Skip to content
Independent perspectives. Global stories.
BREAKING

ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਬਰਨਾਲਾ ਨਗਰ ਕੌਂਸਲ ਵਿਰੁੱਧ ਇਲਾਕਾ ਵਾਸੀਆਂ ਵੱਲੋਂ ਜ਼ੋਰਦਾਰ ਮੁਜ਼ਾਹਰਾ

Share this story

ਪਾਣੀ ਨੂੰ ਤਰਸੇ ਵਾਰਡ ਨੰ. 5 ਦੇ ਵਸਨੀਕ
ਈ ਓ ਦੀ ਕੁਰੱਖਤ ਬੋਲੀ ਤੋਂ ਦੁਖੀ ਨੇ ਧਨੌਲਾ ਵਾਸੀ

Page-1_30 ਬਰਨਾਲਾ, ਧਨੌਲਾ, 8 ਅਕਤੂਬਰ- ਪੰਜਾਬ ਦਜੀ ਅਕਾਲੀ ਸਰਕਾਰ ਪਿੰਡਾਂ ਤੇ ਸ਼ਹਿਰਾਂ ਨੂੰ ਸ਼ੁੱਧ ਤੇ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਦਾਅਵੇ ਕਰਦੀ ਨਹੀਂ ਥੱਕਦੀ। ਪਰੰਤੂ ਇਨ੍ਹਾਂ ਫੋਕੇ ਦਾਅਵਿਆਂ ਦੀ ਫੂਕ ਉਸ ਸਮੇਂ ਨਿਕਲਦੀ ਨਜ਼ਰ ਆਈ ਜਦੋਂ ਮੰਡੀ ਦੀ ਢਿੱਲੋਂ ਪੱਤੀ ਵਿਖੇ ਪੀਣ ਵਾਲੇ ਪਾਣੀ ਦੀ ਕਰੀਬ ਦਸ ਦਿਨਾਂ ਤੋਂ ਸੜੀ ਮੋਟਰ ਹੋਣ ਕਾਰਣ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਵਾਰ-ਵਾਰ ਨਗਰ ਕੌਂਸਲ ਧਨੌਲਾ ਦੇ ਧਿਆਨ ਵਿੱਚ ਲਿਆਂਦਾ ਗਿਆ, ਪਰ ਸਮੱਸਿਆ ਜਿਉਂ ਦੀ ਤਿਉਂ ਖੜ੍ਹੀ ਹੈ। ਅੱਜ ਇਸ ਸਮੱਸਿਆ ਨੂੰ ਲੈ ਕੇ ਵਾਰਡ ਨੰ 5 ਦੇ ਲੋਕਾਂ ਦਾ ਰੋਹ ਉਸ ਸਮੇਂ ਭੜਕ ਉਠਿਆ ਜਦੋਂ ਕਾਰਜ ਸਾਧਕ ਅਫਸਰ ਨੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਬਜਾਏ ਵਾਰਡ ਨਿਵਾਸੀਆਂ ਨਾਲ ਕਰੱਖਤ ਭਾਸ਼ਾ ਵਿੱਚ ਦੁਰਵਿਵਹਾਰ ਕੀਤਾ। ਜਿਸ ਤੋਂ ਅੱਕੇ

ਲੋਕਾਂ ਨੇ ਅੱਜ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਾਰਜ ਸਾਧਕ ਅਫਸਰ ਸੁਰਜੀਤ ਸਿੰਘ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਹਾਦਰ ਸਿੰਘ, ਜੀਤ ਸਿੰਘ, ਮਿੱਠੂ ਸਿੰਘ, ਭੂਰਾ ਸਿੰਘ, ਮੱਖਣ ਸਿੰਘ, ਬੀਰਪਾਲ ਸਿੰਘ, ਸਰਬਜੀਤ ਸਿੰਘ, ਗੁਰਮੀਤ ਕੌਰ, ਗੁਰਮੇਲ ਕੌਰ, ਸੁਰਜੀਤ ਕੌਰ, ਸਰਬੋ ਕੌਰਸ ਦੀਪ ਕੌਰ, ਨਿਹਾਲ ਕੌਰ, ਹਰਜੀਤ ਕੌਰ ਆਦਿ ਸੈਂਕੜੇ ਤੇ ਮਰਦ ਤੇ ਔਰਤਾਂ ਨੇ ਖਾਲ੍ਹੀ ਬਾਲਟੀਆਂ ਤੇ ਤੋੜੇ ਖੜਕਾਉਂਦਿਆਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀਆਂ ਦੀਆਂ ਮਨਮਾਨੀਆਂ ਤੋਂ ਸਮੁੱਚੀ ਮੰਡੀ ਦੇ ਲੋਕ ਪਰੇਸ਼ਾਨ ਹਨ ਅਤੇ ਲਗਾਤਾਰ ਦਸ ਦਿਨਾਂ ਤੋਂ ਪਾਣੀ ਵਾਲੀ ਮੋਟਰ ਸੜੀ ਹੋਣ ਕਰਕੇ ਪੀਣ ਵਾਲਾ ਪਾਣੀ ਆਲੇ-ਦੁ?ਆਲੇ ਤੋਂ ਲਿਆਉਣਾ ਪੈਂਦਾ ਹੈ ਪਰ ਅਧਿਕਾਰੀ ਸਾਡੀ ਇੱਕ ਨਹੀਂ ਸੁਣ ਰਹੇ। ਈ ਓ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਨਗਰ ਕੌਂਸਲ ਕੋਲ ਮੋਟਰ ਠੀਕ ਕਰਵਾਉਣ ਲਈ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਵਾਰਡ ਵਾਸੀ ਪਾਣੀ ਦੇ ਬਿੱਲ ਦੀ ਅਦਾਇਗੀ ਵੀ ਕਰਦੇ ਹਨ। ਨਗਰ ਕੌਂਸਲ ਨੂੰ ਮੰਡੀ ਤੋਂ ਲੱਖਾਂ ਰੁਪਏ ਦੀ ਆਮਦਨ ਵੀ ਹੁੰਦੀ ਹੈ। ਪ੍ਰੰਤੂ ਇਹ ਸਾਰੀ ਆਮਦਨ ਅਤੇ ਬੱਸ ਸਟੈਂਡ ਦੀ ਅੱਡਾ ਫੀਸ ਕਿਸ ਖਾਤੇ ਜਾ ਰਹੀ ਹੈ, ਲੋਕਾਂ ਲਈ ਭੇਦ ਬਣਿਆ ਹੋਇਆ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਾਰਡ ਨੰ. 5 ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਸੰਗਰੂਰ-ਬਰਨਾਲਾ ਕੌਮੀ ਮਾਰਗ ਜਾਮ ਕਰਕੇ ਕੌਂਸਲ ਖਿਲਾਫ ਸਖਤ ਸੰਘਰਸ਼ ਵਿੱਢਾਂਗੇ।
ਕੀ ਕਹਿਣਾ ਹੈ ਕਾਰਜ ਸਾਧਕ ਅਫਸਰ ਸੁਰਜੀਤ ਸਿੰਘ ਦਾ-ਜਦੋਂ ਇਸ ਸਬੰਧੀ ਕਾਰਜ ਸਾਧਕ ਅਫਸਰ ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੋਟਰ ਦਾ ਮਸਲਾ ਹੈ। ਇੱਕ ਅੱਧੇ ਦਿਨ ’ਚ ਠੀਕ ਹੋਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਐਕਸੀਡੈਂਟ ਹੋ ਜਾਵੇ ਦਸ ਦਿਨਾਂ ’ਚ ਤਾਂ ਉਹ ਵੀ ਠੀਕ ਨਹੀਂ ਹੁੰਦਾ, ਇਹ ਤਾਂ ਫਿਰ ਵੀ ਮੋਟਰ ਹੈ।
ਕੀ ਕਹਿਣਾ ਹੈ ਐਸ ਡੀ ਐਮ ਬਰਨਾਲਾ ਦਾ-ਐਸ ਡੀ ਐਮ ਬਰਨਾਲਾ ਅਮਨਦੀਪ ਬਾਂਸਲ ਦਾ ਕਹਿਣਾ ਹੈ ਕਿ ਇਸ ਸਮੱਸਿਆ ਨੂੰ ਕੱਲ੍ਹ ਸ਼ਾਮ ਤੱਕ ਹੱਲ ਕਰਵਾ ਦਿੱਤਾ ਜਾਵੇਗਾ। ਮੈਂ ਹੁਣ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਦਾ ਹਾਂ।
ਕੀ ਕਹਿਣਾ ਡਿਪਟੀ ਕਮਿਸ਼ਨਰ ਬਰਨਾਲਾ ਦਾ- ਡਿਪਟੀ ਕਮਿਸ਼ਨਰ ਬਰਨਾਲਾ ਨੂੰ ਈ. ਓ. ਸੁਰਜੀਤ ਸਿੰਘ ਦੇ ਕਰੁੱਖਤ ਰਵੱਈਏ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ, ਜਿਸ ਦਾ ਸਖਤ ਨੋਟਿਸ ਲਿਆ ਜਾਵੇਗਾ।

WRITTEN BY