ਨਿਊਯਾਰਕ, 5 ਅਕਤੂਬਰ (ਪੀ. ਟੀ.)- ਖੋਜਕਾਰਾਂ ਨੇ ਪ੍ਰਕਾਸ਼ ਗ੍ਰਹਿਣ ਕਰਨ ਵਾਲੇ ਸੌਰ ਪੈਨਲ ਅਤੇ ਊਰਜਾ ਨੂੰ ਸੰਜੋਣ ਵਾਲੀ ਇਕ ਸਸਤੀ ਬੈਟਰੀ ਨੂੰ ਇਕੱਠਾ ਕਰਕੇ ਇਕ ਹਾਈਬ੍ਰਿਡ ਉਪਕਰਣ ਬਣਾ ਕੇ ਦੁਨੀਆ ਦੀ ਪਹਿਲੀ ਸੌਰ ਬੈਟਰੀ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਖੋਜਕਾਰਾਂ ਨੇ ਦੱਸਿਆ ਕਿ ਇਹ ਉਪਕਰਣ ਅਕਸ਼ੈ ਊਰਜਾ ਦੀ ਲਾਗਤ ਨੂੰ 25 ਫੀਸਦੀ ਤਕ ਘੱਟ ਕਰਨ ਵਿਚ ਮਦਦ ਕਰੇਗਾ।


