Skip to content
Independent perspectives. Global stories.
BREAKING

ਝੋਨੇ ਦੀ ਆਮਦ ਸ਼ੁਰੂ ਪਰ ਖਰੀਦ ਏਜੰਸੀਆਂ ਹਨ ਗਾਇਬ

Share this story

ਬਰੇਟਾ, 10 ਅਕਤੂਬਰ (ਨਛੱਤਰ ਸਿੰਘ ਕਾਹਨਗੜ•)- ਇੱਥੋਂ ਦੀ ਅਨਾਜ ਮੰਡੀ ਵਿੱਚ ਪੀ.ਆਰ. ਝੋਨੇ ਦੀ ਆਮਦ ਪਿਛਲੇ 3-4 ਦਿਨਾਂ ਤੋ ਸ਼ੁਰੂ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਵੀ ਖਰੀਦ ਏਜੰਸੀ ਝੋਨੇ ਨੂੰ ਖਰੀਦ ਕਰਨ ਲਈ ਮੰਡੀ ਵਿੱਚ ਦਾਖਲ ਨਹੀ ਹੋਈ ਹੈ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਿਸਾਨ ਅਪਣਾ ਝੋਨਾ ਹਰ ਵਾਰ ਦੀ ਤਰਾਂ ਇਸ ਵਾਰ ਵੀ ਹਰਿਆਣਾ ਦੀਆਂ ਮੰਡੀਆਂ ਵਿੱਚ ਲਿਜਾਉਣ ਲਈ ਮਜਬੂਰ ਹੋ ਰਹੇ ਹਨ। ਜਦੋ ਕਿ ਝੋਨੇ ਦੀ ਖਰੀਦ ਵਿੱਚ ਦੇਰੀ ਦਾ ਕਾਰਨ ਰਾਈਸ ਸ਼ੈਲਰਾਂ ਦੀ ਅਲਾਟਮੈਂਟ ਨਾ ਹੋਣਾ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਮੰਡੀ ਵਿੱਚ ਝੋਨਾ ਲਿਆਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ, ਬਰੇਟਾ ਮੰਡੀ ਅਤੇ ਇਸਦੇ ਨਾਲ ਲਗਦੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਹੁਮਦਿ ਦਿਖਾਈ ਨਹੀ ਦੇ ਰਹੀ ਹੈ ਜਦੋ ਕਿ ਨਾਲ ਲਗਦੀਆਂ ਹਰਿਆਣਾਂ ਦੀਆਂ ਮੰਡੀਆਂ ਜਾਖਲ, ਟੋਹਾਣਾ ਅਤੇ ਰਤੀਆਂ ਵਿਖੇ ਉਨ੍ਹਾਂ ਦਾ ਝੋਨਾਂ ਤੁਰੰਤ ਵਿਕ ਜਾਂਦਾ

ਹੈ।ਹਰਿਆਣਾ ਵਿੱਚ ਝੋਨਾ ਜਾਣ ਨਾਲ ਜਿੱਥੇ ਪੰਜਾਬ ਮੰਡੀ ਬੋਰਡ ਨੂੰ ਮਾਰਕਿਟ ਫੀਸ ੳਤੇ ਪੇਂਡੂ ਵਿਕਾਸ ਫੰਡ ਵਿੱਚ ਵੱਡਾ ਘਾਟਾ ਪੈ ਰਿਹਾ ਹੈ ਉੱਥੇ ਹੀ ਇਸ ਕਾਰਨ ਆੜ•ਤੀਆਂ, ਮਜ਼ਦੂਰਾਂ ਅਤੇ ਹੋਰਨਾਂ ਵਰਗਾਂ ਨੂੰ ਵੀ ਆਰਥਿਕ ਤੋਰ ਤੇ ਭਾਰੀ ਨੁਕਸਾਨ ਹੋ ਰਿਹਾ ਹੈ।ਵਰਨਣਯੋਗ ਹੈ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋ ਵੱਖ-ਵੱਖ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਲਈ ਖਰੀਦ ਏਜੰਸੀਆਂ ਦੀ ਵੰਡ ਪਹਿਲਾ ਹੀ ਕਰ ਦਿੱਤੀ ਗਈ ਸੀ ਅਤੇ ਮੰਡੀ ਬੋਰਡ ਵੱਲੋ ਵੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕਮਲ ਕਰ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਖਰੀਦ ਏਜੰਸੀਆਂ ਦੇ ਮੰਡੀਆਂ ਵਿੱਚ ਨਾ ਪਹੁੰਚਣ ਤੋ ਸਰਕਾਰ ਦੇ ਦਾਅਵੇ ਝੁੱਠੇ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ।ਅਤੇ ਖਰੀਦ ਏਜੰਸੀਆਂ ਵੱਲੋ ਖਰੀਦ ਵਿੱਚ ਦਿਲਚਸਪੀ ਨਾ ਦਿਖਾਉਣ ਤੋ ਹਰ ਵਰਗ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ।ਜਦੋ ਇਸ ਸਬੰਧੀ ਮਾਰਕਿਟ ਕਮੇਟੀ ਦੇ ਸਕੱਤਰ ਮੁਨੀਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ•ਾਂ ਕਿਹਾ ਕਿ ਸਾਰੀਆਂ ਏਜੰਸੀਆਂ ਦੇ ਖਰੀਦ ਇੰਸਪੈਕਰਾਂ ਨੂੰ ਝੋਨੇ ਦੀ ਖਰੀਦ ਕਰਨ ਲਈ ਅੱਜ ਬੁਲਾਇਆ ਗਿਆ ਸੀ ਪਰ ਉਨ•ਾ ਵੱਲੋ ਅਜੇ ਤੱਕ ਰਾਈਸ ਸ਼ੈਲਰਾਂ ਦੀ ਅਲਾਟਮੈਂਟ ਨਾ ਹੋਣ ਕਾਰਨ ਸੋਮਵਾਰ ਤੋ ਖਰੀਦ ਸ਼ੁਰੂ ਕਰਨ ਲਈ ਕਿਹਾ ਗਿਆ ਹੈ।ਕਾਰਨ ਭਾਵੇ ਕੋਈ ਵੀ ਹੋਵੇ ਪਰ ਖਰੀਦ ਵਿੱਚ ਦੇਰੀ ਕਾਰਨ ਹਰ ਕੋਈ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ।

WRITTEN BY