Skip to content
Independent perspectives. Global stories.
BREAKING

ਪਾਕਿਸਤਾਨ ਵੱਲੋਂ ਜੰਗਬੰਦੀ ਦੀ ਫਿਰ ਉਲੰਘਣਾ ਭਾਰਤੀ ਫੌਜ ਵੱਲੋਂ ਕਰਾਰਾ ਜਵਾਬ

Share this story

ਜੰਮੂ, 5 ਅਕਤੂਬਰ (ਪੀ. ਟੀ.)- ਇਸ ਮਹੀਨੇ 10ਵੀਂ ਵਾਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪਾਕਿਸਤਾਨੀ ਸੈਨਿਕਾਂ ਨੇ ਅੱਜ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਸਥਿਤ ਭਾਰਤੀ ਚੌਕੀਆਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ। ਸਰਹੱਦ ਦੀ ਸੁਰੱਖਿਆ ਕਰ ਰਹੇ ਹੈ ਜਵਾਨਾਂ ਨੇ ਇਸਦਾ ਪ੍ਰਭਾਵੀ ਢੰਗ ਨਾਲ ਜਵਾਬ ਦਿੱਤਾ। ਰੱਖਿਆ ਬੁਲਾਰੇ ਲੈਫ਼ਟੀਨੈਂਟ ਕਰਨਲ ਮਨੀਸ਼ ਮਲਹੋਤਰਾ ਨੇ ਕਿਹਾ ਕਿ ਪਾਕਿਸਤਾਨੀ ਸੈਨਿਕਾਂ ਨੇ ਸਵੇਰੇ ਕਰੀਬ 8 ਵਜੇ ਪੁੰਛ ਜ਼ਿਲ੍ਹੇ ਦੇ ਬਲਨੋਈ ਉੱਪ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਸਥਿਤ ਭਾਰਤ ਦੀਆਂ ਚੌਕੀਆਂ ‘ਤੇ ਬਿਨਾਂ ਕਿਸੇ ਉਕਸਾਏ ਦੇ ਭਾਰੀ ਗੋਲੀਬਾਰੀ ਕੀਤੀ ਤੇ ਜੰਗਬੰਦੀ ਦੀ ਉਲੰਘਣਾ ਕੀਤੀ।ਰਿਪੋਰਟ ਮੁਤਾਬਿਕ ਭਾਰਤੀ ਫੌਜ  ਵੱਲੋਂ ਜਵਾਬ ਵਿੱਚ ਮੀਡੀਅਮ ਅਤੇ ਲਾਇਟ ਮਸ਼ੀਨਗੰਨਾਂ ਦਾ ਇਸਤੇਮਾਲ ਕੀਤਾ ਗਿਆ। ਹਾਲੇ ਤੱਕ ਇਹ ਪਤਾ ਨਹੀਂ ਲੱਗਾ ਕਿ ਇਸ ਜੁਆਬੀ ਫਾਇਰਿੰਗ ਨਾਲ ਪਾਕਿਸਤਾਨ ਵਿੱਚ ਕਿੰਨਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।

WRITTEN BY