Skip to content
Independent perspectives. Global stories.
BREAKING

ਪ੍ਰਵਾਸੀ ਭਾਰਤੀਆਂ ਲਈ ਪੀ.ਆਈ.ਓ. ਕਾਰਡ ਹੁਣ ਜੀਵਨ ਭਰ ਲਈ ਪ੍ਰਮਾਣਿਤ

Share this story

Page-1_03 ਨਵੀਂ ਦਿੱਲੀ, 7 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਮੈਡੀਸਨ ਸੁਕੇਅਰ ‘ਤੇ ਭਾਰਤੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ ਕਿ ਸਰਕਾਰ ਨੇ ਇਕ ਆਰਡੀਨੈਂਸ ਪਾਸ ਕਰਕੇ ਪੀ.ਆਈ.ਓ. ਨੂੰ ਹਮੇਸ਼ਾ ਲਈ ਕਾਨੂੰਨੀ ਬਣਾ ਦਿੱਤਾ ਹੈ। ਇਸ ਨਾਲ ਕਾਰਡ ਧਾਰਕਾਂ ਨੂੰ ਥਾਣੇ ਦੇ ਚੱਕਰ ਨਹੀਂ ਲਗਾਉਣੇ ਪੈਣਗੇ, ਚਾਹੇ ਉਨ੍ਹਾਂ ਦੀ ਯਾਤਰਾ 180 ਦਿਨਾਂ ਤੋਂ ਜ਼ਿਆਦਾ ਦੀ ਹੀ ਕਿਉਂ ਨਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਮਹੀਨਿਆਂ ‘ਚ ਪੀ.ਆਈ.ਓ. ਤੇ ਓ.ਸੀ.ਆਈ. ਸਕੀਮਾਂ ਨੂੰ ਇਕੱਠਾ ਕਰ ਦਿੱਤਾ ਜਾਵੇਗਾ ਤਾਂ ਜੋ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਉਹ ਆਪਣੇ ਦੇਸ਼ ਨਾਲ ਹੋਰ ਆਸਾਨੀ ਨਾਲ ਜੁੜ ਸਕਣ। ਇਹ ਆਰਡੀਨੈਂਸ 30 ਸਤੰਬਰ ਨੂੰ ਪਾਸ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਨਰਿੰਦਰ ਮੋਦੀ ਨੇ ਆਪਣੇ ਅਮਰੀਕੀ ਦੌਰੇ ਦੌਰਾਨ ਮੈਡੀਸਨ ਸੁਕੇਅਰ ‘ਤੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਪੀ.ਆਈ.ਓ. ਵੀਜ਼ਾ ਨੂੰ ਜੀਵਨ ਭਰ ਲਈ ਪ੍ਰਮਾਣਿਤ ਕਰਨ ਦਾ ਵਾਅਦਾ ਕੀਤਾ ਸੀ।

WRITTEN BY