ਨਵੀਂ ਦਿੱਲੀ, 6 ਅਕਤੂਬਰ (ਪੀ. ਟੀ.)- ਦਿੱਲੀ ਦੇ ਇੰਡੀਆ ਗੇਟ ਤੋਂ ਲਾਪਤਾ ਹੋਈ ਤਿੰਨ ਸਾਲ ਦੀ ਬੱਚੀ ਨੂੰ ਪੁਲਿਸ ਨੇ ਲਭ ਲਿਆ ਹੈ। ਜਾਹਨਵੀ ਨਾਂਅ ਦੀ ਇਸ ਬੱਚੀ ਨੂੰ ਪੁਲਿਸ ਨੇ ਜਨਕਪੁਰੀ ਦੇ ਲਾਜਵੰਤੀ ਗਾਰਡਨ ’ਚੋਂ ਬ੍ਰਾਮਦ ਕੀਤਾ। ਪੁਲਿਸ ਨੂੰ ਜਦ ਬੱਚੀ ਮਿਲੀ ਤਾਂ ਉਸ ਦੇ ਗਲ ਵਿੱਚ ਇੱਕ ਪੋਸਟਰ ਲਟਕਿਆ ਹੋਇਆ ਸੀ ਜਿਸ ਉਪਰ ਲਿਖਿਆ ਸੀ ਕਿ ਮੇਰਾ ਨਾਮ ਜਾਨਵੀ ਹੈ। ਮੈਂ ਇੰਡੀਆ ਗੇਟ ਤੋਂ ਲਾਪਤਾ ਹੋ ਗਈ ਸੀ ਨਾਲ ਹੀ ਪੋਸਟਰ ’ਤੇ ਉਸ ਦੇ ਪਿਤਾ ਦਾ ਫੋਨ ਨੰਬਰ ਲਿੱਖਿਆ ਹੋਇਆ ਸੀ। ਪੁਲਿਸ ਨੂੰ ਜਦ ਬੱਚੀ ਮਿਲੀ ਤਾਂ ਸਿਰ ਤੋਂ ਉਸ ਦੇ ਵਾਲ ਕੱਟੇ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਸੁਰਖੀਆਂ ਵਿੱਚ ਆਉਣ ਕਾਰਨ ਅਗਵਾਕਾਰਾਂ ਨੇ ਬੱਚੀ ਨੂੰ ਛੱਡਿਆ ਹੈ।



