ਨਵੀਂ ਦਿੱਲੀ, 8 ਅਕਤੂਬਰ (ਪੀ. ਟੀ.)- ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਡਿਜੀਟਲੀਕਰਨ ਪ੍ਰਕ੍ਰਿਆ ਪ੍ਰਧਾਨ ਮੰਤਰੀ ਦੀ ਡਿਜੀਟਲ ਇੰਡੀਆ ਪਹਿਲ ਦਾ ਅਹਿਮ ਅੰਗ ਹੈ ਅਤੇ ਇਸ ਨੂੰ ਪੇਂਡੂ ਖੇਤਰਾਂ ਤੱਕ ਲਿਜਾਣ ਦਾ ਯਤਨ ਹੋ ਰਿਹਾ ਹੈ। ਸੂਚਨਾ ਮੰਤਰੀ ਨੇ ਕੇਬਲ ਟੀ.ਵੀ. ਡਿਜੀਟਲੀਕਰਨ ਤੀਜੇ ਅਤੇ ਚੌਥੇ ਪੜਾਅ ਲਈ ਕਾਰਜ ਬਲ ਦੀ ਪਹਿਲੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਸ਼੍ਰੀ ਜਾਵਡੇਕਰ ਨੇ ਜਾਣਕਾਰੀ ਦਿੰਦੇ ਹੌਏ ਵਿਨਿਰਮਾਤਾਵਾਂ ਤੋਂ ਵੱਖ-ਵੱਖ ਗ੍ਰਾਹਕਾਂ ਦੀ ਪਸੰਦ ਅਤੇ ਲੋੜਾਂ ਪੂਰੀ ਕਰਨ ਲਈ ਨਵੀਨਤਾਵਾਂ ਲਿਆਉਣ ਅਤੇ ਨਵੀਂ ਤਕਨਾਲੌਜੀ ਦਾ ਪਤਾ ਲਗਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡਿਜੀਟਲੀਕਰਨ ਦੇ ਅਗਲੇ ਪੜਾਅ ਵਿੱਚ ਗ੍ਰਹਕਾਂ ਨੂੰ ਦਿੱਤੇ ਜਾਣ ਵਾਲੇ ਕੀਮਤ ਵਿਵਸਥਾ ਪ੍ਰਕ੍ਰਿਆ ਲਈ ਪ੍ਰਮੁੱਖ ਤੋੌਰ ਉਤੇ ਨਿਰਧਾਰਕ ਸਾਬਿਤ ਹੋਵੇਗੀ ਕਿਉਂਕਿ ਡਿਜੀਟਲੀਕਰਨ ਪ੍ਰਕ੍ਰਿਆ ਨੂੰ ਪੇਂਡੂ ਖੇਤਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ।



