ਪਟਿਆਲਾ, 7 ਅਕਤੂਬਰ (ਅਜੇ ਗੋਇਲ, ਕਰਮਜੀਤ ਸੋਮਲ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋੱ ਭੈੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅੰਤਰ-ਰਾਜੀ ਲੁੱਟ ਖੋਹ ਦੀਆਂ ਵਾਰਦਾਤਾਂ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ ਗਿਰੋਹ ਦੀਆਂ 2 ਮੈਂਬਰ ਜਿਨ੍ਹਾਂ ਵਿੱਚ ਸੀਲੋ ਪਤਨੀ ਅਮਰੀਕ ਸਿੰਘ ਵਾਸੀ ਬਾਗੜੀਆਂ ਅਤੇ ਚਰਨੋ ਪਤਨੀ ਕਰਮ ਸਿੰਘ ਵਾਸੀ ਨੇੜੇ ਬਰਨਾਲਾ ਫਾਟਕ ਧੂਰੀ ਸ਼ਾਮਲ ਹਨ, ਨੂੰ ਕਾਬੂ ਕਰਕੇ ਇਨ•ਾਂ ਕੋਲੋਂ ਇੱਕ ਕਿਰਚ, ਦੋ ਗਹਿਣੇ ਕੱਟਣ ਵਾਲੇ ਕਟਰ, 3 ਜੋੜੇ ਵਾਲੀਆਂ, 2 ਕੱਟੀਆਂ ਵਾਲੀਆਂ ਦੇ ਹਿੱਸੇ, ਇੱਕ ਸੋਨੇ ਦੀ ਟਿੱਕੀ ਅਤੇ ਇੱਕ ਆਲਟੋ ਕਾਰ ਜੋ ਪੰਜਾਬ ਵਿੱਚ ਵਾਰਦਾਤ ਸਮੇਂ ਨੰਬਰ ਪਲੇਟ ਨੰਬਰ ਪੀਬੀ-08 ਸੀਜੀ-2115 ਅਤੇ ਨੰਬਰ ਪਲੇਟ ਦੀ ਬੈਕਸਾਈਡ ’ਤੇ ਹਰਿਆਣਾ ਦਾ ਨੰਬਰ ਐਚਆਰ-01 ਐਫ.ਆਈ 7489 ਜੋ ਹਰਿਆਣੇ ਵਿੱਚ ਵਾਰਦਾਤਾਂ ਕਰਨ ਸਮੇੱ ਲਗਾਉੱਦੀਆਂ ਸਨ, ਬਰਾਮਦ ਕਰਨ ਵਿੱਚ ਸਫਲਤਾ ਹਾਸਲ
ਕੀਤੀ ਹੈ। ਸ. ਮਾਨ ਨੇ ਦੱਸਿਆ ਕਿ ਸ੍ਰੀ ਅਰਸ਼ਦੀਪ ਸਿੰਘ, ਉਪ ਕਪਤਾਨ ਪੁਲਿਸ, ਨਾਭਾ ਦੀ ਨਿਗਰਾਨੀ ਹੇਠ ਇੰਸਪੈਕਟਰ ਧਰਮ ਦੇਵ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਦੀ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਸਰਵਪ੍ਰਿਯਾ ਹੋਟਲ ਪਾਸ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੂੰ ਖੁਫੀਆ ਇਤਲਾਹ ਮਿਲੀ ਕਿ ਸੀਲੋ ਪਤਨੀ ਅਮਰੀਕ ਸਿੰਘ ਵਾਸੀ ਬਾਗੜੀਆਂ , ਚਰਨੋ ਪਤਨੀ ਕਰਮ ਸਿੰਘ ਵਾਸੀ ਨੇੜੇ ਬਰਨਾਲਾ ਫਾਟਕ ਧੂਰੀ , ਜਸਵੀਰ ਕੌਰ ਪਤਨੀ ਕੰਗਣ ਸਿੰਘ ਵਾਸੀ ਰੋਹਟੀ ਛੰਨਾ, ਜੀਤੋ ਪਤਨੀ ਰਣਜੀਤ ਸਿੰਘ ਵਾਸੀ ਜਲਾਨ ਅਤੇ ਹੰਸਾ ਵਾਸੀ ਸੁਨਾਮ ਜੋ ਪੰਜਾਬ ਅਤੇ ਹਰਿਆਣਾ ਤੋੱ ਇਲਾਵਾ ਹੋਰ ਵੱਖ-ਵੱਖ ਰਾਜਾਂ ਵਿੱਚ ਗਹਿਣੇ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਨਸ਼ੇ ਵੇਚਣ ਦਾ ਕੰਮ ਵੀ ਕਰਦੇ ਹਨ, ਜੋ ਇਨ•ਾਂ ਪਾਸ ਇੱਕ ਆਲਟੋ ਕਾਰ ਜਿਸ ਦੀ ਨੰਬਰ ਪਲੇਟ ਪਰ ਇੱਕ ਪਾਸੇ ਪੰਜਾਬ ਅਤੇ ਦੂਜੇ ਪਾਸੇ ਹਰਿਆਣਾ ਦਾ ਨੰਬਰ ਲਿਖਿਆ ਹੈ, ਵਾਰਦਾਤ ਕਰਨ ਸਮੇੱ ਪੰਜਾਬ ਅਤੇ ਹਰਿਆਣਾ ਵਿੱਚ ਨੰਬਰ ਪਲੇਟ ਬਦਲ ਲੈਂਦੇ ਹਨ, ਜੋ ਇਹ ਰਸਤੇ ਵਿੱਚ ਆਮ ਲੋਕਾਂ ਅਤੇ ਬਜੁਰਗਾਂ ਨੂੰ ਦੇਖ ਕੇ ਹਮਦਰਦੀ ਦਿਖਾ ਕੇ ਕਾਰ ਵਿੱਚ ਬਿਠਾ ਲੈਂਦੇ ਹਨ ਅਤੇ ਸੁੰਨਸਾਨ ਜਗ•ਾ ਤੇ ਲਿਜਾ ਕੇ ਉਹਨਾਂ ਦੇ ਪਾਏ ਹੋਏ ਗਹਿਣੇ ਕਿਰਚ ਦੀ ਨੋਕ ’ਤੇ ਕਟਰ ਨਾਲ ਕੱਟ ਲੈਂਦੇ ਹਨ। ਜੋ ਅੱਜ ਵੀ ਗੱਡੀ ਆਲਟੋ ਕਾਰ ਵਿੱਚ ਵਾਰਦਾਤ ਕਰਕੇ ਖੋਹਿਆ ਹੋਇਆ ਸੋਨਾ ਵੰਡ ਰਹੇ ਹਨ ਅਤੇ ਦੁਸਹਿਰੇ ਦਾ ਤਿਉਹਾਰ ਹੋਣ ਕਰਕੇ ਹੋਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ, ਇਸ ਇਤਲਾਹ ਤੇ ਪੁਲਿਸ ਪਾਰਟੀ ਵੱਲੋੱ ਫੌਰੀ ਕਾਰਵਾਈ ਕਰਦੇ ਹੋਏ ਸੀਲੋ ਅਤੇ ਚਰਨੋ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਜਿਹਨਾ ਪਾਸੋੱ ਇੱਕ ਕਿਰਚ, ਦੋ ਕਟਰ ਗਹਿਣੇ ਕੱਟਣ ਵਾਲੇ, 3 ਜੋੜੇ ਵਾਲੀਆਂ, 2 ਕੱਟੀਆਂ ਵਾਲੀਆਂ ਦੇ ਹਿੱਸੇ, ਇੱਕ ਸੋਨੇ ਦਾ ਛੋਟਾ ਲਾਕੇਟ ਜਿੰਨਾ ਦੀ ਕੀਮਤ ਕਰੀਬ 75 ਹਜਾਰ ਰੁਪਏ ਬਣਦੀ ਹੈ ਅਤੇ ਇੱਕ ਆਲਟੋ ਕਾਰ ਜੋ ਪੰਜਾਬ ਵਿੱਚ ਵਕੂਏ ਸਮੇੱ ਨੰਬਰ ਪਲੇਟ ਨੰਬਰ ਪੀਬੀ-08 ਸੀਜੀ-2115 ਅਤੇ ਨੰਬਰ ਪਲੇਟ ਦੀ ਬੈਕਸਾਈਡ ਤੇ ਹਰਿਆਣਾ ਦਾ ਨੰਬਰ ਐਚਆਰ-01 ਐਫ.ਆਈ 7489 ਜੋ ਹਰਿਆਣੇ ਵਿੱਚ ਵਾਰਦਾਤਾਂ ਕਰਨ ਸਮੇੱ ਲਗਾਉੱਦੀਆਂ ਸਨ, ਬਰਾਮਦ ਕੀਤੀ ਗਈ। ਇਹਨਾਂ ਦੇ ਬਾਕੀ ਸਾਥੀ ਮੌਕੇ ਤੇ ਕਾਬੂ ਨਹੀੱ ਆਏ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।



