Skip to content
Independent perspectives. Global stories.
BREAKING

ਚੰਡੀਗੜ ਤੋਂ ਸ਼ੁਰੂ ਹੋਣਗੀਆਂ ਕੌਮਾਂਤਰੀ ਉਡਾਣਾਂ, ਪ੍ਰਵਾਸੀਆਂ ਨੂੰ ਹੋਵੇਗਾ ਫ਼ਾਇਦਾ

Share this story

ਚੰਡੀਗੜ, 5 ਅਕਤੂਬਰ (ਪੀ. ਟੀ.)- ਚੰਡੀਗੜ ਏਅਰਪੋਰਟ ਮੈਨੇਜਮੈਂਟ ਨੇ ਆਉਂਦੀ ਸਰਦ ਰੁੱਤ ਵਿਚ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਸ ਤਹਿਤ ਕਈ ਪ੍ਰਾਈਵੇਟ ਏਅਰਲਾਈਨ ਕੰਪਨੀਆਂ ਨੂੰ ਕੌਮਾਂਤਰੀ ਉਡਾਣਾਂ ਦਾ ਸ਼ਡਿਊਲ ਬਣਾਉਣ ਲਈ ਆਖਿਆ ਗਿਆ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਏਅਰਪੋਰਟ ਮੈਨੇਜਮੈਂਟ ਨੇ ਸ਼ੁਰੂਆਤ ਵਿਚ ਦੁਬਈ ਵਾਸਤੇ ਉਡਾਣ ਸ਼ੁਰੂ ਕਰਨ ਲਈ ਆਖਿਆ ਹੈ। ਇਸ ਤਜਵੀਜ਼ ਨੂੰ ਪ੍ਰਵਾਨਗੀ ਲਈ ਮੁੱਖ ਦਫ਼ਤਰ ਭੇਜਿਆ ਗਿਆ ਹੈ ਅਤੇ ਹਰੀ ਝੰਡੀ ਮਿਲਦਿਆਂ ਹੀ ਉਡਾਣ ਸ਼ੁਰੂ ਕਰ ਦਿਤੀ ਜਾਵੇਗੀ। ਇਹ ਸੇਵਾ ਸ਼ੁਰੂ ਹੋਣ ਨਾਲ ਪ੍ਰਵਾਸੀਆਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ ਜਿਨ?ਾਂ ਨੂੰ ਦਿੱਲੀ ਜਾਂ ਅੰਮ੍ਰਿਤਸਰ ਜਾਣਾ ਪੈਂਦਾ ਹੈ।

ਉਧਰ ਏਅਰਪੋਰਟ ਦੇ ਡਾਇਰੈਕਟਰ ਜੇ.ਐਸ. ਬਲਹਾਰਾ ਨੇ ਕਿਹਾ ਕਿ ਗੋ ਏਅਰ ਅਤੇ ਸਪਾਈਸ ਜੈਟ ਰਾਤ 10 ਵਜੇ ਤੋਂ ਉਡਾਣ ਸ਼ੁਰੂ ਕਰਨਾ ਚਾਹੁੰਦੀਆਂ ਹਨ ਪਰ ਚੰਡੀਗੜ? ਹਵਾਈ ਅੱਡੇ ਤੋਂ ਸਿਵਲ ਉਡਾਣਾਂ ਲਈ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਸਮਾਂ ਹੀ ਨਿਰਧਾਰਤ ਹੈ। ਅਸਲ ਵਿਚ ਇਹ ਹਵਾਈ ਅੱਡੇ ਭਾਰਤ ਦੇ ਹਵਾਈ ਫ਼ੌਜ ਦੇ ਅਧੀਨ ਹੈ ਅਤੇ ਸਾਰੇ ਅਧਿਕਾਰੀ ਫ਼ੌਜ ਕੋਲ ਹੀ ਹਨ। ਸੁਰੱਖਿਆ ਕਾਰਨਾਂ ਕਰ ਕੇ ਹਵਾਈ ਫ਼ੌਜ ਰਾਤ 8 ਵਜੇ ਤੋਂ ਬਾਅਦ ਉਡਾਣਾਂ ਦੀ ਇਜਾਜ਼ਤ ਨਹੀਂ ਦਿੰਦੀ। ਦੇਸ਼ ਦੀਆਂ 60 ਫ਼ੀ ਸਦੀ ਏਅਰਲਾਈਨ ਕੰਪਨੀਆਂ ਰਾਤ ਵੇਲੇ ਹੀ ਉਡਾਣਾਂ ਸੰਚਾਲਤ ਕਰਦੀਆਂ ਹਨ।

WRITTEN BY