ਚੰਡੀਗੜ੍ਹ, 5 ਅਕਤੂਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਈਦ-ਉਲ-ਜੂਹਾ (ਬਕਰੀਦ) ਦੀ ਪੂਰਵ ਸੰਧਿਆ ’ਤੇ ਪੰਜਾਬ ਵਾਸੀਆਂ ਖਾਸ ਤੌਰ ’ਤੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਇੱਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਈਦ-ਉਲ-ਜੂਹਾ ਦਾ ਤਿਓਹਾਰ ਭਾਈਚਾਰਕ ਸਾਂਝ ਅਤੇ ਦਾਨ ਕਰਨ ਦੇ ਨਾਲ ਨਾਲ ਹੱਕਾਂ ਤੋਂ ਵਾਂਝੇ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਜਜ਼ਬਾ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਭਾਈਚਾਰਕ ਸਾਂਝ, ਸਭਿਆਚਾਰਕ ਤੰਦਾਂ, ਅਮਨ ਅਮਾਨ ਅਤੇ ਕੌਮੀ ਏਕਤਾ ਦੀ ਮਜ਼ਬੂਤੀ ਲਈ ਡਟ ਕੇ ਪਹਿਰਾ ਦੇਈਏ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਤਿਓਹਾਰ ਨੂੰ ਜਾਤ, ਰੰਗ, ਨਸਲ ਅਤੇ ਧਰਮ ਤੋਂ ਉਪਰ ਉਠ ਕੇ ਰਲਮਿਲ ਕੇ ਮਨਾਉਣ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਮੂਹ ਪੰਜਾਬੀਆਂ ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਜੂਹਾ (ਬਕਰੀਦ) ਦੀ
ਵਧਾਈ ਦਿੱਤੀ ਹੈ। ਇਸ ਮੌਕੇ ਦੇਸ਼-ਵਿਦੇਸ਼ ’ਚ ਵੱਸਦੇ ਪੰਜਾਬੀਆਂ ਨੂੰ ਈਦ ਮੁਬਾਰਕ ਦਾ ਸੰਦੇਸ਼ ਦਿੰਦਿਆਂ, ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਕ ਸੰਦੇਸ਼ ਵਿਚ ਸ. ਮਜੀਠੀਆ ਨੇ ਕਿਹਾ ਕਿ ਈਦ-ਉਲ-ਜੂਹਾ ਹਜ ਦੀ ਸਾਲਾਨਾ ਯਾਤਰਾ ਦੇ ਅੰਤ ਪੈਗੰਬਰ ਇਬਰਾਹਿਮ ਵੱਲੋਂ ਅੱਲ੍ਹਾ ਦੀ ਆਗਿਆ ਅਨੁਸਾਰ ਆਪਣੇ ਪੁੱਤਰ ਹਜ਼ਰਤ ਇਸਮਾਇਲ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਜਾਣ ਨੂੰ ਸਮੱਪਿਤ ਹੈ। ਸ. ਬਾਦਲ ਨੇ ਇੱਛਾ ਜਤਾਈ ਕਿ ਇਸ ਸਾਲ ਈਦ-ਉਲ-ਜੂਹਾ ਦਾ ਤਿਊਹਾਰ ਲੋਕਾਂ ਦਰਮਿਆਨ ਆਪਸੀ ਪਿਆਰ ਵਧਾਉਣ ਦੇ ਨਾਲ-ਨਾਲ ਲੋਕਾਂ ਅੰਦਰ ਪਿਆਰ, ਸਮੱਰਪਨ ਅਤੇ ਕੁਰਬਾਨੀ ਦਾ ਜਜ਼ਬਾ ਵੀ ਪੈਦਾ ਕਰੇ। ਉਨ੍ਹਾਂ ਸਮੂਹ ਲੋਕਾਂ ਨੂੰ ਇਹ ਤਿਉਹਾਰ ਜਾਤ-ਪਾਤ, ਨਸਲ ਭੇਦਭਾਵ ਅਤੇ ਧਰਮ ਦੀ ਸੀਮਿਤ ਸੋਚ ਤੋਂ ਉਪਰ ਉੱਠ ਕੇ ਰਲ ਮਿਲਕੇ ਮਨਾਉਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਸਮੂਹ ਪੰਜਾਬੀਆਂ ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਜੂਹਾ (ਬਕਰੀਦ) ਦੀ ਵਧਾਈ ਦਿੱਤੀ ਹੈ।
ਇਕ ਸੰਦੇਸ਼ ਵਿਚ ਸ. ਮਜੀਠੀਆ ਨੇ ਕਿਹਾ ਕਿ ਈਦ-ਉਲ-ਜੂਹਾ ਸਵੈ ਕੁਰਬਾਨੀ ਅਤੇ ਪਦਾਰਥਵਾਦੀ ਜੀਵਨ ਉੱਤੇ ਰੂੁਹਾਨੀਅਤ ਦੀ ਮਹੱਤਤਾ ਦੀ ਪ੍ਰਤੀਕ ਹੈ। ਇਹ ਤਿਉਹਾਰ ਵਿਸ਼ਵ ਦੀ ਅਮਨ ਸ਼ਾਤੀ ਲਈ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦਾ ਹੈ। ਇਸ ਤਿਉਹਾਰ ਦਾ ਉਦੇਸ਼ ਸਪਰਪਣ, ਭਗਤੀ, ਕੁਰਬਾਨੀ, ਦਯਾ ਦੀ ਭਾਵਨਾ ਤੋਂ ਇਲਾਵਾ ਵੱਖ ਵੱਖ ਵਰਗਾਂ ਦੇ ਲੋਕਾਂ ਦਰਮਿਆਨ ਆਪਸੀ ਸਾਂਝ ਪੈਦਾ ਕਰਨਾ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਇਹ ਤਿਉਹਾਰ ਜਾਤ-ਪਾਤ, ਨਸਲ ਭੇਦਭਾਵ ਅਤੇ ਧਰਮ ਦੀ ਸੀਮਿਤ ਸੋਚ ਤੋਂ ਉਪਰ ਉੱਠ ਕੇ ਰਲ ਮਿਲਕੇ ਮਨਾਉਣ ਦੀ ਅਪੀਲ ਕੀਤੀ ਹੈ।



