Skip to content
Independent perspectives. Global stories.
BREAKING

ਪੁਲਿਸ ਨੇ ਲੱਖਾਂ ਰੁਪਏ ਲੈ ਕੇ ਦੇਹ ਵਪਾਰ ਕਰਨ ਵਾਲੇ ਆੜ੍ਹਤੀਆਂ ਨੂੰ ਬਦਨਾਮੀ ਤੋਂ ਬਚਾਇਆ

Share this story

ਸੰਗਰੂਰ, 10 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਜਾਣਕਾਰੀ ਮਿਲੀ ਹੈ ਕਿ ਸੰਗਰੂਰ ਸ਼ਹਿਰ ਦੀ ਪ੍ਰੇਮ ਬਸਤੀ ਦੀ ਗਲੀ ਨੰ 8 ਵਿੱਚ ਇਕ ਮਕਾਨ ਖਾਲੀ ਪਿਆ ਹੈ ਇਸ ਤੋਂ ਪਹਿਲਾਂ ਇਸ ਮਕਾਨ ਵਿੱਚ ਬਿਰਧ  ਪਤੀ-ਪਤਨੀ ਰਹਿੰਦੇ ਸਨ। ਉਹਨਾਂ ਦੀ ਮੌਤ ਤੋਂ ਬਾਅਦ ਇਸ ਮਕਾਨ ਦੀ ਚਾਬੀ ਉਹਨਾਂ ਦੇ ਇਕ ਲੜਕੇ ਕੋਲ ਹੈ। ਉਹ ਲੜਕਾ ਆਪਣੇ ਮਾਤਾ-ਪਿਤਾ ਤੋਂ ਅਲੱਗ ਸ਼ਹਿਰ ਸੰਗਰੂਰ ਵਿੱਚ ਵੀ ਰਹਿੰਦਾ ਹੈ। ਉਸ ਨੇ ਇਸ ਖਾਲੀ ਮਕਾਨ ਨੂੰ  ਜੂਆ ਖੇਡਣ ਦੇ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ। ਮੁਕਾਮੀ ਪੁਲਿਸ ਦੇ ਨਾਲ ਮਿਲ ਕੇ ਇਸ ਮਕਾਨ ਵਿੱਚ ਅਕਸਰ ਹੀ  ਜੂਆ ਖੇਡਦੇ  ਸਨ, ਜਿਸ ਤੋਂ ਪ੍ਰੇਮ ਬਸਤੀ ਦੇ ਲੋਕ ਬਹੁਤ ਦੁਖੀ ਸਨ। ਜਦੋਂ ਉਹ ਪੁਲਿਸ ਨੂੰ ਗੈਰ-ਕਾਨੂੰਨੀ ਜੂਆ ਖੇਡਣ ਬਾਰੇ ਸੂਚਨਾ ਦਿੰਦੇ ਹਨ ਤਾਂ ਪੁਲਿਸ ਦੇ ਉਥੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਪੁਲਿਸ ਪਹੁੰਚ ਰਹੀ ਹੈ ਅਤੇ ਜੂਆ ਖੇਡਣ ਵਾਲੇ ਭੱਜ ਜਾਂਦੇ ਸਨ। ਪੁਲਿਸ ਸਟੇਸ਼ਨ ਸਿਟੀ ਸੰਗਰੂਰ ਦੀ ਪੁਲਿਸ ਖਾਨਾਪੂੁਰਤੀ

ਕਰਕੇ ਵਾਪਿਸ ਚਲੀ ਜਾਂਦੀ ਸੀ। ਲੋਕਾਂ ਦੇ ਦੱਸਣ ਮੁਤਾਬਕ ਪੁਲਿਸ ਦੀ ਮਿਲੀਭੁਗਤ ਨਾਲ ਜੂਆ ਖੇਡਿਆ ਜਾਂਦਾ ਸੀ, ਪਰੰਤੂ ਪਿਛਲੇ ਕੁਝ ਸਮੇਂ ਤੋਂ ਇਸ ਮਕਾਨ ਦੇ ਵਿੱਚ ਬਦਚੱਲਣ ਔਰਤਾਂ ਵੱਲੋਂ ਦੇਹ ਵਪਾਰ ਦਾ ਧੰਦਾ ਵੀ ਹੋਣ ਲੱਗ ਪਿਆ ਹੈ। ਇਸ ਮਕਾਨ ਦੇ ਮਾਲਿਕ ਕੋਲੋਂ ਚਾਬੀ ਲੈ ਕੇ ਹਰ ਰੋਜ਼ ਕੋਈ ਨਾ ਕੋਈ ਇਸ ਮਕਾਨ ਵਿੱਚ ਬਦਚੱਲਣ  ਔਰਤਾਂ  ਨਾਲ ਦੇਹ ਵਪਾਰ ਦਾ ਧੰਦਾ ਕਰਦੇ ਸਨ। ਮੁਹੱਲੇ ਵਾਲਿਆਂ ਦੇ ਰੋਕਣ ਦੇ ਬਾਵਜੂਦ ਵੀ ਉਹ
(ਸਫਾ 1 ਦਾ ਬਾਕੀ) ਕੋਈ ਪਰਵਾਹ  ਨਹੀਂ ਕਰਦੇ ਸਨ। ਉਲਟਾ ਮੁਹੱਲੇ ਵਾਲਿਆਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੰਦੇ ਸਨ। ਦੁਪਹਿਰ ਦੇ ਸਮੇਂ ਸੰਗਰੂਰ ਸ਼ਹਿਰ ਦੇ ਦੋ ਬਹੁਤ ਅਮੀਰ ਆਦਮੀ ਜਿਹੜੇ ਕਿ ਅਨਾਜ ਮੰਡੀ ਵਿੱਚ ਆੜ੍ਹਤ ਦਾ ਕੰਮ ਵੀ ਕਰਦੇ ਹਨ। ਇਕ ਔਰਤ ਰਾਣੋ (ਅਸਲ ਨਾਂਮ ਨਹੀਂ) ਸਮੇਤ ਇਸ ਮਕਾਨ ਵਿੱਚ ਦਾਖਲ ਹੋਏ  ਅਤੇ ਬੁੂਹਾ ਬੰਦ ਕਰ ਲਿਆ । ਇਸ ਮਕਾਨ ਦੇ ਨਾਲ ਹੀ ਪਰਜਾਪੱਤ ਪਰਿਵਾਰ  ਰਹਿੰਦਾ ਹੈ, ਜਿਨ੍ਹਾਂ ਦੇ ਮਿਸਤਰੀ ਲੱਗੇ ਹੋਏ ਹਨ। ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ  ਇਨ੍ਹਾਂ ਆੜ੍ਹਤੀਆਂ ਨੂੰ ਅਤੇ ਇੱਕ ਔਰਤ ਨੂੰ ਖਾਲੀ ਮਕਾਨ ਦੇ ਵਿੱਚ  ਦਾਖਲ ਹੁੰਦੇ ਦੇਖ ਲਿਆ, ਜਿਸ ਨੇ ਮੁਹੱਲੇ ਵਾਲਿਆਂ ਨੂੰ ਬੁਲਾ ਲਿਆ ਅਤੇ ਪੂਰਾ ਰੌਲਾ ਪੈ ਗਿਆ। ਲੋਕਾਂ ਦਾ ਹਜੂਮ ਇੱਕਠਾ ਹੋ ਗਿਆ ਅਤੇ ਮਕਾਨ ਨੂੰ ਲੋਕਾਂ ਦੇ ਹਜੂਮ ਨੇ ਘੇਰਾ ਪਾ ਲਿਆ। ਬਹੁਤ ਸਾਰੇ ਅਖਬਾਰਾਂ ਦੇ ਪੱਤਰਕਾਰ ਅਤੇ ਟੀ    ਵੀ ਮੀਡੀਆ ਦੇ ਆਦਮੀ ਵੀ ਪਹੁੰਚ ਗਏ।  ਹਰਿੰਦਰ ਪਾਲ ਸਿੰਘ ਸਾਬਕਾ ਐੱਮ ਸੀ ਜੋ ਕਿ ਪ੍ਰੇਮ ਬਸਤੀ ਦੀ 8 ਨੰ. ਗਲੀ ਵਿੱਚ ਹੀ ਰਹਿੰਦਾ ਹੈ ਉਸ ਨੇ ਵੀ ਕੈਮਰੇ ਨਾਲ ਘਟਨਾ ਦੀਆਂ ਫੋਟੋਆਂ ਖਿੱਚੀਆਂ। ਇਸ ਤੋਂ ਬਿਨਾਂ ਬਹੁਤ ਸਾਰੇ ਵਿਅਕਤੀਆਂ ਨੇ ਮੋਬਾਇਲ ਫੋਨ ’ਤੇ ਵੀ ਫੋਟੋਆਂ ਖਿੱਚੀਆਂ ਜੋ ਕਿ ਹੁਣ ਵੀ ਲੋਕਾਂ ਨੂੰ ਦਿਖਾ ਰਹੇ ਹਨ। ਅਚਾਨਕ ਉਸ ਮਕਾਨ ਦਾ ਮਾਲਿਕ ਜੋ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਹੈ ਉਹ ਘਟਨਾ ਵਾਲੀ ਥਾਂ ’ਤੇ ਪਹੁੰਚ ਗਿਆ ਤਾਂ  ਲੋਕਾਂ ਦੇ ਹਜੂਮ ਨੇ ਉਸ ਨੂੰ ਦਬੋਚ ਲਿਆ ਅਤੇ ਉਸ ਦਾ ਮੂੰਹ ਕਾਲਾ ਕਰ ਦਿੱਤਾ। ਫਿਰ ਉਹ ਬਦਚੱਲਣ ਔਰਤ ਨੂੰ ਅਤੇ ਦੋਵਾਂ ਦੇਹ ਵਪਾਰ ਕਰਨ ਵਾਲੇ ਆੜ੍ਹਤੀਆਂ ਨੂੰ ਅੰਦਰੋਂ ਕੱਢ ਕੇ ਉਹਨਾਂ ਦੀ ਛਿੱਤਰ  ਪਰੇਡ ਕੀਤੀ। ਅਖਬਾਰਾਂ ਦੇ ਪੱਤਰਕਾਰ ਅਤੇ  ਟੀ ਵੀ ਚੈਨਲਾਂ ਮੀਡੀਆ ਵਾਲੇ ਆਪਣਾ ਕੰਮ ਕਰਦੇ ਰਹੇ।
ਅਚਾਨਕ ਪੁਲਿਸ ਸਟੇਸ਼ਨ ਸਿਟੀ ਸੰਗਰੂਰ ਦੀ ਪੁਲਿਸ ਇੱਕ ਵੱਡੇ ਵਹੀਕਲ ਉੱਤੇ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਈ ਅਤੇ ਪੁਲਿਸ ਨੇ ਲੋਕਾਂ ਦੇ ਹਜੂਮ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ  ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਗੁੱਸੇ ਵਿੱਚ ਆ ਕੇ ਪੁਲਿਸ ਦਾ ਵੀ ਘੇਰਾਓ ਕਰ ਲਿਆ ਤਾਂ ਪੁਲਿਸ ਪਾਰਟੀ ਦੇ ਮੁਖੀ ਨੇ ਲੋਕਾਂ ਨੂੰ ਯਕੀਨ ਦਵਾਇਆ ਕਿ ਅਸੀਂ ਦੋਸ਼ੀਆਂ ਨੂੰ ਪੁਲਿਸ ਸਟੇਸ਼ਨ ਸਿਟੀ ਸੰਗਰੂਰ ਵਿੱਚ  ਲੈ ਕੇ ਜਾਂਵਾਗੇ ਅਤੇ ਇਨ੍ਹਾਂ  ਦੇ ਖਿਲਾਫ ਐੱਫ ਆਈ ਆਰ ਦਰਜ ਕਰਕੇ ਬਣਦੀ ਕਾਰਵਾਈ ਕਰਾਂਗੇ, ਜਿਸ ’ਤੇ ਲੋਕਾਂ ਨੇ ਸਹਿਮਤੀ ਦੇ ਦਿੱਤੀ। ਪੁਲਿਸ ਬਦਚੱਲਣ ਔਰਤ ਅਤੇ ਤਿੰਨੇ ਦੋਸ਼ੀ ਵਿਅਕਤੀਆਂ ਨੂੰ ਆਪਣੇ ਵਹੀਕਲ ਵਿੱਚ ਬਿਠਾ ਕੇ ਪੁਲਿਸ ਸਟੇਸ਼ਨ ਸਿਟੀ ਵਿੱਚ ਲੈ ਆਈ ਅਤੇ ਉਨ੍ਹਾਂ ਦੇ ਪਿੱਛੇ ਹੀ ਲੋਕਾਂ ਦਾ ਹਜੂਮ  ਅਤੇ ਅਖਬਾਰਾਂ ਦੇ ਪੱਤਰਕਾਰ ਅਤੇ ਟੀ ਵੀ  ਚੈਨਲਾਂ ਵਾਲੇ ਥਾਣੇ ਅੱਗੇ ਪਹੁੰਚ ਗਏ ਤਾਂ ਪੁਲਿਸ ਵਾਲਿਆਂ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ ਹੁਣ ਤੁਸੀਂ ਚਲੇ ਜਾਓ ਤਾਂ ਲੋਕਾਂ ਦਾ ਹਜ਼ੂਮ ਉਥੋਂ ਆਪੋ-ਆਪਣੇ ਘਰ ਚਲਾ ਗਿਆ, ਪ੍ਰੰਤੂ ਪੱਤਰਕਾਰ ਅਤੇ ਟੀਵੀ ਚੈਨਲ ਮੀਡੀਆ ਵਾਲੇ ਉੱਥੇ ਖੜ੍ਹੇ ਰਹੇ ਜੋ ਕਿ ਪੁਲਿਸ ਦੇ ਲਈ ਸਿਰਦਰਦੀ ਸਨ। ਇਸ ਮੌਕੇ ਆੜ੍ਹਤੀਆਂ ਨੂੰ ਥਾਣੇ ਵਿਚੋਂ ਛੁਡਾਉਣ ਆਏ ਕੁਝ ਲੋਕਾਂ ਨੇ ਪੱਤਰਕਾਰਾਂ ਅਤੇ ਟੀਵੀ  ਚੈਨਲ ਮੀਡੀਆ ਵਾਲਿਆਂ ਨਾਲ ਕੋਈ ਗੁਪਤ ਸੌਦੇਬਾਜ਼ੀ ਕੀਤੀ। ਸੌਦੇਬਾਜ਼ੀ ਤੋਂ ਬਾਅਦ  ਪੱਤਰਕਾਰ ਅਤੇ ਟੀਵੀ ਚੈਨਲ ਮੀਡੀਆ ਵਾਲੇ ਵੀ ਥਾਣੇ ਵਿਚੋਂ ਚਲੇ ਗਏ। ਬਾਅਦ ਦੇ ਵਿੱਚ ਪੁਲਿਸ ਸਟੇਸ਼ਨ ਸਿਟੀ ਸੰਗਰੂਰ ਦੇ ਵਿੱਚੋਂ ਬਦਚੱਲਣ ਔਰਤ ਅਤੇ ਦੇਹ ਵਪਾਰ ਕਰਨ ਵਾਲੇ ਆੜ੍ਹਤੀਆਂ ਨੂੰ ਅਤੇ ਮਕਾਨ ਦੇ ਮਾਲਿਕ ਨੂੰ ਪੁਲਿਸ ਨੂੰ ਬੰਦ ਕਾਰ ਦੇ ਵਿੱਚ ਹਨੇਰਾ ਹੋਣ ਤੋਂ ਬਾਅਦ  ਪੁਲਿਸ ਸਟੇਸ਼ਨ ਵਿੱਚੋਂ  ਬਾਹਰ ਕੱਢ ਦਿੱਤਾ।
ਅੱਜ ਪ੍ਰੇਮ ਬਸਤੀ ਵਿੱਚ ਅੱਠ ਨੰਬਰ ਗਲੀ ਵਿੱਚ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਚਾਲੀ ਲੱਖ ਰੁਪਇਆ ਆੜ੍ਹਤੀਆਂ ਤੋਂ ਲੈ ਕੇ ਦੋਸ਼ੀਆਂ ਨੂੰ ਬਚਾਇਆ ਹੈ ਅਤੇ ਕੁਝ ਲੋਕ ਇਹ ਕਹਿੰਦੇ ਸੁਣੇ ਗਏ ਕਿ ਪੁਲਿਸ ਨੇ ਆੜ੍ਹਤੀਆਂ ਤੋਂ 20 ਲੱਖ ਰੁਪਇਆ ਲੈ ਕੇ ਦੋਸ਼ੀਆਂ ਨੂੰ ਛੱਡਿਆ ਹੈ। ਇਸ ਤਰ੍ਹਾਂ ਲੋਕ ਵੱਖ-ਵੱਖ ਤਰ੍ਹਾਂ ਦੀ ਚਰਚਾ ਕਰ ਰਹੇ ਹਨ। ਲੋਕਾਂ ਨੇ ਇਹ ਵੀ ਕਿਹਾ  ਕਿ ਅਖਬਾਰਾਂ ਦੇ ਪੱਤਰਕਾਰ ਤੇ ਟੀਵੀ ਚੈਨਲ ਮੀਡੀਆ ਵਾਲੇ ਜਿਹੜੇ ਹਾਜ਼ਰ ਸਨ ਸਾਰੇ ਵਿਕਾਉੂ ਹਨ। ਉਨ੍ਹਾਂ ਨੇ ਲੱਖ-ਲੱਖ ਰੁਪਇਆ ਆੜ੍ਹਤੀਆਂ ਤੋ ਲੈ ਕੇ ਅਖਬਾਰਾਂ ਨੂੰ ਖਬਰਾਂ ਨਹੀਂ ਭੇਜੀਆਂ ਅਤੇ ਟੀਵੀ ਚੈਨਲ ਮੀਡੀਆ ਵਾਲਿਆਂ ਨੇ ਵੀ ਟੀਵੀ ਨੂੰ ਰਿਪੋਰਟ ਨਹੀਂ ਭੇਜੀ। ਜਦੋਂ ਐੱਸ ਆਈ ਨਾਰਾਇਣ ਸਿੰਘ, ਐਸ ਐਚ ਓ  ਪੁਲਿਸ ਸਟੇਸ਼ਨ ਸਿਟੀ ਸੰਗਰੂਰ ਨੂੰ ਪੁੱਛਿਆ ਤਾਂ ਉਨ੍ਹਾ ਕਿਹਾ ਕਿ ਪ੍ਰ੍ਰੇਮ ਬਸਤੀ ਦੇ ਵਿੱਚ ਦੋ ਧੜਿਆਂ ਦਾ ਆਪਸ ਵਿੱਚ ਤਕਰਾਰ ਹੋ ਗਿਆ ਸੀ, ਜਿਨ੍ਹਾਂ ਨੂੰ ਪੁਲਿਸ ਸਟੇਸ਼ਨ ਵਿੱਚ ਲਿਆਂਦਾ ਸੀ ਤੇ ਸਮਝੌਤਾ ਕਰਵਾ ਕੇ ਉਨ੍ਹਾਂ ਨੂੰ ਛੱਡ ਦਿੱਤਾ ਸੀ, ਪਰ ਜਦੋਂ ਉਨ੍ਹਾਂ ਨੂੰ ਪੁੱਿਛਆ ਕਿ ਤਕਰਾਰ ਕਿਹੜੀ ਗੱਲ ’ਤੇ ਹੋਇਆ ਸੀ ਅਤੇ ਉਹ ਆਦਮੀ ਅਤੇ ਉਹ ਬਦਚੱਲਣ ਔਰਤ ਕੌਣ ਸੀ ਤਾਂ ਉਹ ਲਾਜਵਾਬ ਹੋ ਗਿਆ ਅਤੇ ਕਹਿਣ ਲੱਗਿਆ ਕਿ ਛੱਡੋ ਤੁਸੀਂ ਇਨ੍ਹਾਂ ਗੱਲਾਂ ਤੋਂ ਕੀ ਲੈਣਾ ਹੈ। ਤੁਸੀਂ ਆਪਣੀ ਸੇਵਾ ਦਸੋ। ਇਸ ਤੋਂ ਬਾਅਦ ਜਦੋਂ ਇਸ ਘਟਨਾ ਬਾਰੇ ਗੁਰਪ੍ਰੀਤ ਸਿੰਘ ਢੀਂਡਸਾ ਡੀ ਐਸ ਪੀ ਤੋਂ ਪੁੱਛਿਆ ਤਾਂ ਉਸਨੇ ਕਿਹਾ ਕਿ ਕੋਈ ਘਟਨਾ ਨਹੀਂ ਵਾਪਰੀ ਤਾਂ ਸਾਫ ਹੀ ਮੁਕਰ ਗਿਆ। ਸ. ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਉਹ ਛੁੱਟੀ ’ਤੇ ਹਨ। ਇਸ ਤੋਂ ਬਾਅਦ  ਨਰਿੰਦਰ  ਕੁਮਾਰ ਕੌਸ਼ਲ  ਕਪਤਾਨ  ਪੁਲਿਸ (ਸਥਾਨਕ) ਸੰਗਰੂਰ ਨਾਲ  ਸੰਪਰਕ ਕੀਤਾ ਅਤੇ ਦੇਹ ਵਪਾਰ ਦੀ ਘਟਨਾ ਬਾਰੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ। ਮੈਂ ਪੜਤਾਲ ਕਰਕੇ ਹੀ ਤੁਹਾਨੂੰ ਕੁਝ ਦੱਸ ਸਕਦਾ ਹਾਂ ਜਦੋਂ ਉਹਨਾਂ ਨਾਲ ਦੁਬਾਰਾ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਅਸਲੀਅਤ ਦੱਸਣ ਦੇ  ਬਜਾਏ ਟਾਲਮਟੋਲ ਕੀਤੀ।
ਸੰਗਰੂਰ  ਸ਼ਹਿਰ ਦੇ ਵਿੱਚ ਥਾਂ-ਥਾਂ ’ਤੇ ਲੋਕ ਇਸ ਘਟਨਾ ਦੀ ਚਰਚਾ ਕਰ ਰਹੇ ਹਨ। ਕੋਈ ਕਹਿੰਦਾ ਹੈ ਕਿ ਮੁਕਾਮੀ ਪੁਲਿਸ ਨੇ ਆੜ੍ਹਤੀਆਂ ਤੋਂ ਪੰਜਾਹ ਹਜ਼ਾਰ ਰੁਪਇਆ ਲੈ ਲਿਆ ਹੈ, ਕੋਈ ਕਹਿੰਦਾ ਹੈ ਕਿ ਤੀਹ ਹਜ਼ਾਰ  ਲੈ ਲਿਆ ਹੈ, ਕੋਈ ਕਹਿੰਦਾ ਆੜ੍ਹਤੀਆਂ ਦੀ ਸਿਫਾਰਸ਼ ਵੱਡੀ ਸੀ ਅਤੇ ਰਾਜਨੀਤਿਕ ਦਬਾਅ ਪੈਣ ਦੇ ਕਾਰਨ ਪੁਿਲਸ ਨੂੰ ਉਨ੍ਹਾਂ ਨੂੰ ਛੱਡਣਾ ਪਿਆ। ਲੋਕ ਇਹ ਵੀ ਕਹਿੰਦੇ ਹਨ ਕਿ ਅਖਬਾਰਾਂ ਦੇ ਪੱਤਰਕਾਰਾਂ ਦਾ ਅਤੇ ਟੀਵੀ ਚੈਨਲਾਂ ਵਾਲਿਆਂ ਦਾ ਵੀ ਕੋਈ ਇਖਲਾਕ ਨਹੀਂ ਹੈ। ਸਾਰੇ ਵਿਕਾਊ ਮਾਲ ਹਨ ਤੇ ਬਲੈਕਮੇਲ ਕਰਕੇ ਪੈਸਾ ਕਮਾਉਣ ਦੀ ਸੋਚਦੇ ਹਨ। ਜੇਕਰ ਪੱਤਰਕਾਰ ਇਮਾਨਦਾਰ ਹਨ ਤਾਂ ਉਨ੍ਹਾਂ ਨੇ ਮੌਕੇ ’ਤੇ ਖਿਚੀਆਂ ਹੋਈਆਂ ਫੋਟੋਆਂ ਨਹੀਂ ਭੇਜੀਆਂ ਅਤੇ ਖਬਰਾਂ ਨਹੀਂ ਭੇਜੀਆਂ ਤੇ ਟੀਵੀ ਚੈਨਲਾਂ ਵਾਲਿਆਂ ਨੇ ਮੀਡੀਆ ਵਾਲਿਆਂ ਨੇ ਟੈਲੀਵਿਜ਼ਨਾਂ ’ਤੇ ਦਿਖਾਉਣ ਦੇ ਲਈ ਬਣਾਈਆਂ ਹੋਈਆਂ ਵੀਡੀਓ  ਰਿਪੋਰਟਾਂ ਕਿਉਂ ਨਹੀਂ ਭੇਜੀਆਂ? ਸੰਜੀਵ ਕੁਮਾਰ ਮਿੰਟੂ ਪ੍ਰਧਾਨ ਖੇਤ ਮਜ਼ਦੂਰ ਸਭਾ ਪੰਜਾਬ, ਕਰਨੈਲ ਸਿੰਘ ਜਖੇਪਲ ਜਨਰਲ ਸਕੱਤਰ ਇੰਟਰਨੈਸ਼ਨਲ ਡੈਮੋਕਰੈਟਿਕ ਪਾਰਟੀ, ਸ਼ਾਮਦਾਸ ਕਾਂਝਲੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਜਾਂਚ ਵਿਜੀਲੈਂਸ ਵਿਭਾਗ ਪੰਜਾਬ ਅਤੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ (ਕ੍ਰਾਈਮ ) ਪੰਜਾਬ ਤੋਂ ਕਰਵਾਈ ਜਾਵੇ ਅਤੇ ਰਿਸ਼ਵਤ ਲੈਣ ਵਾਲੇ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਐਫ ਆਈ ਆਰ ਦਰਜ ਕੀਤੀ ਜਾਵੇ ਅਤੇ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਖਿਲਾਫ ਵੀ ਐਫ ਆਈ ਆਰ  ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

WRITTEN BY