲਈ ਸਿੱਖਿਅਤ ਅਤੇ ਜਾਗਰੂਕ ਕਰਨ ਲਈ ਪ੍ਰਿੰਟ ਅਤੇ ਇਲੈਕਟ੍ਰੋਕਿਸ ਮੀਡਿਆ ਹਾਊਸਾਂ ਤੋਂ ‘ਕੌਮੀ ਮੀਡਿਆ ਪੁਰਸਕਾਰ’ ਲਈ ਬਿਨੈ ਮੰਗੇ ਹਨ । ਇਸ ਲਈ ਪ੍ਰਿੰਟ ਅਤੇ ਇਲੈਕਟ੍ਰੋਨਿਕਸ ਮੀਡਿਆ ਨੂੰ ਇਕ-ਇਕ ਪੁਰਸਕਾਰ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਦਸਿਆ ਕਿ 15 ਜਨਵਰੀ, 2015 ਨੂੰ ਕੌਮੀ ਵੋਟ ਦਿਵਸ ਦੇ ਮੌਕੇ ’ਤੇ ਦਿੱਤੇ ਜਾਣ ਵਾਲੇ ਇੰਨ•ਾਂ ਪੁਰਸਕਾਰਾਂ ਵਿਚ ਇਕ ਪ੍ਰਸ਼ੰਸਾ ਪੱਤਰ ਅਤੇ ਸ਼ਾਲ ਭੇਂਟ ਕੀਤੀ ਜਾਵੇਗੀ ।     ਸ੍ਰੀ ਵਾਲਗਦ ਨੇ ਕਿਹਾ ਕਿ ਇਹ ਪੁਰਸਕਾਰ ਕਿਸੇ ਵੀ ਮੀਡਿਆ ਹਾਊਸ ਨੂੰ ਉਨ•ਾਂ ਵੱਲੋਂ ਵੋਟਰਾਂ ਨੂੰ ਵੋਟ ਵਿਚ ਹਿੱਸਾ ਲੈਣ ਲਈ ਲੋਕਾਂ ਨੂੰ ਵੋਟ ਦਾ ਮਹੱਤਵ ਅਤੇ ਰਜਿਸਟਰੇਸ਼ਨ ਲਈ ਪ੍ਰੋਤਸਾਹਿਤ ਅਤੇ ਸਿੱਖਿਅਤ ਕਰਨ ਵਿਚ ਵੱਡਮੁੱਲੇ ਯੋਗਦਾਨ ਲਈ ਦਿੱਤਾ ਜਾਵੇਗਾ । ਉਨ•ਾਂ ਕਿਹਾ ਕਿ ਪੁਰਸਾਰ ਦੀ ਯੋਗਤਾ ਦੇ ਵੱਖ-ਵੱਖ ਪਹਿਲੂਆਂ ਲਈ ਇਕ ਕਮੇਟੀ ਬਣਾਈ ਗਈ ਹੈ, ਜੋ ਪ੍ਰਚਾਰ ਦੀ ਗੁਣਵੱਤਾ, ਉਸ ਦੀ ਮਾਤਰਾ, ਜਨਤਾ ਅਤੇ ਸਬੰਧਤ ਲੋਕਾਂ ’ਤੇ ਇਸ ਦੇ ਪ੍ਰਭਾਵ ਲਈ ਪ੍ਰਮਾਣ ਦੀ ਜਾਂਚ ਕਰੇਗਾ । ਉਨ•ਾਂ ਕਿਹਾ ਕਿ ਭੇਜੇ ਜਾਣ ਵਾਲੇ ਸਾਰੇ ਬਿਨੈ ਸਬੰਧੀ ਅਵਧੀ ਦੌਰਾਨ ਪ੍ਰਸਾਰਿਤ ਅਤੇ

ਪ੍ਰਕਾਸ਼ਿਤ ਹੋਣੇ ਚਾਹੀਦੇ ਹਨ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਖ਼ਬਰਾਂ, ਲੇਖ ਅਤੇ ਹੋਰ ਪ੍ਰਿੰਟ ਬਿਨੈ ਦਾ ਪੂਰਾ ਵੇਰਵਾ ਵਰਗ ਸੈਂਟੀਮੀਟਰ, ਪੀਡੀਐਫ ਸਾਫਟ ਕਾਪੀ, ਸਬੰਧ ਵੈਬ ਪੱਤੇ ਦਾ ¦ਿਕ ਅਤੇ ਇਕ ਫੂਲ ਸਾਇਜ ਦੀ ਫੋਟੋ ਕਾਪੀ, ਅਖ਼ਬਾਰ ਅਤੇ ਲੇਖ ਦੀ ਲਿਖਤ ਕਾਪੀ ਅਤੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਹੋਰ ਗਤੀਵਿਧੀਆਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ । ਇਸੇ ਤਰ•ਾਂ, ਰੇਡਿਓ ਅਤੇ ਟੀ.ਵੀ. ’ਤੇ ਪ੍ਰਸਾਰਿਤ ਪ੍ਰੋਗ੍ਰਾਮਾਂ ਦੀ ਅਵਧੀ ਅਤੇ ਤਰੰਗ ਆਵਾਜ ਦੀ ਸੀ.ਡੀ. ਜਾਂ ਡੀ.ਵੀ.ਡੀ., ਪ੍ਰਸਾਰਣ ਦਾ ਕੁਲ ਸਮਾਂ, ਸਾਰੀਆਂ ਥਾਂਵਾਂ ਦਾ ਕੁਲ ਸਮਾਂ ਦਾ ਵੇਰਵਾ ਹੋਣਾ ਚਾਹੀਦਾ ਹੈ। ਉਨ੍ਹਾਂ ਦਸਿਆ ਕਿ ਬਿਨੈ ਜਮ•ਾਂ ਕਰਵਾਉਣ ਦੀ ਆਖਰੀ ਮਿਤੀ 30 ਅਕਤੂਬਰ, 2014 ਹੈ । ਬਿਨੈ ਮੁੱਖ ਚੋਣ ਅਧਿਕਾਰੀ, ਹਰਿਆਣਾ, ਚੰਡੀਗੜ• ਦੇ ਦਫਤਰ ਜਾਂ ਸਿੱਧਾ ਮੁੱਖ ਚੋਣ ਕਮਿਸ਼ਨ, ਦਿੱਲੀ ਦੇ ਦਫਤਰ ਭਿਜਵਾਏ ਜਾ ਸਕਦੇ  ਹਨ।

WRITTEN BY