ਹਿਊਸਟਨ, 5 ਅਕਤੂਬਰ (ਪੀ. ਟੀ.)- ਅਮਰੀਕਾ ’ਚ ਇਬੋਲਾ ਨਾਲ ਪ੍ਰਭਾਵਿਤ ਪਹਿਲੇ ਮਰੀਜ ਦੀ ਹਾਲਤ ਗੰਭੀਰ ਹੈ ਜਦਕਿ ਉਹ ਜਿਨਾਂ ਹੋਰ 9 ਲੋਕਾਂ ਦੇ ਕਰੀਬੀ ਸੰਪਰਕ ’ਚ ਰਿਹਾ, ਉਨ੍ਹਾਂ ‘ਚ ਇਸ ਭਿਆਨਕ ਬੀਮਾਰੀ ਦੇ ਲੱਛਣ ਨਜ਼ਰ ਨਹੀਂ ਆਏ ਹਨ। ਟੈਕਸਾਸ ਹੈਲਥ ਪ੍ਰੈਸਬਾਈਟੇਰਿਅਨ ਹਸਪਤਾਲ ਦੇ ਬੁਲਾਰੇ ਕੈਂਡੇਸ ਵਾਈਟ ਨੇ ਦੱਸਿਆ ਕਿ ਟੈਕਸਾਸ ਦੇ ਇਬੋਲਾ ਮਰੀਜ਼ ਥਾਮਸ ਏਰਿਕ ਡੰਕਨ ਦੀ ਹਾਲਤ ਗੰਭੀਰ ਹੈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਡੰਕਨ ਦੇ ਸੰਪਰਕ ’ਚ ਆਏ ਕਿਸੇ ਵੀ ਵਿਅਕਤੀ ’ਚ ਇਬੋਲਾ ਵਾਈਰਸ ਦਾ ਕੋਈ ਲੱਛਣ ਨਹੀਂ ਪਾਇਆ ਗਿਆ।


