ਬੀਜ਼ਿੰਗ, 26 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਚੀਨ ਦੀ ਫੌਜ ਨੇ ਆਪਣੀ ਸੈਨਿਕ ਟੁਕੜੀ ਦੁਆਰਾ ਭਾਰਤ ਦੀ ਸੀਮਾ ਵਿਚ ਘੁਸਪੈਠ ਕੀਤੇ ਜਾਣ ਦੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਹ ਦਾਅਵੇ ਤੱਥਾਂ ਤੋਂ ਮੇਲ ਨਹੀਂ ਖਾਂਦੇ।ਸਰਕਾਰੀ ਸੀ.ਸੀ.ਟੀ.ਵੀ ‘ਤੇ ਚੀਨ ਦੇ ਰੱਖਿਆ ਬੁਲਾਰੇ ਨੇ ਕਿਹਾ, ‘ਅਸਲ ਕੰਟਰੋਲ ਰੇਖਾ ‘ਤੇ ਸੀਮਾ ਰੱਖਿਆ ਟੁਕੜੀ ਹਮੇਸ਼ਾ ਚੀਨ ਦੀ ਸੀਮਾ ਵਿਚ ਹੀ ਰਹੀ।’ ਬੁਲਾਰੇ ਨੇ ਕਿਹਾ ਕਿ ਅਸੀਂ ਚੀਨ-ਭਾਰਤ ਸੀਮਾ ਖੇਤਰ ਵਿਚ ਸਥਿਰਤਾ ਵਧਾਉਣ ਨੂੰ ਲੈ ਕੇ ਪ੍ਰਤੀਬੱਧ ਹਾਂ। ਕਥਿਤ ਘੁਸਪੈਠ ਦੇ ਸਬੰਧ ਵਿਚ ਭਾਰਤੀ ਮੀਡੀਆ ਵਿਚ ਆਈਆਂ ਕੁਝ ਖ਼ਬਰਾਂ ਤੱਥਾਂ ਤੋਂ ਮੇਲ ਨਹੀਂ ਖਾਦੀਆਂ।
ਚੀਨੀ ਫੌਜ ਵੱਲੋਂ ਘੁਸਪੈਠ ਦੀਆਂ ਖ਼ਬਰਾਂ ਦਾ ਖੰਡਨ


