Skip to content
Independent perspectives. Global stories.
BREAKING

ਕੋਟਕਪੂਰਾ ਵਿਖੇ ਪਿਛਲੇ ਸਮੇਂ ਤੋਂ ਲਗਾਤਾਰ ਚੋਰੀਆਂ ਨੂੰ ਅੰਜ਼ਾਮ ਦੇਣ ਵਿੱਚ ਨਿਡਰ ਹੋਏ ਚੋਰਾਂ ਨੇ ਆਖਿਰ ਲਿਆ ਹੀ ਦਿੱਤਾ ਪੁਲਿਸ ਦੇ ਨੱਕ ਵਿੱਚ ਦਮ

Share this story

Page-1_19 ਫਰੀਦਕੋਟ, 7 ਅਕਤੂਬਰ (ਗੁਰਜੀਤ ਰੋਮਾਣਾ)- ਫਰੀਦਕੋਟ ਦੇ ਨਾਲ ਲਗਦੀ ਮਸ਼ਹੂਰ ਸਬ ਡਵੀਜ਼ਨ ਕੋਟਕਪੂਰਾ ਵਿੱਚ ਪਿਛਲੇ ਥੋੜੇ ਸਮੇਂ ਵਿੱਚ ਹੀ ਰਾਸ਼ਟਰੀ ਰਾਜ ਮਾਰਗ 10 ਨੰਬਰ ਤੇ ਲਗਾਤਾਰ ਬੈਟਰੀਆਂ ਤੇ ਹੋਰ ਤਿੰਨ ਦੁਕਾਨਾਂ ਨੂੰ ਸ਼ਟਰ ਤੋੜਨ,ਪਾੜ ਲਾ ਕੇ ਅਣਪਛਾਤੇ ਚੋਰਾਂ ਵੱਲੋਂ ਦਿੱਤੇ ਅੰਜ਼ਾਮ ਤੋਂ ਬਾਅਦ ਪੁਲਿਸ ਦੇ ਹੱਥ ਨਾ ਲੱਗਣ ਕਰਕੇ ਡਰ ਰਹਿਤ ਹੋਣ ਕਰਕੇ ਕੋਟਕਪੂਰਾ ਵਿਖੇ ਹੀ ਜੈਤੋ ਰੋਡ ’ਤੇ ਵੱਡੇ ਗੁਰਦੁਆਰਾ ਸਹਿਬ ਨੇੜੇ ਮੇਨ ਮਾਰਕੀਟ ਵਿੱਚ ਸਥਿੱਤ ਸ਼ੇਰੇ ਪੰਜਾਬ ਗੰਨ ਹਾਊਸ ਵਿੱਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਪੁਲਿਸ ਦੇ ਨੱਕ ਵਿੱਚ ਦਮ ਕਰਨ ਦੇ ਨਾਲ-ਨਾਲ ਇਲਾਕਾ ਅਤੇ ਸ਼ਹਿਰ ਦੇ ਲੋਕਾਂ ਵਿੱਚ ਸਨਸਨੀ ਫੈਲਾ ਦਿੱਤੀ ਹੈ। ਪੰਜਾਬ ਟਾਇਮਜ਼ ਦੇ ਇਸ ਪੱਤਰਕਾਰ ਨੇ ਮੌਕੇ ’ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਲ ਕੀਤੀ। ਇਸ ਸਮੇਂ ਘਟਨਾ ਸਥਾਨ ’ਤੇ ਪਹੁੰਚੇ ਡੀ ਆਈ ਜੀ ਮੁਨੀਸ਼ ਚਾਵਲਾ, ਐੱਸ ਐੱਸ ਪੀ ਸ.ਸੁਖਦੇਵ ਸਿੰਘ ਕਾਹਲੋਂ, ਐੱਸ ਪੀ ਐੱਚ ਬਲਵੀਰ ਸਿੰਘ ਤੇ ਪੁਲਿਸ ਫੋਰਸ ਸਮੇਤ

ਪਹੁੰਚੇ ਤੇ ਇਸ ਸਮੇਂ ਦੁਕਾਨ ਮਾਲਿਕ ਏਕਮਜੋਤ ਸਿੰਘ ਪੁੱਤਰ ਗੁਰਬਚਨ ਸਿੰਘ ਟੋਨੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਜੈਤੋ ਰੋਡ ’ਤੇ ਸਥਿੱਤ  ਅਸਲਾ ਅਤੇ ਕਾਰਤੂਸ ਵੇਚਣ, ਮੁਰੰਮਤ ਕਰਨ ਤੇ ਅਸਲਾ ਜਮ੍ਹਾਂ ਕਰਨ ਦਾ ਕੰਮ ਸ਼ੇਰੇ ਪੰਜਾਬ ਗੰਨ ਹਾਊਸ ਨਾਮ ਦੀ ਦੁਕਾਨ ਵਿੱਚ ਕਰਦਾ ਆ ਰਿਹਾ ਹੈ ਤੇ ਇਸ ਸਮੇਂ ਵੀ ਉਸ ਦੀ ਦੁਕਾਨ ਵਿੱਚ ਉਸ ਦਾ ਆਪਣਾ ਤੇ ਲੋਕਾਂ ਦੀ ਅਮਾਨਤ ਅਸਲਾ ਜਮ੍ਹਾਂ ਸੀ।ਬੀਤੀ ਦੇਰ ਸ਼ਾਮ ਸਾਢੇ 6 ਦੀ ਕਰੀਬ ਆਮ ਦਿਨਾਂ ਦੀ ਤਰ੍ਹਾਂ ਆਪਣੀ ਦੁਕਾਨ ਵਧਾ ਕੇ ਤਾਲੇ ਲਾ ਕੇ ਚਲਾ ਗਿਆ। ਮਾਲਿਕ ਨੇ ਦੱਸਿਆ ਕਿ ਉਹ 12 ਵਜੇ ਬਠਿੰਡੇ ਤੋਂ ਆਪਣੇ ਪਿਤਾ ਨੂੰ ਲੈ ਕੇ ਵੀ ਦੁਕਾਨ ਅੱਗਿਓਂ ਲੰਘਿਆ ਸੀ ਪਰ ਉਸ ਸਮੇਂ ਆਸੇ ਪਾਸੇ ਕੋਈ ਨਹੀਂ ਸੀ। ਸਵੇਰੇ ਸਾਢੇ ਚਾਰ ਵਜੇ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਉਪਰੰਤ ਸੈਰ ਕਰਨ ਲਈ ਦੁਕਾਨ ਕੋਲੋਂ ਲੰਘਣ ਸਮੇਂ ਉਸ ਦੀ ਨਿਗ੍ਹਾ ਕੁਦਰਤੀ ਦੁਕਾਨ ’ਚ ਪਈ ਤਾਂ ਉਸ ਨੂੰ ਦੁਕਾਨ ਵਿਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ। ਅੱਗ ਬੁਝਣ ਉਪਰੰਤ ਦੇਖਿਆ ਤਾਂ ਉਸ ਦੇ ਗੁਆਂਢੀ ਨਿਰਮਲ ਦਾਸ ਦੀ ਦੁਕਾਨ ਦੀ ਛੱਤ ਉਪਰੋਂ ਪਾੜ ਲਾਕੇ ਅੱਗੇ ਉਸ ਦੀ ਸਾਂਝੀ ਦੁਕਾਨ ਵਿੱਚ ਪਾੜ ਲਾ ਕੇ ਉਸ ਦੁਕਾਨ ਵਿਚੋਂ 315 ਬੋਰ ਦੀਆਂ 7 ਰਾਈਫਲਾਂ, 12 ਬੋਰ ਦੀਆਂ 4 ਬੰਦੂਕਾਂ, 32 ਬੋਰ ਦੇ 21 ਪਿਸਟਲ/ਰਿਵਾਲਵਰ 22 ਬੋਰ ਦੇ 2 ਰਿਵਾਲਵਰਾਂ ਸਮੇਤ 315 ਬੋਰ ਦੇ 488 ਕਾਰਤੂਸ, 32 ਬੋਰ ਦੇ 635,22 ਬੋਰ ਦੇ 90 ਅਤੇ12 ਬੋਰ ਦੇ 3 ਕਾਰਤੂਸ ਗਾਇਬ ਸਨ। ਸਾਰੀ ਘਟਨਾ ਨੂੰ ਅੰਜ਼ਾਮ ਦੇਣ ਉਪਰੰਤ ਡਕੈਤਾਂ ਨੇ ਦੁਕਾਨ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਦੁਕਾਨ ਵਿੱਚ ਪਿਆ ਸਾਰਾ ਰਿਕਾਰਡ, ਸੀ. ਸੀ. ਟੀ. ਵੀ ਕੈਮਰੇ ਵੀ ਸੜ ਕੇ ਸਵਾਹ ਹੋ ਗਏ। ਪੁਲਿਸ ਵੱਲੋਂ ਇਸ ਵਾਰਦਾਤ ਨੂੰ ਗੰਭੀਰਤਾ ਨਾਲ ਲੈਦਿਆਂ ਡਾਗ ਸਕੁਐਡ ਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ  ਹੈ। ਪੁਲਿਸ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਇਸ ਮਾਮਲੇ ਦੀ ਬਰੀਕੀ ਤੱਕ ਜਾਣ ਲਈ ਸੀਨੀਅਰ ਉੱਚ ਅਧਿਕਾਰੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਓਧਰ ਸ਼ਹਿਰ ਨਿਵਾਸੀਆਂ ਦਾ ਇੱਕ ਵਫਦ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ ਮਨੋਹਰ ਸਿੰਘ ਕਾਲੜਾ ਅਤੇ ਆਲ ਇੰਡੀਆ ਰਿਟੇਲਰਜ਼ ਫੈਡਰੇਸ਼ਨ ਦੇ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਸ਼ਹਿਰ ਵਿੱਚ ਚੋਰੀ, ਡਕੈਤੀ, ਲੁੱਟਾਂ ਆਦਿ ਦੀਆਂ ਘਟਨਾਵਾਂ ਦੇ ਦਿਨੋ ਦਿਨ ਵੱਧ ਰਹੇ ਅਪਰਾਧ ਦੀ ਜਾਣਕਾਰੀ ਦੇਣ ਅਤੇ ਇਸ ਨੂੰ ਰੋਕਣ ਲਈ ਡੀ. ਆਈ. ਜੀ ਸ੍ਰੀ ਮਨੀਸ਼ ਚਾਵਲਾ ਨੂੰ ਮਿਲਿਆ ਤੇ ਚੋਰੀ ਆਦਿ ਦੀਆਂ ਸ਼ਹਿਰ ਵਿੱਚ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਮੰਗ ਕੀਤੀ। ਇਸ ’ਤੇ ਡੀ ਆਈ ਜੀ ਸ੍ਰੀ ਚਾਵਲਾ ਨੇ ਵਫਦ ਨੂੰ ਹੋਈਆਂ ਵਾਰਦਾਤਾਂ ਦੇ ਅਣਪਛਾਤੇ ਵਿਅਕਤੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਤੇ ਅੱਗੇ ਤੋਂ ਘਟਨਾਵਾਂ ਰੋਕਣ ਲਈ ਢੁੱਕਵੇਂ ਪ੍ਰਬੰਧਾਂ ਦੇ ਹੱਲ ਲਈ ਮੌਕੇ ’ਤੇ ਸੀਨੀਅਰ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਭਰੋਸਾ ਦਿਵਾਇਆ ਕਿ ਸ਼ਹਿਰ ਵਿੱਚ ਗਸ਼ਤ ਹੋਰ ਵਧਾ ਦਿੱਤੀ ਜਾਵੇਗੀ।

WRITTEN BY