ਕਾਂਚੀਪੁਰਮ, 8 ਅਕਤੂਬਰ (ਪੀ. ਟੀ.)- ਸੀ.ਆਈ.ਐਸ.ਐਫ. (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਦੇ ਇਕ ਹੈੱਡ ਕਾਂਸਟੇਬਲ ਨੇ ਅੱਜ ਤਾਮਿਲਨਾਡੂ ‘ਚ ਕਲਪੱਕਮ ਪ੍ਰਮਾਣੂ ਕੰਪਲੈਕਸ ‘ਚ ਤਾਇਨਾਤ ਆਪਣੇ ਤਿੰਨ ਸਾਥੀਆਂ ਦੀ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਅਤੇ ਦੋ ਹੋਰਾਂ ਨੂੰ ਜ਼ਖਮੀ ਕਰ ਦਿੱਤਾ ਹੈ। ਪੁਲਿਸ ਅਤੇ ਪਲਾਂਟ ਦੇ ਅਧਿਕਾਰੀਆਂ ਮੁਤਾਬਿਕ ਹੈੱਡ ਕਾਂਸਟੇਬਲ ਵਿਜੇ ਪ੍ਰਤਾਪ ਸਿੰਘ ਨੇ ਕਲਪੱਕਮ ਸ਼ਹਿਰ ‘ਚ ਪ੍ਰਮਾਣੂ ਪਲਾਂਟ ਕੰਪਲੈਕਸ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਸੀ.ਆਈ.ਐਸ.ਐਫ. ਦੀ ਬੈਰਕਾਂ ‘ਚ ਕਥਿਤ ਤੌਰ ‘ਤੇ ਗੋਲੀਆਂ ਮਾਰੀਆਂ ਗਈਆਂ, ਜਿਸ ਨਾਲ ਸਬ ਇੰਸਪੈਕਟਰ ਗਣੇਸ਼ਨ ਅਤੇ ਹੈੱਡ ਕਾਂਸਟੇਬਲ ਸੁਬੁੱਰਾਜ ਅਤੇ ਮੋਹਨ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸਬ ਇੰਸਪੈਕਟਰ ਪ੍ਰਤਾਪ ਸਿੰਘ ਅਤੇ ਹੈੱਡ ਕਾਂਸਟੇਬਲ ਗੋਵਰਧਨ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ।



