ਜਲੰਧਰ, 26 ਜੁਲਾਈ (ਪੰਜਾਬ ਟਾਇਮਜ਼ ਬਿਊਰੋ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਟੈਕਸ ਕੁਲੈਕਸ਼ਨ ਦੇ ਈ ਟ੍ਰਿਪ ਸਿਸਟਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਕਠੋਰ ਕਾਨੂੰਨਾਂ ਤੇ ਭ੍ਹਿਸ਼ਟ ਨੌਕਰਸ਼ਾਹੀ ਰਾਹੀ ਪੰਜਾਬ ਦੇ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਬਾਦਲ ਸਰਕਾਰ ਟੈਕਸ ਪ੍ਰਣਾਲੀ ‘ਚ ਬਦਲਾਅ ਕਰਕੇ ਵਪਾਰੀਆਂ ਨੂੰ ਪ੍ਰੇਸ਼ਾਨ ਕਰਨ ‘ਤੇ ਤੁਲੀ ਹੋਈ ਹੈ ਅਤੇ ਆਪਣੀ ਮਾੜੀ ਅਰਥ ਵਿਵਸਥਾ ਨੂੰ ਸੰਭਾਲਣ ਲÂਂੀ ਗਲਤ ਨੀਤੀਆਂ ਅਪਣਾ ਰਹੀ ਹੈ। ਉਨ੍ਹਾਂ ਨੂੰ ਵਪਾਰੀਆਂ ਪਾਸੋਂ ਈ ਟ੍ਰਿਪ ਸਿਸਟਮ ਟੈਕਸ ਪ੍ਰਣਾਲੀ ਦੇ ਲਾਗੂ ਹੋਣ ਖਿਲਾਫ ਕਈ ਸ਼ਿਕਾਇਤਾਂ ਮਿਲੀਆਂ ਹਨ। ਇਸ ਨਵੀਂ ਪ੍ਰਣਾਲੀ ਦੇ ਖਿਲਾਫ ਪੂਰਾ ਬਿਜਨੇਸ ਸਮਾਜ ਖੜ੍ਹਾ ਹੋ ਚੁੱਕਾ ਹੈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਨਾ ਸੂਬਾ ਸਰਕਾਰ ਦੀ ਜਿੰਮੇਵਾਰੀ ਹੈ।ਉਨ੍ਹਾਂ ਨੇ ਕਿਹਾ ਕਿ ਸਰਕਾਰ ‘ਚ ਸਾਂਝੇਦਾਰ ਭਾਜਪਾ ਜਿਹੜੀ ਖੁਦ ਨੂੰ ਸ਼ਹਿਰੀਆਂ ਤੇ ਵਪਾਰੀਆਂ ਦੀ ਪ੍ਰਤੀਨਿਧੀ ਦੱਸਦੀ ਹੈ, ਦੋਵੇਂ ਵਰਗਾਂ ਦੇ ਹਿੱਤ ਸਾਧਣ ‘ਚ ਨਾਕਾਮਯਾਬ ਰਹੀ ਹੈ। ਭਾਜਪਾ ਦੇ ਮੰਤਰੀਆਂ ਨੇ ਸ਼ਹਿਰੀ ਸੰਪਤੀਆਂ ‘ਤੇ ਟੈਕਸ ਲਗਾਉਣ ‘ਤੇ, ਬਿਜਲੀ ਦੇ ਰੇਟ ਵਧਾਉਣ ‘ਤੇ ਅਤੇ ਕਲੋਨੀਆਂ ਨੂੰ ਲਾਗੂ ਕਰਨ ‘ਤੇ ਭਾਰੀ ਫੀਸ ਲਗਾਉਣ ਦੇ ਮਾਮਲੇ ‘ਚ ਸਰਕਾਰ ਦਾ ਸਾਥ ਦਿੱਤਾ। ਆਪਣੇ ਨਿਜੀ ਫਾਇਦਿਆਂ ਲਈ ਭਾਜਪਾ ਆਗੂ ਲੋਕਾਂ ਦੇ ਹਿੱਤਾਂ ਨਾਲ ਸਮਝੌਤਾ ਕਰ ਰਹੇ ਹਨ। ਇਸ ਲੜੀ ਹੇਠ ਈ ਟ੍ਰਿਪ ਸਬੰਧੀ ਨੋਟੀਫਿਕੇਸ਼ਨ ਉਦਯੋਗ ਤੇ ਵਪਾਰਿਕ ਆਗੂਆਂ ਨਾਲ ਸਲਾਹ ਕੀਤੇ ਬਗੈਰ ਜਾਰੀ ਕੀਤਾ ਗਿਆ ਹੈ।ਸਿਰਫ ਪੰਜਾਬ ‘ਚ ਬਿਜਨੇਸ ਲੈਣ ਦੇਣ ‘ਤੇ ਈ ਟ੍ਰਿਪ ਸਿਸਟਮ ਲਾਗੂ ਕਰਕੇ ਅਕਾਲੀ ਭਾਜਪਾ ਸਰਕਾਰ ਨੇ ਪੂਰੇ ਉਤਰੀ ਭਾਰਤ ‘ਚ ਖਲਬਲੀ ਮਚਾ ਦਿੱਤੀ ਹੈ। ਉਨ੍ਹਾਂ ਨੇ ਤੁਰੰਤ ਤੌਰ ‘ਤੇ ਇਸ ਪ੍ਰਣਾਲੀ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ ਅਤੇ ਬਿਜਨੇਸਮੈਨਾਂ ਨੂੰ ਗੁਆਂਢੀ ਸੂਬਿਆਂ ਵਾਂਗ ਸਥਿਤੀ ਦੇਣ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਸੂਬੇ ਦੇ ਵਪਾਰੀਆਂ ਦੇ ਨਾਲ ਹੈ ਅਤੇ ਈ ਟ੍ਰਿਪ ਵਾਪਿਸ ਲੈਣ ਵਾਸਤੇ ਪੰਜਾਬ ਸਰਕਾਰ ‘ਤੇ ਦਬਾਅ ਬਣਾਉਣ ‘ਤੇ ਹਰ ਉਚਿਤ ਕਦਮ ਚੁਕੇਗੀ।ਬਾਜਵਾ ਨੇ ਕਿਹਾ ਕਿ ਪੰਜਾਬ ਦੇ ਬਿਜਨੇਸ ਸਮਾਜ ‘ਤੇ ਈ ਟ੍ਰਿਪ ਸਿਸਟਮ ਲਾਗੂ ਕਰਨ ਦਾ ਅਧਾਰ ਹੀ ਨਹੀਂ ਹੈ, ਅਫਸੋਸਜਨਕ ਹੈ ਕਿ ਉਦਯੋਗ ਹਿਮਾਇਤੀ ਦੱਸ ਕੇ ਦੇਸ਼ ਦੀ ਇਹ ਸੱਭ ਤੋਂ ਭ੍ਹਿਸ਼ਟ ਸਰਕਾਰ ਸੂਬੇ ਨੂੰ ਨੁਕਸਾਨ ਪਹੁੰਚਾਈ ਜਾ ਰਹੀ ਹੈ। ਇਹ ਸਮਾਲ ਡਸਟਰੀ ਵਾਸਤੇ ਵਿਰੋਧੀ ਵਾਤਾਵਰਨ ਕਾਇਮ ਕਰ ਰਹੇ ਹਨ। ਜਦਕਿ ਅਕਾਲੀ ਭਾਜਪਾ ਸਰਕਾਰ 400 ਕਰੋੜ ਦੇ ਵੈਟ ਰਿਫੰਡ ‘ਤੇ ਕਬਜਾ ਕਰੀ ਬੈਠੀ ਹੈ ਅਤੇ ਐਕਸਾਈਜ ਤੇ ਟੈਕਸੇਸ਼ਨ ਵਿਭਾਗ ‘ਚ ਭ੍ਰਿਸ਼ਟਾਚਾਰ ‘ਤੇ ਕਾਬੂ ਪਾਉਣ ‘ਚ ਅਸਫਲ ਰਹੀ ਹੈ।
ਬਾਜਵਾ ਨੇ ਕਿਹਾ ਕਿ ਉਦਯੋਗਪਤੀਆਂ ਦੇ ਵਫਦ ਨੇ ਉਨ੍ਹਾਂ ਨੂੰ ਮਿਲ ਕੇ ਆਪਣੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ। ਜਿਸ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਕਿਵੇਂ ਸਧਾਰਨ ਪੜ੍ਹਿਆ ਲਿੱਖਿਆ ਬਿਜਨੇਸਮੈਨ ਕੰਪਿਊਟਰ ਤੇ ਤਕਨੀਕੀ ਮਾਹਿਰ ਹੋ ਸਕਦਾ ਹੈ? ਈ ਟ੍ਰਿਪ ਸਿਸਟਮ ਰਾਹੀਂ ਨੂੰ ਭ੍ਰਿਸ਼ਟ ਨੌਕਰਸ਼ਾਹੀ ਦਾ ਹਥਿਆਰ ਬਣ ਜਾਣ ਦੇ ਡਰ ਨਾਲ ਵਪਾਰੀ ਸਹਿਮੇ ਪਏ ਹਨ। ਇਸ ਪ੍ਰਣਾਲੀ ਦੀ ਸਫਲਤਾ ਨੂੰ ਲੈ ਕੇ ਹਰ ਕੋਈ ਅੰਦੇਸ਼ੇ ‘ਚ ਹੈ। ਨਵੀਂ ਪ੍ਰਣਾਲੀ ਨੂੰ ਅਪਣਾਉਣਾ ਹਰੇਕ ਛੋਟੇ ਤੇ ਮੱਧ ਵਰਗੀ ਵਪਾਰੀ ਵਾਸਤੇ ਮੁਮਕਿਨ ਨਹੀਂ ਹੈ। ਜਿਸਨੂੰ ਰੋਜ ਦੇ ਕੰਮ ਲਈ ਕੰਪਿਊਟਰਾਂ ਤੇ ਤਕਨੀਕੀ ਮਾਹਿਰਾਂ ਦੀ ਲੋੜ ਪਏਗੀ। ਜੇਕਰ ਐਕਸਾਈਜ ਤੇ ਟੈਕਸੇਸ਼ਨ ਵਿਭਾਗ ਦਾ ਸਿਸਟਮ ਕ੍ਰੈਸ਼ ਕਰ ਗਿਆ,ਤ ਾਂ ਕੀ ਹੋਵੇਗਾ?ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵੈਟ ਦੇ ਨਿਯਮ 64 ਬੀ ਅਧੀਨ ਸੂਬੇ ਦੇ ਅੰਦਰ ਆਉਣ ਜਾਣ ਵਾਲੀਆਂ ਵਸਤਾਂ ‘ਚ ਲੋਹਾ ਤੇ ਸਟੀਲ, ਹੌਜ਼ਰੀ ਤੇ ਰੇਡੀਮੇਡ ਗਾਰਮੇਂਟਸ, ਹਰ ਤਰ੍ਹਾਂ ਦੀਆਂ ਪਾਈਪਾਂ, ਪਲਾਸਟਿਕ ਪਾਈਪਾਂ, ਚਾਵਲ, ਨਟ ਬੋਲਟ/ਫਾਸਟਰਨਰਜ ਦੇ 50 ਹਜ਼ਾਰ ਤੋਂ ਉਪਰ ਦੇ ਬਿੱਲ ਨੂੰ ਈ ਟ੍ਰਿਪ ਸਿਸਟਮ ਅਪਣਾਉਣਾ ਪਏਗਾ। ਜਦੋਂ ਸੂਬੇ ਭਰ ‘ਚ ਆਈ.ਸੀ.ਸੀ. ਬੈਰਿਅਰ ਲਾਗੂ ਹੋ ਗਏ ਅਤੇ ਫਾਰਮ 36 ਨੂੰ ਵੇਟ ਰਜਿਸਟਰਡ ਵਪਾਰੀਆਂ ਵੱਲੋਂ ਪੂਰੀ ਜਾਣਕਾਰੀ ਹਿੱਤ ਭਰਿਆ ਜਾਵੇਗਾ, ਤਾ ਇਸਦੀ ਕੀ ਲੋੜ ਹੈ।
ਪੰਜਾਬ ਦੇ ਲੋਕ ਸਮਝ ਗਏ ਹਨ ਅਕਾਲੀ ਭਾਜਪਾ ਸਰਕਾਰ ਦੇ ਅਸਲੀ ਚੇਹਰਾ ਦੇਖ ਚੁੱਕੇ ਹਨ। ਜਿਸ ਸਰਕਾਰ ਨੂੰ ਪੰਜਾਬ ਦੇ ਆਮ ਲੋਕਾਂ ਤੇ ਬਿਜਨੇਸਮੈਨਾਂ ਦੀ ਕੋਈ ਚਿੰਤਾ ਨਹੀਂ ਹੈ। ਜਦਕਿ ਯੂ.ਪੀ.ਏ ਸਰਕਾਰ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਅੰਮ੍ਰਿਤਸਰ ਤੇ ਲੁਧਿਆਣਾ ਹੁੰਦਿਆਂ ਕਲਕੱਤਾ ਤੇ ਮੁੰਬਈ ਤੱਕ ਫ੍ਰੇਟ ਕੋਰੀਡੋਰ ਵਰਗੇ ਪ੍ਰੋਜੈਕਟ ਪੰਜਾਬ ਨੂੰ ਦਿੱਤੇ ਗਏ ਹਨ। ਐਕਸਾਈਜ ਤੇ ਸੈਂਟਰਲ ਟੈਕਸਾਂ ‘ਤੇ ਛੋਟ ਦੇ ਕੇ ਪੰਜਾਬ ਦੇ ਉਦਯੋਗਾਂ ਤੇ ਵਪਾਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਇਸ ਮੌਕੇ ਮੋਹਿੰਦਰ ਸਿੰਘ ਕੇ.ਪੀ. ਐਮ.ਪੀ. ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ, ਤਰਲੋਚਨ ਸਿੰਘ ਸੂੰਦ ਮੀਤ ਪ੍ਰਧਾਨ ਪ੍ਰਦੇਸ ਕਾਂਗਰਸ, ਚੌਧਰੀ ਜਗਜੀਤ ਸਿੰਘ ਸਾਬਕਾ ਮੰਤਰੀ, ਅਵਤਾਰ ਹੈਨਰੀ ਸਾਬਕਾ ਮੰਤਰੀ, ਰਜਿੰਦਰ ਬੇਰੀ, ਅਰੂਨ ਵਾਲੀਆ, ਰਣਬੀਰ ਸਿੰਘ, ਅਨਿਲ ਦੱਤਾ ਤੇ ਤਜਿੰਦਰ ਬਿੱਟੂ, ਗੁਰਬਿੰਦਰ ਸਿੰਘ ਅਟਵਾਲ ਵੀ ਮੌਜ਼ੂਦ ਰਹੇ।ਜਲੰਧਰ, 26 ਜੁਲਾਈ (ਪੰਜਾਬ ਟਾਇਮਜ਼ ਬਿਊਰੋ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਟੈਕਸ ਕੁਲੈਕਸ਼ਨ ਦੇ ਈ ਟ੍ਰਿਪ ਸਿਸਟਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਕਠੋਰ ਕਾਨੂੰਨਾਂ ਤੇ ਭ੍ਹਿਸ਼ਟ ਨੌਕਰਸ਼ਾਹੀ ਰਾਹੀ ਪੰਜਾਬ ਦੇ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਬਾਦਲ ਸਰਕਾਰ ਟੈਕਸ ਪ੍ਰਣਾਲੀ ‘ਚ ਬਦਲਾਅ ਕਰਕੇ ਵਪਾਰੀਆਂ ਨੂੰ ਪ੍ਰੇਸ਼ਾਨ ਕਰਨ ‘ਤੇ ਤੁਲੀ ਹੋਈ ਹੈ ਅਤੇ ਆਪਣੀ ਮਾੜੀ ਅਰਥ ਵਿਵਸਥਾ ਨੂੰ ਸੰਭਾਲਣ ਲÂਂੀ ਗਲਤ ਨੀਤੀਆਂ ਅਪਣਾ ਰਹੀ ਹੈ। ਉਨ੍ਹਾਂ ਨੂੰ ਵਪਾਰੀਆਂ ਪਾਸੋਂ ਈ ਟ੍ਰਿਪ ਸਿਸਟਮ ਟੈਕਸ ਪ੍ਰਣਾਲੀ ਦੇ ਲਾਗੂ ਹੋਣ ਖਿਲਾਫ ਕਈ ਸ਼ਿਕਾਇਤਾਂ ਮਿਲੀਆਂ ਹਨ। ਇਸ ਨਵੀਂ ਪ੍ਰਣਾਲੀ ਦੇ ਖਿਲਾਫ ਪੂਰਾ ਬਿਜਨੇਸ ਸਮਾਜ ਖੜ੍ਹਾ ਹੋ ਚੁੱਕਾ ਹੈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਨਾ ਸੂਬਾ ਸਰਕਾਰ ਦੀ ਜਿੰਮੇਵਾਰੀ ਹੈ।ਉਨ੍ਹਾਂ ਨੇ ਕਿਹਾ ਕਿ ਸਰਕਾਰ ‘ਚ ਸਾਂਝੇਦਾਰ ਭਾਜਪਾ ਜਿਹੜੀ ਖੁਦ ਨੂੰ ਸ਼ਹਿਰੀਆਂ ਤੇ ਵਪਾਰੀਆਂ ਦੀ ਪ੍ਰਤੀਨਿਧੀ ਦੱਸਦੀ ਹੈ, ਦੋਵੇਂ ਵਰਗਾਂ ਦੇ ਹਿੱਤ ਸਾਧਣ ‘ਚ ਨਾਕਾਮਯਾਬ ਰਹੀ ਹੈ। ਭਾਜਪਾ ਦੇ ਮੰਤਰੀਆਂ ਨੇ ਸ਼ਹਿਰੀ ਸੰਪਤੀਆਂ ‘ਤੇ ਟੈਕਸ ਲਗਾਉਣ ‘ਤੇ, ਬਿਜਲੀ ਦੇ ਰੇਟ ਵਧਾਉਣ ‘ਤੇ ਅਤੇ ਕਲੋਨੀਆਂ ਨੂੰ ਲਾਗੂ ਕਰਨ ‘ਤੇ ਭਾਰੀ ਫੀਸ ਲਗਾਉਣ ਦੇ ਮਾਮਲੇ ‘ਚ ਸਰਕਾਰ ਦਾ ਸਾਥ ਦਿੱਤਾ। ਆਪਣੇ ਨਿਜੀ ਫਾਇਦਿਆਂ ਲਈ ਭਾਜਪਾ ਆਗੂ ਲੋਕਾਂ ਦੇ ਹਿੱਤਾਂ ਨਾਲ ਸਮਝੌਤਾ ਕਰ ਰਹੇ ਹਨ। ਇਸ ਲੜੀ ਹੇਠ ਈ ਟ੍ਰਿਪ ਸਬੰਧੀ ਨੋਟੀਫਿਕੇਸ਼ਨ ਉਦਯੋਗ ਤੇ ਵਪਾਰਿਕ ਆਗੂਆਂ ਨਾਲ ਸਲਾਹ ਕੀਤੇ ਬਗੈਰ ਜਾਰੀ ਕੀਤਾ ਗਿਆ ਹੈ।
ਸਿਰਫ ਪੰਜਾਬ ‘ਚ ਬਿਜਨੇਸ ਲੈਣ ਦੇਣ ‘ਤੇ ਈ ਟ੍ਰਿਪ ਸਿਸਟਮ ਲਾਗੂ ਕਰਕੇ ਅਕਾਲੀ ਭਾਜਪਾ ਸਰਕਾਰ ਨੇ ਪੂਰੇ ਉਤਰੀ ਭਾਰਤ ‘ਚ ਖਲਬਲੀ ਮਚਾ ਦਿੱਤੀ ਹੈ। ਉਨ੍ਹਾਂ ਨੇ ਤੁਰੰਤ ਤੌਰ ‘ਤੇ ਇਸ ਪ੍ਰਣਾਲੀ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ ਅਤੇ ਬਿਜਨੇਸਮੈਨਾਂ ਨੂੰ ਗੁਆਂਢੀ ਸੂਬਿਆਂ ਵਾਂਗ ਸਥਿਤੀ ਦੇਣ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਸੂਬੇ ਦੇ ਵਪਾਰੀਆਂ ਦੇ ਨਾਲ ਹੈ ਅਤੇ ਈ ਟ੍ਰਿਪ ਵਾਪਿਸ ਲੈਣ ਵਾਸਤੇ ਪੰਜਾਬ ਸਰਕਾਰ ‘ਤੇ ਦਬਾਅ ਬਣਾਉਣ ‘ਤੇ ਹਰ ਉਚਿਤ ਕਦਮ ਚੁਕੇਗੀ।ਬਾਜਵਾ ਨੇ ਕਿਹਾ ਕਿ ਪੰਜਾਬ ਦੇ ਬਿਜਨੇਸ ਸਮਾਜ ‘ਤੇ ਈ ਟ੍ਰਿਪ ਸਿਸਟਮ ਲਾਗੂ ਕਰਨ ਦਾ ਅਧਾਰ ਹੀ ਨਹੀਂ ਹੈ, ਅਫਸੋਸਜਨਕ ਹੈ ਕਿ ਉਦਯੋਗ ਹਿਮਾਇਤੀ ਦੱਸ ਕੇ ਦੇਸ਼ ਦੀ ਇਹ ਸੱਭ ਤੋਂ ਭ੍ਹਿਸ਼ਟ ਸਰਕਾਰ ਸੂਬੇ ਨੂੰ ਨੁਕਸਾਨ ਪਹੁੰਚਾਈ ਜਾ ਰਹੀ ਹੈ। ਇਹ ਸਮਾਲ ਇੰਡਸਟਰੀ ਵਾਸਤੇ ਵਿਰੋਧੀ ਵਾਤਾਵਰਨ ਕਾਇਮ ਕਰ ਰਹੇ ਹਨ। ਜਦਕਿ ਅਕਾਲੀ ਭਾਜਪਾ ਸਰਕਾਰ 400 ਕਰੋੜ ਦੇ ਵੈਟ ਰਿਫੰਡ ‘ਤੇ ਕਬਜਾ ਕਰੀ ਬੈਠੀ ਹੈ ਅਤੇ ਐਕਸਾਈਜ ਤੇ ਟੈਕਸੇਸ਼ਨ ਵਿਭਾਗ ‘ਚ ਭ੍ਰਿਸ਼ਟਾਚਾਰ ‘ਤੇ ਕਾਬੂ ਪਾਉਣ ‘ਚ ਅਸਫਲ ਰਹੀ ਹੈ।ਬਾਜਵਾ ਨੇ ਕਿਹਾ ਕਿ ਉਦਯੋਗਪਤੀਆਂ ਦੇ ਵਫਦ ਨੇ ਉਨ੍ਹਾਂ ਨੂੰ ਮਿਲ ਕੇ ਆਪਣੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ। ਜਿਸ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਕਿਵੇਂ ਸਧਾਰਨ ਪੜ੍ਹਿਆ ਲਿੱਖਿਆ ਬਿਜਨੇਸਮੈਨ ਕੰਪਿਊਟਰ ਤੇ ਤਕਨੀਕੀ ਮਾਹਿਰ ਹੋ ਸਕਦਾ ਹੈ? ਈ ਟ੍ਰਿਪ ਸਿਸਟਮ ਰਾਹੀਂ ਨੂੰ ਭ੍ਰਿਸ਼ਟ ਨੌਕਰਸ਼ਾਹੀ ਦਾ ਹਥਿਆਰ ਬਣ ਜਾਣ ਦੇ ਡਰ ਨਾਲ ਵਪਾਰੀ ਸਹਿਮੇ ਪਏ ਹਨ। ਇਸ ਪ੍ਰਣਾਲੀ ਦੀ ਸਫਲਤਾ ਨੂੰ ਲੈ ਕੇ ਹਰ ਕੋਈ ਅੰਦੇਸ਼ੇ ‘ਚ ਹੈ। ਨਵੀਂ ਪ੍ਰਣਾਲੀ ਨੂੰ ਅਪਣਾਉਣਾ ਹਰੇਕ ਛੋਟੇ ਤੇ ਮੱਧ ਵਰਗੀ ਵਪਾਰੀ ਵਾਸਤੇ ਮੁਮਕਿਨ ਨਹੀਂ ਹੈ। ਜਿਸਨੂੰ ਰੋਜ ਦੇ ਕੰਮ ਲਈ ਕੰਪਿਊਟਰਾਂ ਤੇ ਤਕਨੀਕੀ ਮਾਹਿਰਾਂ ਦੀ ਲੋੜ ਪਏਗੀ। ਜੇਕਰ ਐਕਸਾਈਜ ਤੇ ਟੈਕਸੇਸ਼ਨ ਵਿਭਾਗ ਦਾ ਸਿਸਟਮ ਕ੍ਰੈਸ਼ ਕਰ ਗਿਆ,ਤ ਾਂ ਕੀ ਹੋਵੇਗਾ?ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵੈਟ ਦੇ ਨਿਯਮ 64 ਬੀ ਅਧੀਨ ਸੂਬੇ ਦੇ ਅੰਦਰ ਆਉਣ ਜਾਣ ਵਾਲੀਆਂ ਵਸਤਾਂ ‘ਚ ਲੋਹਾ ਤੇ ਸਟੀਲ, ਹੌਜ਼ਰੀ ਤੇ ਰੇਡੀਮੇਡ ਗਾਰਮੇਂਟਸ, ਹਰ ਤਰ੍ਹਾਂ ਦੀਆਂ ਪਾਈਪਾਂ, ਪਲਾਸਟਿਕ ਪਾਈਪਾਂ, ਚਾਵਲ, ਨਟ ਬੋਲਟ/ਫਾਸਟਰਨਰਜ ਦੇ 50 ਹਜ਼ਾਰ ਤੋਂ ਉਪਰ ਦੇ ਬਿੱਲ ਨੂੰ ਈ ਟ੍ਰਿਪ ਸਿਸਟਮ ਅਪਣਾਉਣਾ ਪਏਗਾ। ਜਦੋਂ ਸੂਬੇ ਭਰ ‘ਚ ਆਈ.ਸੀ.ਸੀ. ਬੈਰਿਅਰ ਲਾਗੂ ਹੋ ਗਏ ਅਤੇ ਫਾਰਮ 36 ਨੂੰ ਵੇਟ ਰਜਿਸਟਰਡ ਵਪਾਰੀਆਂ ਵੱਲੋਂ ਪੂਰੀ ਜਾਣਕਾਰੀ ਹਿੱਤ ਭਰਿਆ ਜਾਵੇਗਾ, ਤਾ ਇਸਦੀ ਕੀ ਲੋੜ ਹੈ।
ਪੰਜਾਬ ਦੇ ਲੋਕ ਸਮਝ ਗਏ ਹਨ ਅਕਾਲੀ ਭਾਜਪਾ ਸਰਕਾਰ ਦੇ ਅਸਲੀ ਚੇਹਰਾ ਦੇਖ ਚੁੱਕੇ ਹਨ। ਜਿਸ ਸਰਕਾਰ ਨੂੰ ਪੰਜਾਬ ਦੇ ਆਮ ਲੋਕਾਂ ਤੇ ਬਿਜਨੇਸਮੈਨਾਂ ਦੀ ਕੋਈ ਚਿੰਤਾ ਨਹੀਂ ਹੈ। ਜਦਕਿ ਯੂ.ਪੀ.ਏ ਸਰਕਾਰ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਅੰਮ੍ਰਿਤਸਰ ਤੇ ਲੁਧਿਆਣਾ ਹੁੰਦਿਆਂ ਕਲਕੱਤਾ ਤੇ ਮੁੰਬਈ ਤੱਕ ਫ੍ਰੇਟ ਕੋਰੀਡੋਰ ਵਰਗੇ ਪ੍ਰੋਜੈਕਟ ਪੰਜਾਬ ਨੂੰ ਦਿੱਤੇ ਗਏ ਹਨ। ਐਕਸਾਈਜ ਤੇ ਸੈਂਟਰਲ ਟੈਕਸਾਂ ‘ਤੇ ਛੋਟ ਦੇ ਕੇ ਪੰਜਾਬ ਦੇ ਉਦਯੋਗਾਂ ਤੇ ਵਪਾਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਇਸ ਮੌਕੇ ਮੋਹਿੰਦਰ ਸਿੰਘ ਕੇ.ਪੀ. ਐਮ.ਪੀ. ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ, ਤਰਲੋਚਨ ਸਿੰਘ ਸੂੰਦ ਮੀਤ ਪ੍ਰਧਾਨ ਪ੍ਰਦੇਸ ਕਾਂਗਰਸ, ਚੌਧਰੀ ਜਗਜੀਤ ਸਿੰਘ ਸਾਬਕਾ ਮੰਤਰੀ, ਅਵਤਾਰ ਹੈਨਰੀ ਸਾਬਕਾ ਮੰਤਰੀ, ਰਜਿੰਦਰ ਬੇਰੀ, ਅਰੂਨ ਵਾਲੀਆ, ਰਣਬੀਰ ਸਿੰਘ, ਅਨਿਲ ਦੱਤਾ ਤੇ ਤਜਿੰਦਰ ਬਿੱਟੂ, ਗੁਰਬਿੰਦਰ ਸਿੰਘ ਅਟਵਾਲ ਵੀ ਮੌਜ਼ੂਦ ਰਹੇ।
ਕਠੋਰ ਕਾਨੂੰਨਾਂ ਤੇ ਭ੍ਰਿਸ਼ਟ ਨੌਕਰਸ਼ਾਹੀ ਰਾਹੀਂ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਕਾਲੀ-ਭਾਜਪਾ ਸਰਕਾਰ : ਬਾਜਵਾ



