Skip to content
Independent perspectives. Global stories.
BREAKING

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾਵਾਂ ਦਾ ਆਯੋਜਨ

Share this story

Page-1_17 ਜਲੰਧਰ, 7 ਅਕਤੂਬਰ, (ਵੱਖ-ਵੱਖ ਪੱਤਰਕਾਰਾਂ ਦੁਆਰਾ)- ਅੱਜ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੌਕੇ ’ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੋਭਾ ਯਾਤਰਾ ਕੱਢੀਆਂ ਗਈਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਨੇ ਵੀ ਸ਼ੋਭਾ ਯਾਤਰਾਵਾਂ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਧਾਰਮਿਕ ਯਾਤਰਾਵਾਂ ਵਿੱਚ ਵਾਲਮੀਕਿ ਭਾਈਚਾਰੇ ਨੇ ਵਧ ਚੜ੍ਹ ਕੇ ਹਿੱਸਾ ਲਿਆ। ਲੁਧਿਆਣਾ ਤੋਂ ਜਸਮੀਤ ਕੌਰ ਅਨੁਸਾਰ- ਅੱਜ ਭਗਵਾਨ ਵਾਲਮਿਕੀ ਜੀ ਦੇ ਪ੍ਰਗਟ ਦਿਵਸ ’ਤੇ ਰਾਜੇਸ਼ ਖੋਖਰ ਨੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਮਨਜੀਤ ਨਗਰ (ਅਬਦੁਲਾਪੁਰ ਬਸਤੀ) ਗਿੱਲ ਰੋਡ ਹੁੰਦੀ ਹੋਈ ਕੱਢੀ। ਜਿਸ ਨੂੰ ਆਰੰਭ ਕਰਨ ਦੀ ਰਸਮ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ

ਸਾਬਕਾ ਚੇਅਰਮੈਨ ਹਾਊਸਫੈਡ ਪੰਜਾਬ ਨੇ ਦੀਪ ਜਲਾ ਕੇ ਕੀਤੀ। ਇਸ ਸਮੇਂ ਅਰਜੁਨ ਬਾਵਾ ਅਤੇ ਰਾਜੀਵ ਬਾਵਾ ਵੀ ਵਿਸ਼ੇਸ ਤੌਰ ਤੇ ਹਾਜਰ ਸਨ। ਅਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਰਾਜੇਸ਼ ਖੋਖਰ ਹਰ ਸਾਲ ਵੱਡਾ ਉਪਰਾਲਾ ਕਰਕੇ ਪ੍ਰਭੂ ਵਾਲਮਿਕੀ ਜੀ ਦਾ ਪ੍ਰਗਟ ਦਿਵਸ ਮਨਾਉਂਦੇ ਹਨ ਅਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕਰਦੇ ਹਨ, ਉਨ•ਾਂ ਕਿਹਾ ਕਿ ਭਗਵਾਨ ਵਾਲਮਿਕੀ ਜੀ ਨੇ ਹਜਾਰ ਸਾਲ ਪਹਿਲਾਂ ਸ਼੍ਰੀ ਰਮਾਇਣ ਦੀ ਰਚਨਾ ਕਰਕੇ ਪੂਰੇ ਵਿਸ਼ਵ ਨੂੰ ਪ੍ਰਭੂ ਅਰਾਧਨਾ ਕਰਨ ਦਾ ਰਾਸਤਾ ਦਿਖਾਇਆ ਸੀ।
ਸ਼ਾਹਕੋਟ ਤੋਂ ਸੁਰਿੰਦਰ ਸਿੰਘ ਪਦਮ ਅਨੁਸਾਰ- ਭਗਵਾਨ ਵਾਲਮੀਕਿ ਮੰਦਰ ਕਮੇਟੀ ਮੁਹੱਲਾ ਬਾਗਵਾਲਾ (ਸ਼ਾਹਕੋਟ) ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ। ਸਭ ਤੋਂ ਪਹਿਲਾਂ ਪ੍ਰਧਾਨ ਹੰਸ ਰਾਜ ਮੱਟੂ, ਸਕੱਤਰ ਮੰਗਤ ਰਾਮ (ਪੰਜਾਬ ਪੁਲੀਸ), ਖਜ਼ਾਨਚੀ ਪਰਮਜੀਤ ਮੱਟੂ, ਗੋਰਾ, ਮੰਗਾ ਮੱਟੂ,ਬੰਟੀ ਗਿੱਲ,ਕੁਲਵੰਤ ਨਾਹਰ, ਦਿਆਲਾ ਅਤੇ ਸੰਗਤਾਂ ਨੇ ਮਿਲ ਕੇ ਝੰਡਾ ਚੜ੍ਹਾਇਆ । ਉਸ ਤੋ ਬਾਅਦ ਮੰਦਰ ’ਚ ਰਖਾਏ ਗਏ ਸ੍ਰੀ ਰਾਮਾਇਣ ਦੇ ਪਾਠ ਦਾ ਭੋਗ ਪਾਇਆ ਗਿਆ। ਮੁਹੱਲਾ ਬਾਗ ਵਾਲਾ ਤੋ ਸ਼ੋਭਾ ਯਾਤਰਾ ਦੀ ਆਰੰਭਤਾ ਕਰਦੇ ਹੋਏੇ ਵਿਸ਼ੇਸ਼ ਮਹਿਮਾਨ ਵਜੋਂ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਜਥੇਦਾਰ ਚਰਨ ਸਿੰਘ ਸਿੰਧੜ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸ਼ਾਹਕੋਟ ਮੈਂਬਰ ਬਲਦੇਵ ਸਿੰਘ ਕਲਿਆਣ, ਮਦਨ ਲਾਲ ਅਰੋੜਾ ਅਤੇ ਤਰਸੇਮ ਲਾਲ ਮਿੱਤਲ ਨੇ ਸ਼ਿਰਕਤ ਕੀਤੀ। ਇਸ ਮੌਕੇ ’ਤੇ ਨਗਰ ਪੰਚਾਇਤ ਸ਼ਾਹਕੋਟ ਦੇ ਵਾਈਸ ਪ੍ਰਧਾਨ ਚਰਨਦਾਸ ਗਾਬਾ,ਸੀਨੀਅਰ ਅਕਾਲੀ ਆਗੂ ਤਰਸੇਮ ਦੱਤ ਛੁਰਾ,ਕਮਲ ਨਾਹਰ,ਤਾਰਾ ਚੰਦ ,ਕਾਲਾ ਪਹਿਲਵਾਨ,ਪਰਮਜੀਤ ਸਿੰਘ ਝੀਤਾ,ਕਰਨੈਲ ਸਿੰਘ ਜੋਧਪੁਰੀ, ਰਾਜੇਸ਼ ਪਰਾਸ਼ਰ, ਰਣਧੀਰ ਸਿਘ ਠੇਕੇਦਾਰ, ਰੇਸ਼ਮ ਸਿੰਘ ਤੋ ਇਲਾਵਾ ਇਲਾਕੇ ਦੀਆ ਸੰਗਤਾ ਵੱਡੀ ਗਿਣਤੀ ‘ਚ ਸ਼ੋਭਾ ਯਾਤਰਾ ਨਾਲ ਨਾਲ ਚੱਲ ਰਹੀਆ ਸਨ।
ਜਲਾਲਾਬਾਦ ਤੋਂ ਸੁਖਦੇਵ ਸੰਧੂ ਅਨੁਸਾਰ- ਮਹਾਰਿਸ਼ੀਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵਾਲਮੀਕਿ ਸਮਾਜ ਵਲੋਂ ਟਿਵਾਣਾ ਰੋਡ ਨਜ਼ਦੀਕ ੳਮ ਆਸ਼ਰਮ ਲਾਗੇ ਸਥਿਤ ਵਾਲਮੀਕਿ ਮੰਦਿਰ ਤੋਂ ਬਾਅਦ ਦੁਪਹਿਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਮੰਦਿਰ ਤੋਂ ਸ਼ੋਭਾਯਾਤਰਾ ਨੂੰ ਭਾਜਪਾ ਦੇ ਸਪੈਸ਼ਲ ਇਨਵਾਇਟੀ ਮੈਂਬਰ ਅਨਿਲ ਵਲੇਚਾ, ਭਾਜਪਾ ਦੇ ਮੰਡਲ ਪ੍ਰਧਾਨ ਦਰਸ਼ਨ ਲਾਲ ਵਧਵਾ, ਰਵੀ ਕੁੱਕੜ, ਗੁਲਸ਼ਨ ਕੁਮਾਰ, ਬਿੰਦਰ ਕਮੀਰਿਆ ਅਤੇ ਰਾਜ ਕੁਮਾਰ ਨਾਗਪਾਲ ਵਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਰਾਜੀਵ ਤਾਮੋਲੀਆ,ਦੀਪਕ ਟੁੰਡਲਾਤ, ਉੱਤਮ, ਰਾਹੁਲ, ਰਾਕੇਸ਼ ਕੁਮਾਰ, ਫੂਲ ਚੰਦ,  ਰੋਸ਼ਨ ਲਾਲ ਚੌਧਰੀ, ਰਮੇਸ਼ ਨਿਦਾਨਿਆ, ਸਫਾਈ ਸੇਵਕ ਯੂਨੀਅਨ ਦੇ ਸਾਬਕਾ ਪ੍ਰਧਾਨ ਪੱਪੂ ਸਾਰਵਾਨ, ਦੇਵ ਕਰਨ, ਇਤਬਾਰੀ ਲਾਲ, ਸੁਰੇਸ਼ ਚੋਹਾਨ, ਸਤੀਸ਼ ਨਿਦਾਨਿਆ,  ਸ਼ਿਵ ਲਾਲ, ਪ੍ਰਧਾਨ ਜਗਨ ਨਾਥ ਚੰਡਾਲੀਆ, ਸ਼ਾਮ ਲਾਲ, ਭਜਨ ਲਾਲ, ਮਾਮਰਾਜ, ਕਰਨ ਚੌਧਰੀ, ਦੇਸ ਰਾਜ ਗੁਡਾਲੀਆ, ਪਵਨ ਕੁਮਾਰ, ਰੱਤੀਰਾਮ, ਕ੍ਰਿਸ਼ਨ ਕੁਮਾਰ, ਦੋਲਤ ਰਾਮ, ਰਾਮਕਿਸ਼ੋਰ, ਗੁਰਬਖਸ਼ ਲਾਲ, ਰਾਮ ਅਵਤਾਰ ਅਤੇ ਮੰਦਿਰ ਪ੍ਰਬੰਧਕੀ ਕਮੇਟੀ ਦੇ ਸਮੁੱਚੇ ਮੈਂਬਰ ਮੋਜ਼ੂਦ ਸਨ। ਸ਼ੋਭਾਯਾਤਰਾ ਦੋਰਾਨ ਸ਼ਰਧਾਲੂਆਂ ਨੇ ਸ਼੍ਰੀ ਪਾਲਕੀ ਸਾਹਿਬ ’ਚ  ੇ ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸ਼ੋਭਾਯਾਤਰਾ ’ਚ ਭਗਵਾਨ ਸ਼੍ਰੀਰਾਮ, ਲਵਕੁਸ਼, ਮਾਤਾ ਸੀਤਾ, ਹਨੂੰਮਾਨ ਜੀ ਅਤੇ ਮਹਾਰਿਸ਼ੀ ਵਾਲਮੀਕਿ ਜੀ ਦੇ ਸਰੂਪ ’ਚ ਸਜੇ ਕਲਾਕਾਰਾਂ ਵਲੋਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਮੰਦਿਰ ਕਮੇਟੀ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ।

WRITTEN BY