Skip to content
Independent perspectives. Global stories.
BREAKING

ਫ਼ੌਜ ਨੇ ਪਾਕਿ ਕੋਲ ਕੀਤਾ ਸਖ਼ਤ ਰੋਸ ਪ੍ਰਗਟਾਵਾ

Share this story

ਨਵੀਂ ਦਿੱਲੀ, 7 ਅਕਤੂਬਰ (ਪੀ. ਟੀ.)- ਅੰਤਰਰਾਸ਼ਟਰੀ ਸਰਹੱਦ ’ਤੇ ਭਾਰੀ ਗੋਲਾਬਾਰੀ ਦਰਮਿਆਨ ਭਾਰਤੀ ਫ਼ੌਜ ਦੇ ਸੈਨਿਕ ਕਾਰਵਾਈਆਂ ਦੇ ਮੁਖੀ ਨੇ ਹਾਟਲਾਈਨ ’ਤੇ ਬਾਰ-ਬਾਰ ਜੰਗਬੰਦੀ ਉਲੰਘਣਾ ਲਈ ਆਪਣੇ ਪਾਕਿਸਤਾਨ ਹਮਰੁਤਬਾ ਕੋਲ ਸਖਤ ਰੋਸ ਜ਼ਾਹਿਰ ਕੀਤਾ ਹੈ। ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਸੈਨਿਕ ਆਪਰਸ਼ਨਾਂ ਦੇ ਡਾਇਰੈਕਟਰ ਜਨਰਲ ਨੇ ਪਾਕਿਸਤਾਨ ਦੇ ਸੈਨਿਕ ਆਪਰੇਸ਼ਨਾਂ ਦੇ ਇੰਚਾਰਜ ਨੂੰ ਫੋਨ ਕਰਕੇ ਜੰਮੂ ਤੇ ਦੂਸਰੇ ਸੈਕਟਰਾਂ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਪਾਕਿਸਤਾਨੀ ਰੇਂਜਰਾਂ ਵਲੋਂ ਜੰਗਬੰਦੀ ਦੀ ਸਭ ਤੋਂ ਗੰਭੀਰ ਉਲੰਘਣਾ ਲਈ ਨਿਖੇਧੀ ਕੀਤੀ ਜਿਸ ਵਿਚ ਭਾਰੀ ਜਾਨੀ ਨੁਕਸਾਨ ਹੋਇਆ। ਭਾਰਤ ਅਤੇ ਪਾਕਿਸਤਾਨ ਵਿਚਕਾਰ ਸੈਨਿਕ ਆਪਰੇਸ਼ਨਾਂ ਦੇ ਡਾਇਰੈਕਟਰ ਜਨਰਲ ਪੱਧਰ ‘ਤੇ ਹਾਟਲਾਈਨ ਦਾ ਪ੍ਰਬੰਧ ਹੈ ਅਤੇ ਜਦੋਂ ਸਥਿਤੀ ਮੰਗ ਕਰੇ ਤਾਂ ਦੋਵੇਂ ਧਿਰਾਂ ਹਾਟਲਾਈਨ ਦੀ ਵਰਤੋਂ ਕਰ ਸਕਦੀਆਂ ਹਨ। ਸੂਤਰਾਂ ਮੁਤਾਬਕ ਸਰਹੱਦ ‘ਤੇ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ।

WRITTEN BY