Skip to content
Independent perspectives. Global stories.
BREAKING

ਘੁਸਪੈਠ ਹੁੰਦੀ ਰਹੀ ਪ੍ਰਧਾਨ ਮੰਤਰੀ ਝੂਲਾ ਝੂਲਦੇ ਰਹੇ : ਰਾਹੁਲ

Share this story

Page-1_15 ਰਾਏਗੜ੍ਹ, 8 ਅਕਤੂਬਰ (ਪੀ. ਟੀ.)- ਮਹਾਰਾਸ਼ਟਰ ਵਿੱਚ ਵਿਧਾਨਸਭਾ ਚੋਣ ਪ੍ਰਚਾਰ ਭਖਦਾ ਜਾ ਰਿਹਾ ਹੈ। ਅੱਜ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਮੇ ਹੱਥੀਂ ਲਿਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਚੋਣਾਂ ਤੋਂ ਪਹਿਲਾਂ ਕਹਿੰਦੇ ਸਨ ਕਿ ਉਹ ਸੱਤਾ ਵਿੱਚ ਆਉਣਗੇ ਤਾਂ ਪਾਕਿਸਤਾਨ ਕੁਝ ਨਹੀਂ ਕਰ ਸਕੇਗਾ ਪਰ ਉਹੀ ਪਾਕਿਸਤਾਨ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਚੀਨ ਦੇ ਰਾਸ਼ਟਰਪਤੀ ਜਦ ਭਾਰਤ ਦੌਰੇ ’ਤੇ ਆਏ ਸਨ ਤਾਂ ਉਹ ਉਨ੍ਹਾਂ ਨਾਲ ਬੈਠ ਕੇ ਝੂਲਾ ਝੂਲਦੇ ਰਹੇ, ਜਦ ਕਿ ਚੀਨੀ ਫੌਜੀ ਇਸ ਦੌਰਾਨ ਭਾਰਤੀ ਸਰਹੱਦ ਅੰਦਰ ਘੁਸਪੈਠ ਕਰਦੇ ਰਹੇ। ਉਨ੍ਹਾਂ ਕਿਹਾ ਕਿ ਆਖਿਰ ਪ੍ਰਧਾਨ ਮੰਤਰੀ ਇਸ ਮਾਮਲੇ ਵਿੱਚ ਕਿਉਂ ਚੁੱਪ ਧਾਰੀ ਬੈਠੇ ਹਨ। ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਨਵੀਂ ਸਰਕਾਰ ਗਰੀਬਾਂ ਦੇ ਹਿੱਤ ਵਿੱਚ ਬਣਾਏ ਗਏ ਸਾਰੇ ਕਾਨੂੰਨਾਂ ਨੂੰ ਬੰਦ ਦਰਵਾਜੇ ਦੇ ਪਿੱਛੇ ਖਤਮ ਕਰ ਰਹੀ ਹੈ।

WRITTEN BY