ਗੋਲਪਾਡਾ, 5 ਅਕਤੂਬਰ (ਪੀ. ਟੀ.)- ਅਸਮ ਦੇ ਗੋਲਪਾਡਾ ਜਿਲ੍ਹੇ ਦੇ ਬਲਾਈਖਮਾਰ ਇਲਾਕੇ ’ਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ‘ਚ ਦੋ ਅੱਤਵਾਦੀ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਅੱਜ ਇਥੇ ਦੱਸਿਆ ਕਿ ਬੀਤੀ ਰਾਤ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ’ਚ ਦੋ ਅੱਤਵਾਦੀ ਮਾਰੇ ਗਏ। ਸਮਝਿਆਂ ਜਾ ਰਿਹਾ ਹੈ ਕਿ ਇਹ ਅੱਤਵਾਦੀ ਨਜ਼ਦੀਕੀ ਮੇਘਾਲਿਆ ਸਥਿਤ ਗਾਰੋ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਸਨ। ਉਨ੍ਹਾਂ ਦੱਸਿਆ ਕਿ ਇਹ ਮੁੱਠਭੇੜ ਪੁਲਿਸ ਅਤੇ ਸੈਨਾ ਦੀ ਰੇਡ ਹਾਨਰਸ ਡਿਵੀਜ਼ਨ ਦੀ ਸੱਤਵੀਂ ਜਾਟ ਰੇਜੀਮੈਂਟ ਦੇ ਇਕ ਸੰਯੁਕਤ ਅਭਿਆਨ ਦੌਰਾਨ ਹੋਈ। ਅਧਿਕਾਰੀਆਂ ਅਨੁਸਾਰ ਅੱਤਵਾਦੀਆਂ ਕੋਲ ਪਿਸਤੌਲ, 9 ਕਾਰਤੂਸ ਅਤੇ ਤਿੰਨ ਗ੍ਰੈਨੇਡ ਬਰਾਮਦ ਹੋਏ ਹਨ।



