Skip to content
Independent perspectives. Global stories.
BREAKING

ਪਨਗਰੇਨ ਝੋਨਾ ਖਰੀਦਣ ਵਿੱਚ ਸਭ ਤੋਂ ਅੱਗੇ

Share this story

ਚੰਡੀਗੜ੍ਹ, 10 ਅਕਤੂਬਰ (ਪੀ. ਟੀ.)- ਪੰਜਾਬ ਵਿੱਚ ਝੋਨੇ ਦੀ ਖਰੀਦ ਪ੍ਰਕ੍ਰਿਆ ਵਿੱਚ ਆਪਣੀ ਬੜਤ ਬਰਕਰਾਰ ਰੱਖਦਿਆਂ ਰਾਜ ਦੀਆਂ ਵੱਖ ਵੱਖ ਮੰਡੀਆਂ ਵਿੱਚ ਪਨਗ੍ਰੇਨ  1,06,853 ਟਨ ਝੋਨਾ ਖਰੀਦਣ ਵਿੱਚ ਸਭ ਤੋ ਅੱਗੇ ਚਲ ਰਹੀ ਹੈ ਜਦਕਿ ਜਿਲਾ ਤਰਨ ਤਾਰਨ ਨੇ 57026 ਟਨ ਝੋਨੇ ਦੀ ਖਰੀਦ ਕੀਤੀ ਹੈ। ਪੰਜਾਬ ਵਿੱਚ ਹੁਣ ਤੱਕ 4,74,028 ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜ¦ਧਰ ਅਤੇ ਫਰੀਦਕੋਟ ਜਿਲੇ ਕ੍ਰਮਵਾਰ 51,607  ਅਤੇ 47,827 ਟਨ ਝੋਨਾ ਖਰੀਦ ਕੇ ਦੂਜੇ ਅਤੇ ਤੀਜੇ ਨੰਬਰ ਤੇ ਰਹੇ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਰਕਾਰ ਵਲੋ ਮਿਥੇ 140 ਲੱਖ ਟਨ ਝੋਨਾ ਖਰੀਦਣ ਦੇ ਟੀਚੇ  ਪੁਰ ਕਰਨ ਲਈ 9 ਅਕਤੂਬਰ ਤੱਕ 4,74,028 ਟਨ ਝੋਨੇ ਦੀ ਖਰੀਦ ਕੀਤੀ ਗਈ।ਸਰਕਾਰੀ ਬੁਲਾਰੇ ਮੁਤਾਬਿਕ ਸਰਕਾਰੀ ਏਜੰਸੀਆਂ ਨੇ 3,89,847 ਟਨ (82.2 ਫੀਸਦੀ ) ਜਦੋਂ ਕਿ ਮਿਲ ਮਾਲਕਾਂ ਨੇ 84,181 ਟਨ(17.8 ਫੀਸਦੀ )  ਝੋਨੇ

ਦੀ ਖਰੀਦ ਕੀਤੀ ਹੈ । ਕੱਲ ਸਾਂਮ ਤੱਕ ਪਨਗ੍ਰੇਨ ਨੇ 1,06,853 ਟਨ (27.4 ਫੀਸਦੀ), ਮਾਰਕਫੈਡ ਨੇ 1,01,351 (26.0 ਫੀਸਦੀ) ਟਨ, ਜਦਕਿ ਪਨਸਪ ਨੇ 84373 ਟਨ (21.6 ਫੀਸਦੀ), ਪੰਜਾਬ ਰਾਜ ਗੁਦਾਮ ਨਿਗਮ ਨੇ 32,564 ਟਨ (8.4 ਫੀਸਦੀ) ਜਦਕਿ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਨੇ 41,532 ਟਨ (10.7 ਫੀਸਦੀ) ਅਤੇ ਭਾਰਤੀ ਖੁਰਾਕ ਨਿਗਮ ਨੇ 23,174 ਟਨ (5.9 ਫੀਸਦੀ ) ਝੋਨੇ ਦੀ ਖਰੀਦ ਕੀਤੀ ਹੈ।

WRITTEN BY