Skip to content
Independent perspectives. Global stories.
BREAKING

ਇੱਜ਼ਤ ਕਰਦੇ ਹਨ ਤਾਂ ਕਿਉਂ ਛੱਡਿਆ ਸਾਥ : ਸ਼ਿਵਸੈਨਾ

Share this story

Page-1_15 ਮੁੰਬਈ, 6 ਅਕਤੂਬਰ (ਪੀ. ਟੀ.)- ਕੱਲ੍ਹ ਮਹਾਰਾਸ਼ਟਰ ਦੇ ਸਾਂਗਲੀ ਦੀ ਇੱਕ ਰੈਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਵਸੈਨਾ ਦੇ ਖ਼ਿਲਾਫ਼ ਇੱਕ ਵੀ ਸ਼ਬਦ ਨਾ ਬੋਲਣ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਬਾਲ ਠਾਕਰੇ ਦਾ ਸਨਮਾਨ ਕਰਦੇ ਹਨ, ਇਸ ਲਈ ਉਹ ਇਸ ਚੋਣ ਪ੍ਰਚਾਰ ‘ਚ ਸ਼ਿਵਸੈਨਾ ਦੇ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਣਗੇ। ਮੁੱਖ ਪੱਤਰ ‘ਸਾਮਣਾ‘ ‘ਚ ਸ਼ਿਵਸੈਨਾ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਪਲਟਵਾਰ ਕੀਤਾ ਹੈ। ‘ਸਾਮਣਾ‘ ‘ਚ ਪ੍ਰਧਾਨ ਮੰਤਰੀ ਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਗਿਆ ਹੈ। ‘ਸਾਮਣਾ‘ ‘ਚ ਉੱਧਵ ਠਾਕਰੇ ਨੇ ਲਿਖਿਆ ਹੈ ਕਿ ਅਸੀ ਵੀ ਪ੍ਰਧਾਨ ਮੰਤਰੀ ਦੀ ਇੱਜ਼ਤ ਕਰਦੇ ਹਾਂ ਲੇਕਿਨ ਇਹ ਗੱਠਜੋੜ ਕਿਵੇਂ ਟੁੱਟਿਆ। ਸਿਰਫ਼ ਸੀਟਾਂ ਦੇ ਬੰਟਵਾਰੇ ਨੂੰ ਲੈ ਕੇ ਗੱਠਜੋੜ ਟੁੱਟ ਗਿਆ। ਉਸ ਵਕਤ ਸ਼ਿਵਸੈਨਾ ਨੂੰ ਲੈ

ਕੇ ਇੱਜ਼ਤ ਭਾਵ ਕਿੱਥੇ ਗਿਆ ਸੀ। ਗੱਠਜੋੜ ਬਰਕਰਾਰ ਰੱਖਦੇ ਤਾਂ ਉਹ ਬਾਲਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੁੰਦੀ। ਮਹਾਰਾਸ਼ਟਰ ਨੂੰ ਤੋੜਨ ਦਾ ਸੁਫ਼ਨਾ ਲੈ ਕੇ ਭਾਜਪਾ ਵਾਲੇ ਚੋਣ ਮੈਦਾਨ ’ਚ ਉੱਤਰੇ ਹਨ।

WRITTEN BY