ਬਾਰਾਮਤੀ (ਮਹਾਰਾਸ਼ਟਰ), 9 ਅਕਤੂਬਰ (ਪੀ. ਟੀ.)- ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਦੇ ਮਾਮਲੇ ’ਤੇ ਲਗਾਤਾਰ ਆਲੋਚਨਾ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਭਾਰਤ ਨੇ ਹਮਲੇ ਦਾ ਸਾਹਸ ਨਾਲ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇਸ ਮੁੱਦੇ ’ਤੇ ਸਿਆਸੀ ਫਾਇਦਾ ਉਠਾਉਣ ਦੇ ਲਈ ਜਨਤਕ ਚਰਚਾ ਕੀਤੇ ਜਾਣ ਦੀ ਪ੍ਰਵਿਰਤੀ ਦੀ ਨਿੰਦਾ ਕੀਤੀ।ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਅਤੇ ਸਾਬਕਾ ਰੱਖਿਆ ਮੰਤਰੀ ਸ਼ਰਦ ਪਵਾਰ ਦੇ ਗੜ੍ਹ ਬਾਰਾਮਤੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ‘ਅੱਜ ਜਦ ਸਰਹੱਦ ਉੱਤੇ ਗੋਲੀਆਂ ਚਲ ਰਹੀਆਂ ਹਨ ਤਾਂ ਦੁਸ਼ਮਣ ਕਰਾਹ ਰਿਹਾ ਹੈ। ਸਾਡੇ ਜਵਾਨਾਂ ਨੇ ਹਮਲੇ ਦਾ ਸਾਹਸ ਨਾਲ ਜਵਾਬ ਦਿੱਤਾ ਹੈ।’
ਅਸੀਂ ਸਾਹਸ ਨਾਲ ਦਿੱਤਾ ਜਵਾਬ : ਮੋਦੀ



