Skip to content
Independent perspectives. Global stories.
BREAKING

ਵਾਡਰਾ ਜ਼ਮੀਨ ਸੌਦੇ ਨੂੰ ਮਨਜ਼ੂਰੀ ਦੀ ਜਾਂਚ ਕਰੇ ਚੋਣ ਕਮਿਸ਼ਨ : ਮੋਦੀ

Share this story

Page-1_23 ਹਿਸਾਰ, 6 ਅਕਤੂਬਰ (ਨਾਗਪਾਲ)- ਰਾਬਰਟ ਵਾਡਰਾ ਤੇ ਡੀਐਲਐਫ ’ਚ ਜ਼ਮੀਨ ਸੌਦੇ ਨੂੰ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਮਨਜ਼ੂਰੀ ’ਤੇ ਚੋਣ ਕਮਿਸ਼ਨ ਵੱਲੋਂ ਗੰਭੀਰ ਨੋਟਿਸ ਲੈਣ ਦੀ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਲਜ਼ਾਮ ਲਗਾਇਆ ਕਿ 15 ਅਕਤੂਬਰ ਨੂੰ ਹਰਿਆਣਾ ਵਿਧਾਨਸਭਾ ਚੋਣ ’ਚ ‘ਨਿਸ਼ਚਿਤ ਹਾਰ’ ਨੂੰ ਵੇਖਦੇ ਹੋਏ ਇਹ ਜਲਦਬਾਜ਼ੀ ’ਚ ਕੀਤਾ ਗਿਆ ਹੈ। ਸ੍ਰੀ ਮੋਦੀ ਨੇ ਇੱਥੇ ਇੱਕ ਚੋਣ ਰੈਲੀ ’ਚ ਕਿਹਾ ਕਿ ਹੁੱਡਾ ਸਰਕਾਰ ਜਾਣਦੀ ਹੈ ਕਿ ਚੋਣ ਤੋਂ ਬਾਅਦ ਜੁਆਈ (ਵਾਡਰਾ) ਦੇ ਗ਼ੈਰਕਾਨੂੰਨੀ ਸੌਦਿਆਂ ਨੂੰ ਮਨਜ਼ੂਰੀ ਨਹੀਂ ਮਿਲੇਗੀ। ਇਸ ਲਈ ਚੋਣ ਪ੍ਰਕਿਰਿਆ ਦੇ ਦੌਰਾਨ ਉਨ੍ਹਾਂ ਨੇ ਅਜਿਹਾ ਫ਼ੈਸਲਾ ਕਰਨ ਦੀ ਹਿੰਮਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਹੁੱਡਾ ’ਤੇ ਉੱਚ ਪੱਧਰ

(ਕਾਂਗਰਸ ਅਗਵਾਈ) ਵੱਲੋਂ ਅਜਿਹਾ ਫ਼ੈਸਲਾ ਕਰਨ ਲਈ ਦਬਾਅ ਪਾਇਆ ਗਿਆ ਸੀ।ਸ੍ਰੀ ਮੋਦੀ ਨੇ ਉਮੀਦ ਜ਼ਾਹਿਰ ਕੀਤੀ ਕਿ ਚੋਣ ਕਮਿਸ਼ਨ ਰਾਜ ਸਰਕਾਰ ਦੇ ਇਸ ਫ਼ੈਸਲਾ ‘ਤੇ ਗੰਭੀਰ ਨੋਟਿਸ ਲਏਗਾ। ਸੋਨੀਆ ਗਾਂਧੀ ਦੇ ਜੁਆਈ ਨਾਲ ਜੁੜੇ ਕਥਿਤ ਜ਼ਮੀਨ ਸੌਦੇ ਦੇ ਵਿਸ਼ੇ ਨੂੰ ਚੁੱਕਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਉਂਮੀਦ ਕਰਦਾ ਹਾਂ ਕਿ ਉਹ ਕਿਸੇ ਤਰ੍ਹਾਂ ਦੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਸੰਦਰਭ ††’ਚ ਯੋਗ ਕਾਰਵਾਈ ਕਰਨਗੇ।

WRITTEN BY