Skip to content
Independent perspectives. Global stories.
BREAKING

ਭਾਗਵਤ ਜੀ ਦੇ ਦੂਰਦਰਸ਼ਨ ’ਤੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ’ਤੇ ਕਾਂਗਰਸ ਦੇ ਢਿੱਡ ਵਿੱਚ ਪੀੜ ਕਿਉਂ : ਤਰੁਣ ਚੁਗ

Share this story

Page-1_20 ਚੰਡੀਗੜ, 6 ਅਕਤੂਬਰ (ਪੀ. ਟੀ.)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਸ਼੍ਰੀ ਤਰੁਣ ਚੁਗ ਨੇ ਬਿਆਨ ਜਾਰੀ ਕਰਦੇ ਹੋਏ ਕਾਗਰਸ ਪਾਰਟੀ ਦੀ ਕਠੋਰ ਨਿੰਦਾ ਕਰਦੇ ਹੋਏ ਕਿਹਾ ਕਿ ਅੱਠ ਸਾਲਾ ਤੱਕ ਦੂਰਦਰਸ਼ਨ ਦੀ ਆਪਣੇ ਨਿਜੀ ਸਵਾਰਥ ਲਈ ਵਰਤੋ ਕਰਨ ਵਾਲੀ ਦੇਸ਼ ਵੱਲੋ ਤਿਰਸਕਾਰਿਤ ਪਾਰਟੀ ਨੂੰ ਸੰਘ ਦੇ ਚਾਲਕ ਸ਼੍ਰੀ ਮੋਹਨ ਭਾਗਵਤ ਵੱਲੋ ਸੰਘ ਦੇ ਸਥਾਪਣਾ ਦਿਵਸ ਦੇ ਮੋਕੇ ਤੇ ਦਿੱਤੇ ਗਏ ਭਾਸ਼ਨ ਦਾ ਦੂਰਦਰਸ਼ਨ ਤੇ ਕੀਤੇ ਗਏ ਸਿਧੇ ਪ੍ਰਸਾਰਣ ਤੇ ਵਿਰੋਧ ਕਰਨਾ ਕਾਗਰਸ ਪਾਰਟੀ ਦੇ ਮਾਨਸਿਕ ਤੋਰ ਤੇ ਦਿਵਾਲਿਏਪਣ ਦਾ ਸਬੂਤ ਹੈ।ਸ਼੍ਰੀ ਚੁਗ ਨੇ ਕਿਹਾ ਕਿ ਰਾਸ਼ਟਰੀ ਸਵੈਯਸੇਵਕ ਸੰਘ ਨੇ ਹਮੇਸ਼ਾ ਭਾਰਤ ਦੇ 125 ਕਰੋੜ ਲੋਕਾ ਵਿੱਚ ਦੇਸ਼ਬਗਤੀ, ਅਨੁਸ਼ਾਸਨ ਅਤੇ ਸਰਵਸਮਾਜ ਦੇ ਵਿਕਾਸ ਵਿੱਚ ਹਿੱਸਾ ਦੇਣ ਦੀ ਭਾਵਨਾ ਨੂੰ ਉਜਾਗਰ ਕਰਨ ਅਤੇ ਉਸ ਵਿੱਚ ਵਾਦਾ ਕਰਨ ਦਾ

ਕੰਮ ਕੀਤਾ ਹੈ।ਸ਼੍ਰੀ ਚੁਗ ਨੇ ਕਿਹਾ ਕਿ ਕਾਗਰਸ ਪਾਰਟੀ ਨੇ ਆਪਣੇ ਰਾਜ ਵਿੱਚ ਜਿਸ ਤਰ੍ਹਾ ਛਦਮ, ਧਰਮ ਨਿਰਪੱਖਤਾ ਦਾ ਨਕਾਬ ਪਾ ਕੇ ਸਿਰਫ਼ ਇੱਕ ਹੀ ਪਰਿਵਾਰ ਦੀਆ ਸਿਫ਼ਤਾ ਕਰਨ ਦਾ ਜੋ ਘੋਰ ਪਾਪ ਕੀਤਾ ਹੈ।ਉਸਦੀ ਕਠੋਰ ਸਜਾ ਦੇਸ਼ ਦੀ ਜਨਤਾ ਨੇ ਲੋਕਸਭਾ ਚੋਣਾ ਵਿੱਚ ਸ਼੍ਰੀ ਨਰਿੰਦਰ ਮੋਦੀ ਨੂੰ ਭਾਰੀ ਬਹੁਮੱਤ ਨਾਲ ਪ੍ਰਧਾਨਮੰਤਰੀ ਬਣਾ ਕੇ ਕਾਗਰਸ ਪਾਰਟੀ ਨੂੰ ਮਾਨਿਅਤਾ ਪ੍ਰਾਪਤ ਵਿਰੋਧੀ ਦਲ ਤੋ ਵਿ ਵੰਚਿਤ ਕਰ ਦਿੱਤਾ ਹੈ।ਸ਼੍ਰੀ ਚੁਗ ਨੇ ਕਾਗਰਸ ਪਾਰਟੀ ਨੂੰ ਯਾਦ ਕਰਾਉਦੇ ਹੋਏ ਕਿਹਾ ਕਿ ਕਾਗਰਸ ਨੇ ਆਪਣੇ ਰਾਜ ਵਿੱਚ ਵਿਸ਼ਵ ਪ੍ਰਸਿੱਧ ਧਾਰਾਵਾਹਿਕਾ ਮਹਾਭਾਰਤ, ਰਮਾਇਨ, ਚਾਨਕਯ, ਕ੍ਰਸ਼ਨਾ ਆਦਿ ਦੇ ਪ੍ਰਸਾਰਨ ਵਿੱਚ ਰੋੜੇ ਅਟਕਾਏ ਸਨ ਅਤੇ ਇਹਨਾ ਪ੍ਰਸਿੱਧ ਧਾਰਾਵਾਹਿਕਾ ਦੀਆ ਕਈ ਜਰੂਰੀ ਕਿਸ਼ਤਾ ਨੂੰ ਪ੍ਰਸਾਰਿਤ ਨਾ ਕਰਨ ਦਾ ਪਾਪ ਕੀਤਾ ਸੀ।ਸ਼੍ਰੀ ਚੁਗ ਨੇ ਪ੍ਰਸਾਰ ਭਾਰਤੀ ਵੱਲੋ ਸ਼੍ਰੀ ਭਾਗਵਤ ਸੇ ਸੰਬੌਧਨ ਦੇ ਸਿਧੇ ਪ੍ਰਸਾਰਣ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਡਿਤ ਜਵਾਹਰ ਲਾਲ ਨੇਹਰੂ ਦੀ ਜੀਵਨੀ ਨੁੰ ਡਿਸਕਵਰੀ ਆਫ ਇੰਡਿਆ ਤੇ ਕਈ ਵਾਰ ਪ੍ਰਸਾਰਿਤ ਕਰਕੇ ਗਾਂਧੀ ਪਰਿਵਾਰ ਦੇ ਸੰਬੰਧਿਤ ਲੋਕਾ ਨੂੰ ਹੀ ਰਾਸ਼ਟਰਭਗਤ ਸਾਬਿਤ ਕਰਨ ਵਾਲੀ ਪਿਛਲੀ ਸਰਕਾਰ ਦੇ ਦਬਾਵ ਤੋ ਮੁਕਤ ਹੋ ਕੇ ਅਜਾਦ ਪੱਤਰਕਾਰਿਕਾ ਦੀ ਮਿਸਾਲ ਕਾਇਮ ਕੀਤੀ ਹੈ।ਸ਼੍ਰੀ ਚੁਗ ਨੇ ਕਿਹਾ ਕਿ ਸਰਸੰਘ ਚਾਲਕ ਸ਼੍ਰੀ ਮੋਹਨ ਭਾਗਵਤ ਜੀ ਦੇ ਵਿਜੇ ਦਸ਼ਮੀ ਵਾਲੇ ਦਿਨ ਨਾਗਪੁਰ ਵਿੱਚ ਹੋਏ ਪ੍ਰੋਗਰਾਮ ਨੂੰ ਭਾਰਤ ਦੇ ਸਾਰੇ ਪ੍ਰਮੁੱਖ ਮਿਡਿਆ ਚੈਨਲਾ ਨੇ ਸੀਧਾ ਪ੍ਰਸਾਰਨ ਦਿਖਾਕੇ ਲੋਕਤੰਤਰ ਵਿੱਚ ਚੋਥੇ ਸਤੰਭ ਨਾਲ ਅਭਿਵਿਅਕਤ ਦੀ ਅਜਾਦੀ ਦਾ ਇਤਿਹਾਸ ਰਚਿਆ ਹੈ।ਸ਼੍ਰੀ ਚੁਗ ਨੇ ਕਾਗਰਸ ਪਾਰਟੀ ਵੱਲੋ ਦੂਰਦਰਸ਼ਨ ਦੇ ਖਿਲਾਫ਼ ਬਿਆਨਬਾਜੀ ਅਤੇ ਪ੍ਰਦਰਸ਼ਨ ਦੀ ਭਾਰੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਕਾਗਰਸ ਪਾਰਟੀ ਹਾਲੇ ਵੀ ਜਨਤਾ ਦੇ ਜਨਾਦੇਸ਼ ਨੁੰ ਨਜਰਅੰਦਾਜ ਕਰਨ ਦੀ ਗਲਤੀ ਨਾ ਕਰੇ ਅਤੇ ਆਪਣੀ ਪਾਰਟੀ ਦੀਆ ਨੀਤਿਆ ਦਾ ਗੰਭੀਰ ਮੰਥਨ ਕਰਕੇ ਦੇਸ਼ ਦੀ ਜਨਤਾ ਕੋਲੋ ਆਪਣੀਆ ਘਿਨੋਣਿਆ ਕਰਤੂਤਾ ਲਈ ਮਾਫ਼ੀ ਮੰਗੇ।

WRITTEN BY