Skip to content
Independent perspectives. Global stories.
BREAKING

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਦਿਨ ਪੰਜਾਬ-ਹਰਿਆਣਾ ਸਰਹੱਦ ਕੀਤੀ ਜਾਵੇਗੀ ਸੀਲ

Share this story

ਚੰਡੀਗੜ੍ਹ, 7 ਅਕਤੂਬਰ (ਨਾਗਪਾਲ)- ਭਾਰਤੀ ਚੋਣ ਕਮਿਸ਼ਨ ਨੇ 15 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਹਰਿਆਣਾ ਦੇ ਗੁਆਂਢੀ ਸੂਬਿਆਂ ਨਾਲ ਅਮਨ-ਕਾਨੂੰਨ ਦੀ ਸਥਿਤੀ ਦੀ ਸਮੀਖਿਆ ਕੀਤੀ। ਚੋਣ ਕਮਿਸ਼ਨ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਚੋਣ ਅਧਿਕਾਰੀ (ਸੀ ਈ ਓ) ਨੇ ਪੰਜਾਬ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ਦੇ ਪ੍ਰਤੀਨਿਧਿਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਅਤੇ ਸਥਿਤੀ ਦੀ ਸਮੀਖਿਆ ਕੀਤੀ। ਇਸ ਦੌਰਾਨ ਇਨ੍ਹਾਂ ਰਾਜਾਂ ਦੇ ਮੁੱਖ ਸਕੱਤਰਾਂ, ਗ੍ਰਹਿ ਸਕੱਤਰਾਂ, ਡੀ ਜੀ ਪੀ,  ਏਡੀ ਜੀ ਪੀ (ਚੋਣਾਂ) ਅਤੇ ਚੋਣ ਕਮਿਸ਼ਨ ਦੇ ਨੁਮਾਇੰਦੇ ਨੇ ਹਰਿਆਣਾ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਵਿਚਾਰ ਸਾਂਝੇ ਕੀਤੇ। ਪੰਜਾਬ ਦੇ ਮੁੱਖ ਸਕੱਤਰ ਸ੍ਰੀ  ਸਰਵੇਸ਼  ਕੌਸ਼ਲ ਨੇ ਹਰਿਆਣਾ ’ਚ ਅਮਨ –ਅਮਾਨ ਨਾਲ ਚੋਣਾਂ ਕਰਵਾਉਣ  ਲਈ ਭਾਰਤੀ

ਚੋਣ ਕਮਿਸ਼ਨ ਨੂੰ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੰਦਿਆ ਕਿਹਾ ਕਿ ਹਰਿਆਣਾ ਦੇ 6 ਗੁਆਂਢੀ  ਜਿਲ੍ਹਿਆਂ  ਵਿਚ ਸਰਕਾਰੀ ਅਮਲੇ ਨੂੰ ਚੌਕਸ ਕਰ ਦਿੱਤਾ ਗਿਆ ਹੈ ਅਤੇ ਹਰਿਆਣਾ ਦੀ ਸਰਹੱਦ  ਉੱਤੇ 64 ਨਾਕਿਆਂ ਨੂੰ ਵੋਟਾਂ ਪੈਣ ਦੇ ਦਿਨ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਅਮਲੇ ਨੂੰ ਅੰਤਰ-ਰਾਜੀ ਸਰਹੱਦੀ ਗਤੀ ਵਿਧੀਆਂ ’ਤੇ  ਨਜ਼ਰ ਰੱਖਣ ਲਈ ਕਿਹਾ ਗਿਆ ਹੈ।  ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਪੰਜਾਬ ਸਰਕਾਰ ਨੇ ਵੋਟਾਂ ਪੈਣ ਤੇ ਗਿਣਤੀ ਵਾਲੇ ਦਿਨ ਪਹਿਲਾਂ ਹੀ ਹਰਿਆਣਾ ਨਾਲ ਲੱਗਦੇ  3  ਕਿਲੋਮੀਟਰ  ਦੇ ਸਰਹੱਦੀ ਖੇਤਰ ਦੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ।  ਉਨ੍ਹਾਂ ਇਹ ਵੀ ਦੱਸਿਆ ਕਿ ਇਕ ਵੱਖਰੀ  ਅਧਿਸੂਚਨਾ ਰਾਹੀਂ  ਪੰਜਾਬ ਸਰਕਾਰ ਨੇ  ਸੂਬੇ  ਦ ੇ ਉਨ੍ਹਾਂ ਸਾਰੇ  ਨਿਵਾਸੀਆਂ ਲਈ  ਪੇਡ ਛੁੱਟੀ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦੀਆਂ ਵੋਟਾਂ ਹਰਿਆਣਾ ਵਿਚ  ਦਰਜ ਹਨ ਅਤੇ  ਜੋ 15 ਅਕਤੂਬਰ ਨੂੰ ਵੋਟ ਪਾਉਣ ਦੇ ਇਛੁੱਕ ਹਨ। ਮੀਟਿੰਗ ਦੌਰਾਨ ਮੁੱਖ ਚੋਣ ਅਧਿਕਾਰੀ ਸ੍ਰੀ ਵੀ ਕੇ ਸਿੰਘ, ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀ ਰਮਿੰਦਰ ਸਿੰਘ ਅਤੇ ਏ ਡੀ ਜੀ ਪੀ (ਚੋਣਾਂ) ਸ੍ਰੀ ਸੀ ਐਸ ਆਰ ਰੈੱਡੀ ਨੇ ਵੀ ਕਮਿਸ਼ਨ ਨਾਲ ਨੁਕਤੇ ਸਾਂਝੇ ਕੀਤੇ।

WRITTEN BY