Skip to content
Independent perspectives. Global stories.
BREAKING

ਪਾਕਿ ਦਾ ਮੁਕਾਬਲਾ ਕਰਨ ਲਈ ਕੇਂਦਰ ਕੋਲ ਹੌਸਲਾ ਨਹੀਂ ਹੈ : ਉਧਵ ਠਾਕਰੇ

Share this story

ਜਾਲਾਨਾ (ਮਹਾਰਾਸ਼ਟਰ), 8 ਅਕਤੂਬਰ (ਪੀ. ਟੀ)- ਦੋਸਤ ਤੋਂ ਦੁਸ਼ਮਣ ਬਣੀ ਪਾਰਟੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਤੇਜ਼ ਕਰਦੇ ਹੋਏ ਸ਼ਿਵ ਸੈਨਾ ਪ੍ਰਮੁੱਖ ਉਧਵ ਠਾਕਰੇ ਨੇ ਅੱਜ ਦੋਸ਼ ਲਗਾਇਆ ਕਿ ਜੰਗਬੰਦੀ ਦਾ ਵਾਰ ਵਾਰ ਉਲੰਘਣ ਕੀਤੇ ਜਾਣ ਅਤੇ ਕੰਟਰੋਲ ਰੇਖਾ ‘ਤੇ ਗੋਲੀਬਾਰੀ ‘ਚ ਨਾਗਰਿਕਾਂ ਦੀ ਮੌਤ ਹੋਣ ਨੂੰ ਲੈ ਕੇ ਪਾਕਿਸਤਾਨ ਦਾ ਮੁਕਾਬਲਾ ਕਰਨ ਲਈ ਕੇਂਦਰ ਸਰਕਾਰ ਕੋਲ ਹੌਸਲਾ ਨਹੀਂ ਹੈ। ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਉਧਵ ਠਾਕਰੇ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ‘ਚ ਸ਼ਿਵ ਸੈਨਾ ਦੀ ਵੱਡੀ ਭੂਮਿਕਾ ਸੀ। ਮਹਾਰਾਸ਼ਟਰ ਦੇ ਲੋਕ ਮੋਦੀ ਦੇ ਦਬਾਅ ਅੱਗੇ ਨਹੀਂ ਝੁਕਣਗੇ ਜੋ ਹੁਣ ਦਿੱਲੀ ਦਾ ਬਾਦਸ਼ਾਹ ਹੈ। ਉਨ੍ਹਾਂ ਨੇ ਰੈਲੀਆਂ ਨੂੰ ਸੰਬੋਧਨ ਕਰਨ ਦੌਰਾਨ ਮਹਾਰਾਸ਼ਟਰ ਦੀ ਵੰਡ ਕਰਨ ਦੀ ਕੋਸ਼ਿਸ਼ ਕਰਨ ਨੂੰ ਲੈ ਕੇ ਉਨ੍ਹਾਂ ਨੇ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ‘ਤੇ ਨਿਸ਼ਾਨਾ ਸਾਧਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਹਰਾ ਕੇ ਸਬਕ ਸਿਖਾਉਣ।

WRITTEN BY