Skip to content
Independent perspectives. Global stories.
BREAKING

ਜ਼ਹਿਰੀਲੀ ਸ਼ਰਾਬ ਪੀਣ ਨਾਲ ਪਾਕਿਸਤਾਨ ’ਚ 21 ਮਰੇ

Share this story

ਕਰਾਚੀ, 9 ਅਕਤੂਬਰ (ਪੀ. ਟੀ.)- ਪਾਕਿਸਤਾਨ ਦੇ ਸ਼ਹਿਰ ਕਰਾਚੀ ‘ਚ ਈਦ ਮੌਕੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਿੰਦਗੀ ਲਈ ਜੂਝ ਰਹੇ ਹਨ। ਜਿਨਾਹ ਹਸਪਤਾਲ ‘ਚ ਮੈਡੀਕੋ ਲੀਗਲ ਅਫ਼ਸਰ ਡਾ. ਸੀਮੀ ਜਮਾਲੀ ਨੇ ਕਿਹਾ ਕਿ ਹੁਣ ਤੱਕ 21 ਵਿਅਕਤੀਆਂ ਦੀ ਮੌਤ ਹੋਈ ਹੈ ਤੇ ਲਗਭਗ 15 ਹੋਰ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ‘ਚੋਂ 12 ਦੀ ਹਾਲਤ ਗੰਭੀਰ ਹੈ। ਜਮਾਲੀ ਨੇ ਕਿਹਾ ਕਿ ਮਰੀਜ਼ਾਂ ਨੂੰ ਕੱਲ੍ਹ ਲਾਂਧੀ ਦੇ ਕਾਤਚੀ ਆਬਾਦੀਜ਼, ਕੋਰਾਂਗੀ ਤੇ ਮੰਜੂਰ ਕਾਲੋਨੀ ਤੋਂ ਲਿਆਂਦਾ ਗਿਆ ਹੈ। ਇਹ ਵਿਅਕਤੀ ਬਕਰੀਦ ਮੌਕੇ 3 ਦਿਨਾਂ ਦੀ ਛੁੱਟੀ ਮਨਾ ਰਹੇ ਸਨ।

WRITTEN BY