Skip to content
Independent perspectives. Global stories.
BREAKING

ਸਚਿਨ ਨੇ ਤੜਕੇ-ਤੜਕੇ ਮੁੰਬਈ ’ਚ ਲਾਇਆ ਝਾੜੂ

Share this story

ਮੁੰਬਈ, 6 ਅਕਤੂਬਰ (ਪੀ. ਟੀ.)- ਭਾਰਤ ਰਤਨ ਅਤੇ ਮਹਾਨ ਕ੍ਰਿਕਟਰ ਸਚਿਨ ਤੇਂਦੂਲਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਆਪਣੀ ਪੂਰੀ ਟੀਮ ਨਾਲ ਸਵੇਰ ਦੇ 4.30 ਵਜੇ ਮੁੰਬਈ ਦੀਆਂ ਸੜਕਾਂ ‘ਤੇ ਝਾੜੂ ਲਾਇਆ। ਇਸ ਤਰ੍ਹਾਂ ਸਚਿਨ ਤੇਂਦੂਲਕਰ ਨੇ ਵੀ ਨਰਿੰਦਰ ਮੋਦੀ ਦੇ ‘ਸਵੱਛ ਭਾਰਤ‘ ਮਿਸ਼ਨ ‘ਚ ਵੀ ਆਪਣਾ ਯੋਗਦਾਨ ਦਿੱਤਾ।ਸਚਿਨ ਤੇਂਦੂਲਕਰ ਨੇ ਸਫਾਈ ਕਰਨ ਦੌਰਾਨ ਇਕ ਵੀਡੀਓ ਵੀ ਆਪਣੇ ਫੈਨਸ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸਚਿਨ ਦੱਸ ਰਹੇ ਹਨ ਕਿ ਸਵੇਰ ਦੇ 4.30 ਵਜੇ ਹਨ ਅਤੇ ਉਹ ਪ੍ਰਧਾਨ ਮੰਤਰੀ ਵਲੋਂ ਸੌਂਪੀ ਗਈ ਲੀਡਰਸ਼ਿਪ ਦੀ ਜ਼ਿੰਮੇਵਾਰੀ ਵੀ ਨਿਭਾਉਣ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਅਤੇ ਇਹ ਤਿੰਨ ਜਾਂ ਚਾਰ ਦਿਨਾਂ ਦਾ ਕੰਮ ਨਹੀਂ ਹੈ, ਇਸ ਨੂੰ ਮਹੀਨੇ ਲੱਗਣਗੇ ਅਤੇ ਸਾਲ ਵੀ ਲੱਗ ਜਾਣਗੇ ਪਰ ਸਾਨੂੰ ਸਫਾਈ ਦੀ ਪਹਿਲ ਤਾਂ ਕਰਨੀ ਪਵੇਗੀ।

WRITTEN BY