Skip to content
Independent perspectives. Global stories.
BREAKING

ਪੁਰਾਣੀ ਸਬਜ਼ੀ ਮੰਡੀ ਵਿਚ ਲੱਗੇ ਫੁਆਰੇ ਨੂੰ ਚਾਲੂ ਕੀਤਾ ਜਾਵੇਗਾ : ਤਨੂੰ ਕਸ਼ਯਪ

Share this story

Page-1_36 ਰੂਪਨਗਰ, 6 ਅਕਤੂਬਰ (ਬਲਵਿੰਦਰ ਸਿੰਘ, ਅਰਵਿੰਦਰ ਭਾਰਦਵਾਜ)- ‘ਸਵੱਛ ਭਾਰਤ’ ਦੇ ਨਿਰਮਾਣ ਦੇ ਸੁਪਨੇ ਨੂੰ  ਸਾਕਾਰ ਕਰਨ ਲਈ ਜ਼ਿਲ੍ਹਾ  ਰੂਪਨਗਰ ਨੂੰ ਗੰਦਗੀ ਮੁਕਤ ਬਨਾਉਣ ਦੇ ਮਕਸਦ ਨਾਲ  ਡਿਪਟੀ ਕਮਿਸ਼ਨਰ ਸ਼੍ਰੀਮਤੀ ਤਨੂ ਕਸ਼ਯਪ ਨੇ ਬੀਤੀ ਦਿਨੀ ਪੁਰਾਣੀ ਸਬਜ਼ੀ ਮੰਡੀ ਦਾ ਦੌਰਾ ਕੀਤਾ ਇਸ ਮੌਕੇ ਵਪਾਰ ਮੰਡਲ ਦੇ ਮੰਡਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਮੱਕੜ  ਨੇ ਡਿਪਟੀ ਕਮਿਸ਼ਨਰ ਦੇ ਨੋਟਿਸ ਵਿਚ ਲਿਆਂਦਾ ਕਿ ਇਥੇ ਲੱਗਿਆ  ਫੁਆਰਾ ਪਿਛਲੇ ਕਾਫੀ ਸਾਲਾਂ ਤੋਂ ਬੰਦ ਪਿਆ ਹੈ। ਇਸ ਦੇ ਚਾਲੂ ਹੋ ਜਾਣ ਨਾਲ ਸਬਜ਼ੀ ਮੰਡੀ ਦੀ ਦਿੱਖ ਵਧੀਆ ਹੋ ਜਾਵੇਗੀ। ਇਸ ਲਈ ਇਸ ਨੂੰ ਚਾਲੂ ਕਰਵਾਇਆ ਜਾਵੇ ਅਤੇ ਇਹ ਵੀ ਕਿਹਾ ਕਿ ਇਸ ਨੂੰ ਚਾਲੂ ਕਰਾਉਣ ਤੋਂ ਬਾਅਦ ਵਪਾਰ ਮੰਡਲ ਨੂੰ ਸੌਂਪ ਦਿੱਤਾ ਜਾਵੇ ਅਤੇ ਭਵਿੱਖ ਵਿਚ ਵਪਾਰ

ਮੰਡਲ ਹੀ ਇਸ ਦੀ ਸਾਂਭ-ਸੰਭਾਲ ਕਰੇਗਾ। ਇਸ ਮੰਗ ’ਤੇ ਫੌਰੀ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਨੂੰ ਮੌਕੇ ’ਤੇ ਬੁਲਾ ਕੇ ਨਿਰਦੇਸ਼ ਦਿੱਤਾ ਕਿ ਜਲਦੀ ਤੋਂ ਜਲਦੀ ਇਸ ਫੁਆਰੇ ਨੂੰ ਚਾਲੂ ਕਰਵਾ ਕੇ ਵਪਾਰ ਮੰਡਲ ਦੇ ਸਪੁਰਦ ਕਰ ਦਿੱਤਾ ਜਾਵੇ। ਉਨ੍ਹਾਂ ਵਪਾਰ ਮੰਡਲ ਦੇ ਅਹੁਦੇਦਾਰਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਇਸ ਨੂੰ  ਪੱਕੇ ਤੌਰ ’ਤੇ ਚਲਦਾ ਰੱਖਣ। ਇਸ ਮੌਕੇ ਸ੍ਰੀ ਹਰਸੁਹਿੰਦਰ ਪਾਲ ਸਿੰਘ ਬਰਾੜ ਐਸ.ਡੀ.ਐਮ. ਰੂਪਨਗਰ, ਸ੍ਰੀ ਆਰ.ਐਸ.ਬੱਲ ਤਹਿਸੀਲਦਾਰ ਰੂਪਨਗਰ, ਸ਼੍ਰੀ ਮਨਜਿੰਦਰ ਸਿੰਘ ਕਾਰਜ ਸਾਧਕ ਅਫਸਰ ਨਗਰ ਕੌਂਸਲ ,੍ਰਸ੍ਰੀ ਨਵੀਨ ਦਰਦੀ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।

WRITTEN BY