ਅੰਮ੍ਰਿਤਸਰ, (ਬਲਜੀਤ ਸਿੰਘ)-ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਖਿਲਾਫ ਸ਼ਿਕੰਜਾ ਕਸਦਿਆ ਵੱਖ-ਵੱਖ ਮਾਮਲਿਆਂ ’ਚ 3 ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਏ ਡਵੀਜਨ ਦੀ ਪੁਲਿਸ ਨੇ ਪਵਨ ਕੁਮਾਰ ਗੋਰਾ ਪੁੱਤਰ ਲੇਟ ਮਦਨ ਲਾਲ ਵਾਸੀ ਧਰਮਪੁਰਾ, ਛੇਹਰਟਾ ਪਾਸੋ ਲਈ ਤਲਾਸ਼ੀ ਦੌਰਾਨ 500 ਗ੍ਰਾਮ ਹੈਰੋਇਨ, ਇਕ ਜੈਨ ਕਾਰ ਨੰਬਰ ਪੀ ਬੀ 02 ਐਸ 3970, ਦੋ ਵੱਖ-ਵੱਖ ਕੰਪਨੀਆ ਦੇ ਮੋਬਾਇਲ ਅਤੇ 1050 ਰੁਪਏ ਨਗਦੀ, ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਕਬੀਰ ਵਾਸੀ ਨਵੀ ਅਬਾਦੀ ਫੇਜਪੁਰਾ ਪਾਸੋਂ 50 ਗ੍ਰਾਮ ਹੈਰੋਇਨ, ਤਰਨਦੀਪ ਸਿੰਘ ਵਾਸੀ ਸੁੰਦਰ ਨਗਰ ਪਾਸੋਂ 40 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆ ਉਕਤ ਵਿਅਕਤੀਆ ਖਿਲਾਫ ਵੱਖ ਵੱਖ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
2 ਕਰੋੜ 95 ਲੱਖ ਦੀ ਹੈਰੋਇਨ ਸਮੇਤ ਵੱਖ-ਵੱਖ ਮਾਮਲਿਆਂ ’ਚ 3 ਗ੍ਰਿਫਤਾਰ



